ਪੰਨਾ:PUNJABI KVITA.pdf/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੬)

ਇਸ ਨੂੰ ਆਮ ਮਨੁਖ ਦੀ ਸਮਝ ਗੋਚਰਾ ਬਣਾਉਣ ਲਈ ਸਿਆਣੇ ਪੰਜ ਵੱਡੇ ਤੱਤ ਮੰਨਦੇ ਹਨ। ਇਨ੍ਹਾਂ ਵਿਚੋਂ ਕਿਸੇ ਇਕ ਦੇ ਘੱਟ ਵਧ ਹੋਣ ਜਾਂ ਉੱਕਾ ਨਾ ਹੋਣ ਤੇ ਅਸੀਂ ਕਿਸੇ ਕਵਿਤਾ ਨੂੰ ਕਵਿਤਾ ਕਹਿਣੋਂ ਨਾਂਹ ਨਹੀਂ ਕਰ ਸਕਦੇ, ਪਰ ਫਿਰ ਵੀ ਚੰਗੀ ਕਵਿਤਾ ਲਈ ਇਹ ਸਾਰੇ ਤੱਤ ਜ਼ਰੂਰੀ ਹੁੰਦੇ ਹਨ।

(ੳ) ਸਰਬ-ਸਾਂਝੇ ਮਨੁੱਖੀ ਤਜਰਬੇ--

ਪਹਿਲਾ ਤੱਤ ਕਵਿਤਾ ਵਿਚ ਸਰਬ-ਸਾਂਝੇ ਮਨੁਖੀ ਤਜਰਬਿਆਂ ਦਾ ਹੋਣਾ ਹੈ। ਕਵੀ ਵਿਚ ਆਮ ਆਦਮੀਆਂ ਕੋਲੋਂ ਕਿਤੇ ਵਧ ਪ੍ਰਤੀਤ ਕਰਨ ਦੀ ਸ਼ਕਤੀ ਹੁੰਦੀ ਹੈ। ਹਰ ਘਟਨਾ ਜੋ ਉਸ ਨਾਲ ਵਾਪਰਦੀ ਹੈ ਤੇ ਹਰ ਸ਼ੈ ਜਿਸ ਨੂੰ ਉਹ ਵੇਖਦਾ ਹੈ, ਉਸ ਦੇ ਦਿਲ ਤੇ ਅਸਰ ਕਰਦੀ ਹੈ ਤੇ ਵਲਵਲੇ ਛੇੜਦੀ ਹੈ। ਇਸ ਤਰ੍ਹਾਂ ਸੋਚ ਤੇ ਵਲਵਲੇ ਦੇ ਮੇਲ ਨਾਲ ਕਵਿਤਾ ਨੂੰ ਜਨਮ ਮਿਲਦਾ ਹੈ। ਭਾਵ ਜੋ ਸ਼ੈ ਉਸ ਦੇ ਦਿਲ ਦੀਆਂ ਤਾਰਾਂ ਨੂੰ ਛੁਹ ਜਾਂਦੀ ਹੈ ਕਵਿਤਾ ਹੋ ਨਿਬੜਦੀ ਹੈ। ਪਰ ਹਰ ਸ਼ੈ ਤੇ ਹਰ ਤਜਰਬਾ ਉਸ ਦੀਆਂ ਦਿਲ-ਤਾਰਾਂ ਨੂੰ ਨਹੀਂ ਛੇੜਦਾ। ਇਸ ਤੋਂ ਇਹ ਸਿੱਧ ਹੋਇਆ ਕਿ ਹਰ ਸ਼ੈ ਤੇ ਹਰ ਤਜਰਬਾ ਕਵਿਤਾ ਉਪਜਾਊ ਗੁਣ ਨਹੀਂ ਰੱਖਦਾ। ਇਹ ਕੋਈ ਖ਼ਾਸ ਤਜਰਬੇ ਹੁੰਦੇ ਹਨ ਜੋ ਉਸ ਅੰਦਰ ਕਵਿਤਾ ਦੀ ਗੂੰਜ ਪੈਦਾ ਕਰਦੇ ਹਨ। ਕਵੀ ਲਈ ਉਹ ਤਜਰਬੇ ਅਹਿਮ ਜਾਂ ਖ਼ਾਸ ਬਣਦੇ ਹਨ ਜਿਨ੍ਹਾਂ ਵਿਚ ਮਨੁਖ ਮਾਤਰ ਨੂੰ ਅਪੀਲ ਕਰਨ ਵਾਲੀ ਸਾਂਝ ਹੁੰਦੀ ਹੈ। ਸੋ ਕਵਿਤਾ ਵਿਚ ਸਰਬ-ਸਾਂਝੇ ਮਨੁਖੀ ਅਹਿਮ ਤਜਰਬਿਆਂ