ਪੰਨਾ:Pardesi Dhola.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਏਸ ਸ਼ਹਿਰ ਦੀ ਧੁੱਪ ਅਨੋਖੀ
ਹਾਕਾਂ ਮਾਰ ਬੁਲਾਉਂਦੀ
ਲੰਦਨ ਦੀ ਧੁੰਦ ਛੋੜ ਕੇ ਇਸ ਧੁੱਪ ਦੀ ਰੌਣਕ ਆ ਜਾਓ।

ਅਗਲਾ ਟੇਸ਼ਣ ਆਇਆ।
ਗੱਡੀ ਖੜ੍ਹ ਗਈ।

ਉਤਰਨ ਲੱਗਿਆਂ
ਉਸ ਹਉਕਾ ਭਰ ਕੇ ਆਖ ਸੁਣਾਇਆ:
ਏਸ ਉਮਰ ਵਿਚ ਦਰਦਾਂ ਪੱਲੇ ਪਈਆਂ...

ਤੇ ਵਿਚ ਭੀੜ ਦੇ ਰਾਹ ਬਣਾਉਂਦਾ
ਹੋ ਗਿਆ ਅੱਖੀਓਂ ਓਝਲ਼॥

[61]