ਜਬਾਬ- ਮਸੀਹ ਸਾਡੇ ਉਤੇ ਰਹਿਮ ਕਰ ||
ਖ਼ਾਦਮ- ਖ਼ੁਦਾਵੰਦ ਸਾਡੇ ਉਤੇ ਰਹਿਮ ਕਰ ||
ਖ਼ੁਾਦਵੰਦ ਦੀ ਦੁਆ
ਐ ਸਾਡੇ ਬਾਪ ਜੋ ਅਸਮਾਨਾ ਉਤੇ ਹੈ ਤੇਰਾ ਨਾਮ ਪਾਕ ਰਖਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਸ ਤਰਹ ਅਸਮਾਨਾਂ ਉਤੇ ਪੂਰੀ ਹੁੰਦੀਏ। ਜ਼ਮੀਨ ਉਤੇ ਵੀ ਹੋਵੇ ਸਾਡੇ ਰੋਜ਼ ਦੀ ਰੋਟੀ ਅਜ ਸਾਨੂੰ ਦੇਹ ਤੇ ਸਾਡੀਆਂ ਕਸੂਰਾਂ ਬਖ਼ਸ਼ ਦੇ। ਜਿਸ ਤਰਹ ਅਸੀਂ ਭੀ ਆਪਨੇ ਕਸੂਰ ਵਾਰਾਂ ਨੂੰ ਬਖ਼ਸ਼ ਦੇਂਦੇ ਹਾਂ ਤੇ ਸਾਨੂ ਆਜ਼ਮਾਇਸ਼ ਵਿਚ ਨ ਪਾ ਸਗੋਂ ਬੁਰਯਾਈ ਖੋਂ ਬਚਾ||ਆਮੀਨ ||
ਖ਼ਾਦਮੁਦਦੀਨ- ਐ ਖ਼ੁਵਾਵੰਦ ਆਪਨੇ ਇਸ ਬੰਦੇ ਤੈ ਬੰਦੀ ਨੂੰ ਸਲਾਮਤ ਰਖ ||
ਜਵਾਬ - ਕਿਓਂ ਜੋ ਉਹ ਤੇਰੇ ਉਤੇ ਭਰੋਸਾ ਰਖਦੇ ਹੈਨ ||
ਖ਼ਾਦਮੁਦਦੀਨ- ਐ ਖ਼ੁਦਾਵੰਦ ਅਪਨੀ ਪਾਕ ਦਰਗਾਹੋਂ ਏਹਨਾਂ ਦੀ ਮਦਦ ਕਰ ||
ਜਵਾਬ- ਤੇ ਹਮੇਸ਼ਾਂ ਏਹਨਾਂ ਨੂੰ ਅਪਨੀ ਪਨਾਹ ਵਿਚ ਰਖ ||
ਖ਼ਾਦਮੁਦਦੀਨ- ਇਹਨਾ ਲਈ ਇਕ ਮੁਹਕਮ ਕਿਲਾ ਹੋ |
ਜਬਾਬ - ਓਹਨਾਂ ਦੇ ਦੁਸ਼ਮਣ ਦੇ ਅਣ ਪੈਨ ਦੇ ਵੇਲੇ ||
ਖ਼ਾਦਮੁਦਦੀਨ-ਐ ਸਾਡੇ ਖੁਦਾ ਸਾਡੀ ਦੁਆ ਸੁਣ ਲੈ ||
ਜਵਾਬ - ਤੇ ਸਾਡੀ ਫ਼ਰਯਾਦ ਸੁਣ ||
ਖ਼ਾਦਮੁਦਦੀਨ- ਐ ਇਬ੍ਰਾਹੀਮ ਦੇ ਖੁਦਾ ਤੇ ਏਸਹਾਕ ਦੇ