ਪੰਨਾ:PUNJABI KVITA.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮)

(ਅ) ਕਵਿਤਾ ਵਲਵਲੇ ਤੋਂ ਉਪਜਦੀ ਹੈ ਤੇ ਵਲਵਲੇ ਉਭਾਰਦੀ ਹੈ——

ਸੁੰਦਰਤਾ ਤੇ ਅਨੇਕ ਪਹਿਲੂਆਂ ਦੇ ਝਾਂਵਲੇ ਕਵੀ ਦੇ ਦਿਲ ਵਿਚ ਵਲਵਲੇ ਛੇੜਦੇ ਹਨ ਤੇ ਉਹ ਵਲਵਲੇ ਭਿੱਜੇ ਤਜਰਬਿਆਂ ਨੂੰ ਜ਼ਾਹਰ ਕਰਦਾ ਹੈ। ਉਹ ਤਜਰਬੇ ਪੜ੍ਹਨ ਸੁਣਨ ਵਾਲੇ ਦੇ ਦਿਲ ਵਿਚ ਵੀ ਉਹੋ ਜਿਹੇ ਵਲਵਲੇ ਛੇੜਦੇ ਹਨ ਅਤੇ ਉਹ ਸਮਝਣ ਦੀ ਥਾਂ ਸਚਾਈ ਨੂੰ ਮਹਿਸੂਸ ਕਰਦਾ ਹੈ। ਵਾਰਤਕ ਵਾਂਗ ਕਵਿਤਾ ਦਾ ਮੰਤਵ ਕਿਸੇ ਗਲ ਨੂੰ ਦਲੀਲ ਨਾਲ ਸਮਝਾਉਣਾ ਨਹੀਂ ਹੁੰਦਾ ਸਗੋਂ ਵਲਵਲਿਆਂ ਨਾਲ ਮਹਿਸੂਸ ਕਰਵਾਉਣਾ ਹੁੰਦਾ ਹੈ। ਵਲਵਲੇ ਤੋਂ ਬਿਨਾਂ ਕਵਿਤਾ ਖੁਸ਼ਕ ਵਾਰਤਕ ਹੋ ਜਾਂਦੀ ਹੈ। ਨਿਰਾ ਦਲੀਲੀ ਫਲਸਫਾ ਕਵਿਤਾ ਨਹੀਂ ਹੋ ਸਕਦੀ। ਵਲਵਲੇ ਨਾਲ ਲੈ ਤੇ ਰਾਗ ਪੈਦਾ ਹੁੰਦਾ ਹੈ ਜੋ ਦੂਸਰੇ ਦਿਲਾਂ ਵਿਚ ਵੀ ਵਲਵਲੇ ਪੈਦਾ ਕਰ ਸਕਦੀ ਹੈ।

(ੲ) ਲੈ ਤੇ ਰਾਗ——

ਵਲਵਲੇ ਤੋਂ ਲੈ ਜਾਂ ਰਾਗ ਪੈਦਾ ਹੁੰਦਾ ਹੈ। ਵਲਵਲੇ ਵਾਲੀ ਕਵਿਤਾ ਸੁਤੇ-ਸਿਧ ਸੰਗੀਤਕ (Lyric) ਹੋ ਜਾਂਦੀ ਹੈ ਤੇ ਸੰਗੀਤਕ ਕਵਿਤਾ ਵਿਚ ਵਲਵਲਾ ਬਹੁਤਾ ਹੁੰਦਾ ਹੈ। ਰਾਗ ਦਾ ਭਾਵ ਏਥੇ ਨਿਰਾ ਛੰਦਾ-ਬੰਦੀ ਤੇ ਤੁਕਾਂਤ ਮੇਲਣਾ ਨਹੀਂ। ਇਹੋ ਜਿਹੇ ਬਣਾਉਟੀ ਰਾਗ ਵਾਲੀ ਲਿਖਤ ਵਿਚ ਜੇ ਕਵਿਤਾ ਦੀਆਂ ਹੋਰ ਖੂਬੀਆਂ ਤੇ ਸੁੱਚਾ ਵਲਵਲਾ ਨਾ ਹੋਵੇ ਤਾਂ ਉਹ