ਪੰਨਾ:Pardesi Dhola.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਘਰ

ਸਾਇਬੇਰੀਆ ਵਿਚ ਢਾਈ ਹਜ਼ਾਰ ਸਾਲ ਪੁਰਾਣੀ
ਬੁੱਢੜੀ ਦੀ ਦੇਹ ਲੱਭੀ
ਇਹ ਖ਼ਬਰ ਟੈਲੀ ਵਿਚ ਤੱਕ ਕੇ
ਅਪਣੇ ਪੁੱਤ ਨੂੰ ਆਖ ਸੁਣਾਇਆ-
ਬੁੱਢੜੀ ਸਾਇਬੇਰੀਆ ਨਾ ਜਾਂਦੀ ਤਾਂ ਚੰਗਾ ਸੀ
ਮਰਨਾ ਲਿਆ ਸੀ ਓਹਨੇ ਕਾਹਨੂੰ

ਪੁੱਤਰ ਅੱਗੋਂ ਆਖਣ ਲੱਗਾ-
ਬੁੱਢੜੀ ਓਥੇ ਗਈ ਨਹੀਂ ਸੀ,
ਉਹ ਤਾਂ ਓਥੇ ਈ ਰਹਿੰਦੀ ਸੀ

ਇਸ ਦਾ ਮਤਲਬ-
ਜਿਥੇ ਬੰਦਾ ਰਹਿੰਦਾ ਹੁੰਦਾ
ਓਥੇ ਨਹੀਂ ਉਹ ਜਾਂਦਾ?
ਬਿਲਕੁਲ ਨ੍ਹੀਂ, ਉਹ ਤਾਂ ਓਥੇ ਸਦਾ ਈ ਹੁੰਦਾ

ਮੇਰੀਆਂ ਸੋਚਾਂ ਬੁੱਲ੍ਹਾਂ ਤਕ ਨਾ ਆਈਆਂ-
ਮੈਂ ਨਹੀਂ ਇਥੇ ਰਹਿੰਦਾ
ਸੱਤ ਸਮੁੰਦਰ ਚੱਲ ਕੇ ਆਇਆ
ਅਸੀਂ [1]ਨਬੀ ਦਾ ਮੂੰਹ ਤੱਕਣਾ ਸੀ
ਪਰ ਨਬੀ ਨਹੀਂ ਏਥੇ ਆਇਆ
ਇਹ ਤਾਂ ਏਥੇ ਹੀ ਰਹਿੰਦਾ ਹੈ, ਏਥੇ ਜੰਮਿਆ

ਉੱਖੜੇ ਰੁੱਖੜੇ ਨੇ ਜੜ੍ਹਾਂ ਮੁੜ ਕੇ ਫੜ ਲਈਆਂ
ਬੇਗਾਨੀ ਮਿੱਟੜੀ ਅੰਦਰ
ਹੁਣ ਮੈਂ ਇਥੇ ਤੇ ਓਥੇ ਵੀ ਰਹਿੰਦਾ ਹਾਂ

[19]

  1. * ਨਬੀ-ਨਵਰੋਜ਼- ਮੇਰਾ ਛੋਟਾ ਪੁੱਤ