ਪੰਨਾ:PUNJABI KVITA.pdf/25

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੨੪)


ਅਰਥ-
ਕਵਿਤਾ ਦਾ ਸੰਬੰਧ ਅਰਥਾਂ ਨਾਲ ਹੈ, ਰਾਗ ਵਾਂਗ ਨਿਰੀਆਂ ਸੁਰਾਂ ਜਾਂ ਅਵਾਜ਼ ਨਾਲ ਨਹੀਂ। ਸੋ ਕਵਿਤਾ ਦੇ ਸ਼ਬਦਾਂ ਦੇ ਅਰਥਾਂ ਨੂੰ ਸਮਝਣਾ ਪਹਿਲੀ ਲੋੜ ਹੈ। ਕਵਿਤਾ ਤਾਂ ਸ਼ਬਦਾਂ ਦੇ ਨਾਲ ਚਿਤ੍ਰਕਾਰੀ ਕਰਦੀ ਹੈ ਤੇ ਜਿਵੇਂ ਚਿਤ੍ਰਾਂ ਦੇ ਪਾਰਖੂ ਲਈ ਲੀਕਾਂ ਤੇ ਰੰਗਾਂ ਦੀ ਕੀਮਤ ਦਾ ਜਾਣੂ ਹੋਣਾ ਜ਼ਰੂਰੀ ਹੈ ਤਿਵੇਂ ਕਵਿਤਾ ਦੇ ਪਾਰਖੂ ਲਈ ਸ਼ਬਦਾਂ ਦੇ ਗੁੱਝੇ ਤੇ ਬਾਹਰਲੇ ਅਰਥਾਂ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਕਵੀ ਸ਼ਬਦਾਂ ਨੂੰ ਕਈ ਵਾਰੀ ਪ੍ਰਚੱਲਤ ਅਰਥਾਂ ਵਿਚ ਵਰਤਦਾ ਹੈ ਤੇ ਕਈ ਵਾਰੀ ਆਪਣੇ ਮਨੋਭਾਵਾਂ ਨੂੰ ਨੰਗਿਆਂ ਕਰਨ ਲਈ ਕਿਸੇ ਉਚੇਚੇ, ਨਵੇਂ ਤੇ ਗੁਝੇ ਅਰਥ ਵਿੱਚ ਵਰਤਦਾ ਹੈ। ਇਸ ਨੂੰ ਦਿਲਾਂ ਦੀ ਬੋਲੀ ਸਮਝਣ ਵਾਲੇ ਸਮਝਦੇ ਹਨ। ਸੋ ਕਵਿਤਾ ਦਾ ਭਾਵ ਸਮਝਣ ਲਈ ਉਸ ਦਾ ਇੱਕੋ ਪਾਠ ਜ਼ਰੂਰੀ ਨਹੀਂ। ਕਵੀ ਦੇ ਮਨ ਦੀਆਂ ਧੁੰਧਲੀਆਂ ਤਸਵੀਰਾਂ ਨੂੰ ਸਾਕਾਰ ਕਰ ਕੇ ਅਰਥਾਂ ਵਿਚ ਸਮਝਾਉਣਾ ਪੜਚੋਲੀਏ ਦਾ ਫ਼ਰਜ਼ ਹੈ।
ਵਲਵਲਾ-
ਵਲਵਲੇ ਬਾਬਤ ਅੱਗ ਲਿਖਿਆ ਜਾ ਚੁੱਕਾ ਹੈ। ਇਸ ਦੀ ਪਰਖ ਕਰਨੀ ਪੜਚੋਲੀਏ ਲਈ ਬੜੀ ਜ਼ਰੂਰੀ ਹੈ। ਇਸ ਦਾ ਪਤਾ ਕਵਿਤਾ ਦੇ ਮਨ ਤੇ ਅਸਰ ਤੋਂ ਲੱਗਦਾ ਹੈ। ਵਲਵਲਾ ਕਵਿਤਾ ਦੀ ਰੂਹ ਹੈ; ਪਰ ਪ੍ਰਚਾਰਕ, ਨਾਵਲਿਸਟ ਤੇ ਕਹਾਣੀ-ਲੇਖਕ ਲਈ ਕਿਸੇ ਮੰਤਵ ਸਿੱਧੀ ਦਾ