ਪੰਨਾ:PUNJABI KVITA.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫)

ਜੀ ਦੀ "ਚੰਡੀ ਦੀ ਵਾਰ" ਤੇ ਨਜਾਬਤ ਦੀ "ਨਾਦਰਸ਼ਾਹ ਦੀ ਵਾਰ" ਵਾਰਾਂ ਦੇ ਨਮੂਨੇ ਹਨ। ਸਿੱਠਾਂ ਵਿਚ ਦੂਸਰੇ ਦੀ ਨਿੰਦਿਆ ਅਤੇ ਉਸ ਦੇ ਔਰਤਾਂ ਤੇ ਕਮਜ਼ੋਰੀਆਂ ਦਾ ਮਖ਼ੌਲ ਉਡਾਇਆ ਹੁੰਦਾ ਹੈ। ਸੁਥਰੇ ਦੀਆਂ ਸਿੱਠਾਂ ਬਹੁਤ ਪ੍ਰਸਿੱਧ ਹਨ।

ਨਿਜੀ ਕਵਿਤਾ ਵਿਚ ਕਵੀ ਦੇ ਆਪਣੇ ਭਾਵ ਤੇ ਵਲਵਲੇ ਹੁੰਦੇ ਹਨ। ਵਲਵਲੇ ਬਹੁਤ ਹੋਣ ਕਰਕੇ ਰਾਗ ਬਹੁਤਾ ਹੁੰਦਾ ਹੈ। ਇਹ ਨਿਰੇ ਮਨੁਖੀ ਵਲਵਲਿਆਂ ਤੋਂ ਲੈ ਕੇ ਆਤਮਾਂ ਦੀਆਂ ਡੂੰਘਾਈਆਂ ਤਕ ਦਰਸਾਉਂਦੀ ਹੈ। ਬਾਵਾ ਬਲਵੰਤ ਜੀ ਦੀ ਕਵਿਤਾ "ਤੇਰਾ ਮੇਲ ਕੋਈ ਜਜ਼ਬਾ ਪੁਕਾਰਦਾ ਰਿਹਾ। ਫੂਕਾਂ ਸ਼ੌਕ ਦੀ ਚਿਣਗ ਤਾਈਂ ਮਾਰਦਾ ਰਿਹਾ!" ਨਿਜੀ ਕਵਿਤਾ ਹੈ। ਗੀਤ ਨੂੰ ਤੀਵੀਆਂ ਗਾਉਂਦੀਆਂ ਹਨ ਅਤੇ ਅੱਜ ਕਲ ਤਾਂ ਕਵੀ ਵੀ ਗੀਤ ਲਿਖਣ ਲੱਗ ਪਏ ਹਨ। ਪ੍ਰੋ: ਮੋਹਨ ਸਿੰਘ ਤੇ ਬਾਵਾ ਬਲਵੰਤ ਜੀ ਦੇ ਗੀਤ ਪੰਜਾਬੀ ਸਾਹਿੱਤ ਵਿਚ ਖ਼ਾਸ ਮਹਾਨਤਾ ਰੱਖਦੇ ਹਨ। ਮਰਸੀਆ ਉਹ ਕਵਿਤਾ ਹੈ ਜੋ ਕਿਸੇ ਦੀ ਮੌਤ ਤੇ ਲਿਖੀ ਜਾਂਦੀ ਹੈ। ਪ੍ਰੋ: ਮੋਹਨ ਸਿੰਘ ਦੀ "ਸੁਰਾਂ ਦੀ ਕੰਧੀ" ਤੇ ਅਵਤਾਰ ਸਿੰਘ ਆਜ਼ਾਦ ਦੀ 'ਮੂਕ ਵੇਦਨਾ' ਇਸੇ ਦੀ ਮਿਸਾਲ ਹੈ। ਬੋਲੀਆਂ, ਟੱਪੇ, ਮਾਹੀਆ ਆਦਿ ਪੇਂਡੂ ਕਵਿਤਾ ਦੇ ਨਮੂਨੇ ਹਨ।

੬. ਕਵਿਤਾ ਦੇ ਤੱਤ

ਕਵਿਤਾ ਇਕ ਐਸਾ ਉਣਿਆ ਹੋਇਆ ਸੁੰਦਰ ਜਾਦੂ ਹੈ ਜਿਸ ਦੇ ਤੰਦਾਂ ਨੂੰ ਵੱਖੋ ਵੱਖ ਕਰਨਾ ਅਸੰਭਵ ਹੈ। ਪਰ