ਪੰਨਾ:Pardesi Dhola.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਫ਼ੰਕੀ ਕੋਲ੍ਡ ਪਸੀਨਾ

ਲੰਦਨ ਦੀ ਕਿਸੇ ਪੱਬ ਵਿਚ ਫ਼ੰਕੀ ਕੋਲ੍ਡ ਪਸੀਨਾ ਨਾਂ ਦਾ ਪੰਜਾਬੀ ਜਵਾਨਾਂ ਦਾ ਬੈਂਡਬਾਜਾ ਗੌਣ ਪਾਣੀ ਕਰਦਾ ਹੈ। ਫ਼ੰਕੀ ਸ਼ਬਦ ਦਾ ਮਤਲਬ ਹੈ- ਨ੍ਰਿਤ ਤਾਲ, ਨਵਾਂ, ਬੇਸਵਾਦਾ।

ਜੀਨਾ ਮੀਨਾ ਗੀਨਾ
ਟੀਨਾ ਡੀਨਾ ਲੀਨਾ
ਫ਼ੰਕੀ ਕੋਲ੍ਡ ਪਸੀਨਾ
ਸਾਡੀ ਕੁੜੀ ਨਾ' ਨੱਚਦਾ ਦੇਖੋ
ਕੈਸਾ ਚੀਨਾ ਫੀਨਾ

ਜੇ ਸਾਰੇ ਪੰਜਾਬੀ ਮਰ ਗੇ' ਗੋਰੇ ਨਾ ਚਲੇ ਜਾਂਦੀ
ਜੇ ਏ੍ਹ ਨਸਲ ਵਗਾੜਨ ਤੁਰ ਪੀ ਚੱਜ ਦਾ ਕੋਈ ਫਸਾਂਦੀ
ਓ ਸਰਦਾਰੇ, ਉਮਰੂ ਗੰਗਾ ਦੀਨਾ ਫਟਦਾ ਨਹੀਂ ਤੇਰਾ ਸੀਨਾ
ਫ਼ੰਕੀ ਕੋਲ੍ਡ ਪਸੀਨਾ

ਜੇ ਕੋਈ ਸਮਝਾਵੇ ਏ੍ਹਨੂੰ ਫ਼ਕਨ ਬਾਸਟਰ' ਕਹਿੰਦੀ
ਵਿਹਲ ਦਵੇ ਨਾ ਧਰਤੀ ਓਦੋਂ ਮੁੱਕਦੀ ਕਸਰ ਨ ਰਹਿੰਦੀ
ਇੱਕੋ ਇਜਤ ਬਚਾ ਕੇ ਰੱਖੀ ਉਹ ਵੀ ਕੋਲ਼ ਰਹੀ ਨਾ

ਫ਼ੰਕੀ ਕੋਲ੍ਡ ਪਸੀਨਾ
ਦੇਖੀ ਪੁੱਤ ਵਲੈਤ ਦੀ ਖੱਟੀ ਤੇਰਾ ਵੀ ਕੀ ਜੀਨਾ

ਜੀਨਾ ਮੀਨਾ ਗੀਨਾ
ਟੀਨਾ ਡੀਨਾ ਲੀਨਾ
ਸਾਡੀ ਕੁੜੀ ਨਾ' ਨੱਚਦਾ ਦੇਖੋ ਕੈਸਾ ਚੀਨਾ ਫੀਨਾ

ਕੋਕੋਰੀਨਾ

[63]