ਪੰਨਾ:Nikah Di Rasam Aada Karan Da Tarika (Punjabi Boli Vich).pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


                                                (   ੧੦  ) 

ਖੁਦਾ ਤੇ ਯਾਕੂਬ ਦੇ ਖੁਦਾ ਅਪਨੇ ਇਹਨਾਂ ਦੋਹਾਂ ਬੰਦਿਆਂ ਨੂ ਬਰਕਤ ਦੇ ਤੇ ਇਹਨਾਂ ਦੇ ਦਿਲਾਂ ਵਿਚ ਹਮੇਛਾ ਦੀ ਜਿੰਦਗੀ ਦਾ ਬੀ ਪਾ ਦੇ ਪਈ ਜੋ ਕੁਝ ਓਹ ਤੇਰੇ ਪਾਕ ਕਲਾਮ ਵਿਚੋਂ ਅਪਨੇ ਫ਼ਆਇਦੇ ਲਈ ਸਿਖਨ ਓਹਦੇ ਉਤੇ ਅਮਲ ਭੀ ਕਰਨ । ਐ ਖੁਦਾਵੰਦ ਅਸਮਾਨ ਦੇ ਉਤੋਂ ਓਹਨਾਂ ਤੇ ਰਹਿਮ ਦੀ ਨਜਰ ਕਰ ਤੇ ਓਨ੍ਹਾ ਨੂੰ ਬਰਕਤ ਦੇ ਤੇ ਜਿਸ ਤਰਹ ਤੂੰ ਇਬ੍ਰਾਹੀਮ ਤੇ ਸਾਰਾ ਉਤੇ ਅਪਨੀ ਬਰਕਤ ਨਾਜਲ ਕੀਤੀ ਜਿਸ ਥੋਂ ਉਨ੍ਹਾਂ ਨੂੰ ਬਹੁਤਤੱਸਲੀ ਹੋਈ ਏਸੇ ਤਰਹ ਏਨ੍ਹਾਂਅਪਨੇ ਬੰਦਿਆਂ ਉਤੇ ਮੇਹਰਕਰਕੇ ਬਰਕਤ ਨਾਜਲ ਕਰ ਜੋ ਓਹ ਮਰਦੇ ਦਮ ਤੋੜ ਤੇਰੀ ਮੁਹਬਤ ਵਿਚ ਸਾਬਤ ਰਹਿਨਸਾਡੇਖੁਦਾਵੰਦ ਯਿਸੂ ਮਸੀਹ ਦੇਵਸਿਲੇ ॥ ਆਮੀਨ ਜੋ ਔਰਤ ਬਹੁਤ ਥੁਢ ਹੋਗਈ ਹੋਵੇਤਾਂ ਏਹ ਦੁਆ ਨ ਪੜੀ ਜਾਵੇ

                                                       ਦੁਆ 

ਐ ਰਹਿਮ ਖੁਦਾਵੰਦ ਤੇ ਅਸਮਾਨੀ ਬਾਪ ਤਰੇ ਕਕਰਮ ਫ਼ਜਲ ਨਾਲ ਲੋਕ ਵਧਦੇ ਹੈਨ ਅਸੀ ਤੇਰੀ ਮਿੰਨਤ ਕਰਨੀਆਂ ਪਈ ਅਪਨੀ ਬਰਕਤ ਨਾਲ ਇਹਨਾਂ ਦੋਹਾਂ ਦੀ ਮਦਦ ਕਰ ਪਈ ਏਹ ਔਲਾਦ ਨਾਲ ਫੁਲਨ ਫਲਨ ਤੇ ਨਾਲੇ ਆਪੋ ਵਿਚ ਮਸੀਹੀ ਪਿਆਰ ਤੇ ਸਲੂਕ ਨਾਲ ਏਡੀ ਲੰਮੀ ਉਮਰ ਤੀਰਕ ਜਿਉਂਦੇ ਰਹਿਨ ਜੋ ਅਪਨੇ ਪੁਤ੍ਰਾ ਧੀਆਂ ਨੂੰ ਮਸੀਹੀ ਦਿਨ ਦੇ ਨੇਕ ਰਾਹ ਉਤੇ ਤੁਰਦੀਆਂ ਵੇਖ ਲੈਨ ਜਿਸ ਕਰਕੇ ਤੇਰੀ ਵਡ੍ਯਾਈ ਤੇ ਇਜਤ ਹੋਵੇ ਸਾਡੇ ਖੁਦਾਵੰਦ ਯਿਸੂ ਮਹਿਰ ਦੇਵਸੀਲੇ ॥ ਆਮੀਨ

      ਕਾਦਰਮੁਤਲਕ ਖ਼ੁਦਾ ਜਿਨ ਪਹਿਲ ਪਹਿਲਾਂ ਸਾਡੇ ਬਾਬਾ ਆਦਮ ਤੇ ਅੰਮਾ ਹੱਵਾ ਨੂੰ ਪੈਦਾ ਕੀਤਾ ਤੇ ਪਾਕ ਨਿਕਾਹ ਦੀ ਰਹੀਂ ਓਹਨਾਂ ਨੂੰ ਆਪੋ ਵਿਚ ਮਿਲਾਯਾ ਤੁਹਾਡੇ ਉਤੇ ਅਪਨੇ ਫ਼ਜਲ ਦਾ ਮੀਂਹ ਵਸਾਵੇ ਨਾਲੇ ਤੁਹਾਨੂ ਪਾਕ ਕਰੇ ਤੇ ਬਰਕਤ ਬਖ਼ਸ਼ੇ ਤਾਂ ਜੋ ਤੁਸੀਂ ਜਿਸਮ ਤੇ ਰੂਹ ਨਾਲ ਓਹਨੂੰ ਰਾਜ਼ੀ ਰਖੋ ਤੇ ਮਰਦੀਆਂ ਦਮ ਝੋੜੀ ਪਾਕ ਮੁਹਬਤ ਵਿਚ ਰਖੇ ਰਹੋ ॥         ॥ਆਮੀਨ॥