ਪੰਨਾ:Nar nari.pdf/5

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲ ਦੀ ਸਮਝ ਹੀ ਨਹੀਂ ਸੀ। ਪਰ ਹਾਂ , ਲਤੀਫ ਸ਼ਹਾਬੁਦੀਨ ਦੀ ਹੱਟੀਓਂ ਚਾਰ ਆਨੇ ਦੀ ਰਬੜੀ ਖਰੀਦ ਸਕਦਾ ਸੀ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਖੀਰ ਦੀ ਸਫਾਰਸ਼ ਕਿਉਂ ਕੀਤੀ ਗਈ ਤੇ ਨਾ ਹੀ ਇਸ ਸਬੰਧੀ ਉਸ ਦੇ ਦਿਲ ਅੰਦਰ ਕਿਸੇ ਪਰਕਾਰ ਦੀ ਉਤਸੁਕਤਾ ਪੈਦਾ ਹੋ ਸਕਦੀ ਸੀ । ਉਹ ਮੁਹੱਬਤ ਦੀਆਂ ਇਹ ਰਮਜ਼ਾਂ ਸਮਝ ਹੀ ਨਹੀਂ ਸ਼ਕਦਾ ਸੀ । ਉਹ ਤੇ ਇਕ ਮੋਟੀ ਅਕਲ ਵਾਲਾ ਨੌਜਵਾਨ ਸੀ, ਜਿਹੜਾ ਜੰਗਲ ਦੇ ਮਾਰੇ ਹੋਏ ਲੋਹੇ ਦੇ ਗਜ਼ ਨਾਲ ਮੋਟੀਆਂ ਮੋਟੀਆਂ ਦਰਜ਼ਾਂ ਹੀ ਮਿਣਨੀਆਂ ਜਾਣਦਾ ਸੀ ਤੇ ਸ਼ਾਇਦ ਕਿਸੇ ਇਹੋ ਜਹੇ , ਜੰਗਾਲ ਖਾਧੇ ਗਜ਼ ਨਾਲ ਹੀ ਆਪਣੇ ਜਜ਼ਬੇ ਮਿਣਦਾ ਹੋਵੇ ।
ਪਰ ਇਸ ਅਸਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਜਿਹੀ ਲੜਕੀ ਲਤੀਫ ਨਾਲ ਮੁਹੱਬਤ ਕਰਦੀ ਸੀ ਜਿਹੜੀ ਹਰ ਪੱਖ ਤੋਂ ਉਸ ਨਾਲੋਂ ਚੰਗੀ ਸੀ । ਲਤੀਫ ਤੇ ਲੁਧਿਆਣਾ ਦੀ ਦੂਰੀ ਤੇ ਕਸ਼ਮੀਰ ਦੇ ਕਾਲੀਨ ਵਿਚ ਹੋ ਸਕਦਾ ਹੈ।
ਸਈਦ ਇਹ ਗੱਲ ਸਮਝ ਹੀ ਨਹੀਂ ਸੀ ਸਕਦਾ ਕਿ ਮੁਹੱਬਤ ਕਿਸ ਤਰਾਂ ਪੈਦਾ ਹੁੰਦੀ ਹੈ ? ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਮੁਹੱਬਤ ਕਿਸ ਤਰਾਂ ਹੋ ਸਕਦੀ ਹੈ ? ਉਹ ਆਪ ਹੀ ਜਦੋਂ ਚਾਹੇ ਆਪਣੇ ਆਪ ਨੂੰ ਦੁਖੀ ਜਾਂ ਖੁਸ਼ ਕਰ ਸਕਦਾ ਸੀ, ਜੇ ਨਹੀਂ ਕਰ ਸਕਦਾ ਸੀ ਤਾਂ ਹੱਬਤ ! ਮੁਹੱਬਤ ਜਿਸ ਲਈ ਉਹ ਐਨਾ ਬਚਨ ਰਹਿੰਦਾ ਸੀ ।
ਸਈਦ ਦਾ ਇਕ ਹੋਰ ਦੋਸਤ, ਜਿਹੜਾ ਐਨਾ ਆਲਸੀ ਸੀ ਕਿ ਉਹ ਮੁੰਗਫਲੀ ਤੇ ਛੋਲੇ ਕੇਵਲ ਓਦੋ ਹੀ ਖਾ ਸਕਦਾ ਸੀ ਜਦੋਂ ਉਹ ਛੱਲੇ ਛਿਲਾਏ ਮਿਲ ਜਾਣ ਤੇ ਉਹ ਆਪਣੀ ਹੀ ਗਲੀ ਦੀ ਇਕ ਹਸੀਨ ਮੁਟਿਆਰ ਨਾਲ ਮੁਹੱਬਤ ਕਰ ਰਿਹਾ ਸੀ। ਆਪਣੀ ਮਾਸੂਕਾ ਦੇ ਹੁਸਨ ਦਾ ਚਰਚਾ ਹਰ ਸਮੇਂ ਉਸ ਦੀ ਜਬਾਨ ਤੇ ਰਹਿੰਦਾ, ਪਰ ਜੇ ਉਸ ਕੋਲੋਂ ਪੁਛਿਆ ਜਾਵੇ ਕਿ