ਪੰਨਾ:Pardesi Dhola.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਲੰਦਨ ਪਾਰਕ ਦਾ ਮੋਰ

ਬਾਗੀਂ ਮੋਰ ਬੋਲੇ ਦਿਲ ਖੁੱਸਦਾ ਪਿਆ
ਕੂਕਾਂ ਵਿੰਨ੍ਹ ਛੱਡੀ ਰਾਤ, ਲਹੂ ਸਿੰਮਦਾ ਰਿਹਾ।

ਬਾਗੀਂ ਮੋਰ ਬੋਲੇ ਦਿਲ ਖੁੱਸਦਾ ਪਿਆ
ਰੰਗ ਹੱਸਦਾ ਰਿਹਾ, ਰੰਗ ਰੋਂਦਾ ਰਿਹਾ।

ਬਾਗੀਂ ਮੋਰ ਬੋਲੇ ਦਿਲ ਖੁੱਸਦਾ ਪਿਆ
ਪਿੰਡੇ ਕੰਬਣੀ ਛਿੜੇ, ਜੱਗ ਹੱਸਦਾ ਰਿਹਾ।

ਬਾਗੀਂ ਮੋਰ ਬੋਲੇ ਦਿਲ ਖੁੱਸਦਾ ਪਿਆ
ਕਿਥੇ ਅੰਬਾਂ ਦਾ ਹੈ ਬੂਰ, ਇਹੋ ਲਭਦਾ ਰਿਹਾ।

ਬਾਗੀਂ ਮੋਰ ਬੋਲੇ ਦਿਲ ਖੁੱਸਦਾ ਪਿਆ
ਕਦੇ ਮੁੱਕੀ ਨ ਝੜੀ, ਮੀਂਹ ਵਰ੍ਹਦਾ ਰਿਹਾ।

ਬਾਗੀਂ ਮੋਰ ਬੋਲੇ ਦਿਲ ਖੁੱਸਦਾ ਪਿਆ
ਪਿਆਸ ਮਚਦੀ ਨੂੰ ਸੀਨੇ ਵਿਚ ਦੱਬਦਾ ਰਿਹਾ।

ਬਾਗੀਂ ਮੋਰ ਬੋਲੇ ਦਿਲ ਖੁੱਸਦਾ ਪਿਆ
ਮਿੱਠੀ ਕੈਦ ਵਿਚ ਬੰਦ, ਪੱਰ ਤੋਲਦਾ ਰਿਹਾ।

ਜੰਗਲ਼ੇ ਚ ਪੈਲ ਪਾਈ ਸਾਰਿਆਂ ਨੇ ਦੇਖੀ
ਨਾਲ਼ੇ ਝੁਰਦਾ ਰਿਹਾ, ਨਾਲ਼ੇ ਨੱਚਦਾ ਰਿਹਾ॥

[20]