ਪੰਨਾ:Nar nari.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰ ਵਿਚ ਆਉਂਦਿਆਂ ਹੀ ਉਸ ਨੇ ਮਹਿਸੂਸ ਕੀਤਾ ਕਿ ਉਸ ਨਾਲ ਪ੍ਰਾਹੁਣਿਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਨਵੇ ਟੀ ਸੈਟ ਵਿਚ ਉਸ ਨੂੰ ਚਾਹ ਦਿਤੀ ਗਈ । ਅੰਦਰ ਕਮਰੇ ਵਿਚ ਨਵੀਂ ਚਾਦਰ ਵਿਛਾਈ ਗਈ, ਕੁਰਸੀਆਂ ਉਪਰ ਗੱਦੀਆਂ ਸਨ। ਪਲੰਘ ਉਪਰ ਉਹ ਚਾਦਰ ਵਿਛੀ ਸੀ, ਜਿਸ ਉਪਰ ਉਸ ਦੀ ਮਾਂ ਨੇ ਬੜੀ ਮਿਹਨਤ ਨਾਲ ਕਢਾਈ ਕੀਤੀ ਹੋਈ ਸੀ । ਹਰ ਚੀਜ਼ ਬੜੀ ਸੁਹਣੀ ਤਰ੍ਹਾਂ ਰੱਖੀ ਗਈ ਸੀ। ਅਤੇ ਵਾਤਾਵਰਣ ਕੁਛ ਅਜਿਹਾ ਹੋ ਗਿਆ ਸੀ, ਜਿਹੜਾ ਮਸੀਤ ਵਿਚ ਜੰਮੇ ਦੀ ਨਿਮਾਜ਼ ਵੇਲੇ ਨਜ਼ਰ ਆਉਂਦਾ ਏ, ਜਦੋਂ ਬਹੁਤ ਸਾਰੇ ਆਦਮੀਆਂ ਨੇ ਨਹਾ ਧੋ ਕੇ ਸਾਫ ਕਪੜੇ ਪਹਿਨੇ ਹੁੰਦੇ ਨੇ ।

ਚਾਹ ਪੀ ਕੇ ਉਹ ਕਿੰਨਾ ਹੀ ਚਿਰ ਆਪਣੀ ਮਾਂ ਕੋਲ ਬੈਠਾ ਰਿਹਾ । ਗਲੀ ਦੀਆਂ ਸਾਰੀਆਂ ਤੀਵੀਆਂ ਇਕ ਇਕ ਕਰਕੇ ਆਈਆਂ ਅਤੇ ਸਈਦ ਦੇ ਰਾਜ਼ੀ ਹੋਣ ਦੀ ਵਧਾਈ ਦੇ ਕੇ ਚਲੀਆਂ ਗਈਆਂ। ਜਦੋਂ ਮੰਗਤਿਆਂ ਨੂੰ ਪੰਜਾਂ ਰੁਪਿਆਂ ਦੇ ਪੈਸੇ ਵੰਡਣ ਦਾ ਵੇਲਾ ਆਇਆ ਤਾਂ ਗਲੀ ਵਿਚ ਰੌਲਾ ਪੈ ਗਿਆ ਤੇ ਸਈਦ ਉਠ ਕੇ ਆਪਣੀ ਬੈਠਕ ਵਿਚ ਚਲਾ ਗਿਆ।

ਗੁਲਾਮ ਨਬੀ ਨੇ ਕਮਰਾ ਖੂਬ ਸਾਫ ਕਰ ਛੱਡਿਆ ਸੀ। ਸਾਰੀਆਂ ਬਾਰੀਆਂ ਖੁਸ਼ੀਆਂ ਸਠ। ਉਸ ਦੀ ਮਾਂ ਨੂੰ ਪਤਾ ਸੀ ਕਿ ਉਹ ਆਪਣੇ ਹੀ ਕਮਰੇ ਵਿਚ ਜਾ ਕੇ ਬੈਠ । ਸਿਗਰਟਾਂ ਦਾ ਨਵਾਂ ਡੱਬਾ ਤ੍ਰਿਪਾਈ ਉਤੇ ਪਿਆ ਸੀ ਅਤੇ ਕੋਲ ਹੀ ਨਵੀਂ ਮਚਸ ਵੀ ਪਈ ਸੀ।

ਕਮਰੇ ਵਿਚ ਵੜਦਿਆਂ ਹੀ ਉਸਨੇ ਆਪਣੀਆਂ ਸਾਰੀਆਂ ਚੀਜ਼ਾਂ ਵੱਲ ਨਜ਼ਰ ਮਾਰੀ। ਹਰ ਚੀਜ਼ ਥਾਂ ਸਿਰ ਪਈ ਧੀ, ਏਥੋਂ ਤਕ ਕਿ ਉਹ ਕਥਰ ਵੀ ਜਿਹੜਾ ਬਾਰਾਂ ਵਜੇ ਤਕ ਉਸਦੇ ਪਿਤਾ ਦੀ ਵੱਡੀ ਤਸਵੀਰ ਦੇ ਫਰੇਮ ਪਰ ਬੈਠਾ ਉੱਘਦਾ ਰਹਿੰਦਾ ਸੀ ।

ਕੁਝ ਚਿਰ ਉਹ ਧੋਤੀ ਹੋਈ ਦਰੀ ਉਤੇ ਨੰਗੇ ਪੈਰੀਂ ਟਹਿਲਦਾ ਰਿਹਾ । ਦੁਪਹਿਰ ਦਾ ਖਾਣਾ ਓਥੇ ਹੀ ਖਾਧਾ । ਮਿੱਤਰ ਆਏ। ਚਰਾਂ ਤੀਕ ਗੱਪਾਂ ਚਲਦੀਆਂ ਰਹੀ । ਗੱਲਾਂ ਗੱਲਾਂ ਵਿਚ ਅੱਬਾਸ ਨੇ

੫੮.