ਪੰਨਾ:Pardesi Dhola.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਜਹਾਜ਼ ਦਾ ਘੁੱਗੂ

ਆਖ਼ਿਰ ਜਹਾਜ਼ ਨੇ ਵਿਸਲ ਦਿੱਤਾ, ਜਿਸਦੀ ਆਵਾਜ਼ ਬੜੀ ਭਾਰੀ ਸੀ। - ਮੇਰੇ ਪਿਤਾ ਦੀ ਮਾਰਚ 1929 ਦੀ ਡਾਇਰੀ ਵਿੱਚੋਂ, ਜਦ ਉਹ ਬੰਬਈਓਂ ਈਸਟ ਅਫ਼ਰੀਕਾ ਨੂੰ ਪਹਿਲੀ ਵਾਰ ਚੱਲੇ ਸੀ

ਉਹ ਕਹਿਰ ਦਾ ਚਲੋ-ਚਲੀ ਦਾ ਵੇਲਾ ਸੀ

ਆਖ਼ਿਰ ਇਕਦਮ ਘੁੱਗੂ ਵੱਜਾ ਕਿ ਪਰਲੋ ਦੀ ਨੌਬਤ ਬਾਜੀ
ਸੰਖ ਵੱਜਾ ਕਿ ਭਾਂਡਾ ਭੱਜਾ
ਧਰਤੀ ਤੋਂ ਆਕਾਸ਼ ਤੀਕਰਾਂ ਪਾਣੀ ਦੀ ਛੱਲ ਉੱਭਰੀ

ਜਹਾਜ਼ ਕੰਢੇ ਤੋਂ ਵਿਛੜਨ ਲੱਗਾਹੌਲ਼ੀ-ਹੌਲ਼ੀ
ਮਾਂ ਤੋਂ ਪੁਤਰਬੂੰਦ ਬੱਦਲ਼ ਤੋਂ

ਹੋਣੀ ਦੀ ਆਵਾਜ਼ ਬਿਜਲੀ ਵਾਂਙ ਦੁਮੇਲ 'ਤੇ ਡਿੱਗੀ
ਸਾਗਰ ਲਹਿਰਾਂ ਜੀਰ ਲਈ

ਡਰੇ ਯਾਤਰੀ ਦਿਲ ਦੀ ਧੜਕਣ ਖੁੰਝੀ
ਵਿਚ ਸਮੁੰਦਰ ਫੁੱਲ ਨਾਰੀਅਲ ਸੁੱਟਣ ਲੱਗੇਸੁੱਖਾਂ ਸੁੱਖਦੇ
ਖਿਜ਼ਰ ਖ਼ਵਾਜਾ ਰਾਜ਼ੀ ਹੋਇਆ

ਡਰੇ ਬੰਦੇ ਨੇ ਧੀਰਜ ਧਰਿਆ
ਦੇਖਣ ਲੱਗਾ ਨਾਲ਼ ਹੈਰਾਨੀ ਕੰਢੇ ਨੂੰਫਿਰ ਸੋਚਣ ਲੱਗਾ-

ਘਰ ਦਾ ਰਸਤਾ ਪਰਦੇਸ ਦੇ ਥਾਣੀਂ ਹੀ ਹੈ
ਫੇਰ ਹੋਣਗੇ ਜੀਂਵਦਿਆਂ ਦੇ ਮੇਲੇ
ਇਹ ਹੋਣੀ ਦੀ ਆਵਾਜ਼ ਨਾਲ਼-ਨਾਲ਼ ਚੱਲਣੀ ਪਰਛਾਵੇਂ ਵਾਂਙੂੰ
ਦੰਮਾਂ ਦਾ ਲੋਭੀ ਨਾ ਜਾਣੇ ਹੈ

[18]