ਪੰਨਾ:Performing Without a Stage - The Art of Literary Translation - by Robert Wechsler.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਪੈਨਿਸ਼ ਵਿੱਚ ਮਿਲਦੀਆਂ ਹੋਣੀਆਂ ਚਾਹੀਦੀਆਂ ਹਨ। ਤੁਸੀਂ ਦੇਖਿਆ: ਇਹ ਤਾਂਘ, ਪਿਆਰ- ਅਤੇ ਪਿਆਰ ਦੇ ਨਾਲ, ਭਾਗੀਦਾਰੀ ਦੀ ਇੱਛਾ ਸੀ।"* ਜਿਵੇਂ ਕਿ ਤੁਸੀਂ ਇਸ ਪੁਸਤਕ ਵਿੱਚ ਵਾਰ ਵਾਰ ਦੇਖੋਂਗੇ - ਉਸ ਬਿੰਦੂ ਤੱਕ ਜਿੱਥੇ ਤੁਸੀਂ ਸ਼ਾਇਦ ਵਿਸ਼ਵਾਸ ਕਰਨਾ ਵੀ ਸ਼ੁਰੂ ਕਰ ਦਿਓਂ ਕਿ ਅਨੁਵਾਦ ਵਿੱਚ ਵੀ ਪਿਆਰ ਉਵੇਂ ਹੀ ਪ੍ਰੇਰਣਾ ਸ਼ਕਤੀ ਹੁੰਦਾ ਹੈ ਜਿਵੇਂ ਜ਼ਿੰਦਗੀ ਦੇ ਦੂਸਰੇ ਕਈ (ਪਰ ਬਹੁਤ ਘੱਟ) ਹਿੱਸਿਆਂ ਵਿੱਚ। ਪਰ "ਭਾਗੀਦਾਰੀ" ਬਾਰੇ ਕੀ? ਕੀ ਪਾਜ਼, ਹਾਲਾਂਕਿ ਅੰਗ੍ਰੇਜ਼ੀ ਵਿੱਚ ਪਹਿਲਾਂ ਹੀ ਰਵਾਂ ਸੀ, ਠੀਕ ਠੀਕ ਉਹ ਗੱਲ ਨਹੀਂ ਕਹਿ ਪਾ ਰਿਹਾ ਸੀ ਜੋ ਉਹ ਕਹਿਣਾ ਚਾਹੁੰਦਾ ਸੀ? ਮੈਨੂੰ ਅਜਿਹਾ ਨਹੀਂ ਲੱਗਦਾ; ਅਨੁਵਾਦ ਕਰਨ ਦੇ ਆਪਣੇ ਕਾਰਨ ਜਿੰਨੀ ਮਹੱਤਵਪੂਰਨ ਚੀਜ਼ ਬਾਰੇ ਗਲਤੀ ਕਰਨ ਦੇ ਲਈ ਪਾਜ਼ ਦਾ ਸ਼ਬਦਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ।

ਰਿਚਰਡ ਹਾਵਰਡ ਦਾ ਅਨੁਵਾਦ ਕਰਨ ਦਾ ਸਭ ਤੋਂ ਮੁੱਖ ਕਾਰਨ ਆਪਣੇ ਦੋਸਤਾਂ ਨਾਲ ਆਪਣਾ ਜਨੂੰਨ ਸਾਂਝਾ ਕਰਨਾ ਸੀ; ਪਾਜ਼ ਦਾ ਇਹ ਕਾਰਨ ਸਾਹਿਤ ਦੀ ਵਿਸ਼ਵਵਿਆਪੀ ਸਾਂਝੇਦਾਰੀ ਵਿਚ ਹਿੱਸਾ ਲੈਣਾ ਸੀ। ਦੋਨੋਂ ਇੱਕੋ ਗੱਲ ਕਹਿੰਦੇ ਹਨ, ਬਸ ਨਜ਼ਰੀਏ ਅਤੇ ਪੈਮਾਨੇ ਦਾ ਫ਼ਰਕ ਹੈ। ਹਾਵਰਡ ਨਿੱਜੀ ਪੱਧਰ ਤੇ ਅਤੇ ਪਾਜ਼ ਦਾਰਸ਼ਨਿਕ ਪੱਧਰ `ਤੇ ਸੀ।

ਇਕ ਚੀਜ਼ ਜੋ ਲੋਕਾਂ ਨੂੰ ਸਾਹਿਤਕ ਅਨੁਵਾਦ ਵੱਲ ਆਕਰਸ਼ਤ ਨਹੀਂ ਕਰਦੀ ਉਹ ਹੈ ਤਨਖ਼ਾਹ। ਦਰਅਸਲ, ਅਨੁਵਾਦਕ ਪੈਸੇ ਤੋਂ ਬਿਨ੍ਹਾਂ ਹੋਰ ਕਿਸੇ ਚੀਜ਼ ਦੀ ਏਨੀ ਸ਼ਿਕਾਇਤ ਨਹੀਂ ਕਰਦੇ, ਜੋ ਉਹ ਆਪਣੇ ਕੰਮ ਨਾਲ਼ ਨਹੀਂ ਕਮਾਾ ਸਕਦੇ। ਕਲਾਕਾਰ ਆਮ ਤੌਰ 'ਤੇ ਏਨੇ ਪੈਸੇ ਨਹੀਂ ਬਣਾਉਂਦੇ ਜਿੰਨੇ ਉਹ ਚਾਹੁੰਦੇ ਹਨ, ਪਰ ਬਹੁਤ ਸਾਰੇ ਪੇਸ਼ਕਾਰ ਕਲਾਕਾਰਾਂ ਨੂੰ ਘੱਟੋ ਘੱਟ, ਬਾਕਾਇਦਾ ਜਾਂ ਪੂਰੇ ਸਮੇਂ ਦਾ ਕੰਮ ਮਿਲ ਜਾਂਦਾ ਹੈ, ਅਕਸਰ ਯੂਨੀਅਨ ਉਜਰਤਾਂ ਅਤੇ ਵਿੱਤੀ ਸੁਰੱਖਿਆਵਾਂ ਮਿਲ਼ਦੀਆਂ ਹਨ। ਅਤੇ ਉਹ ਸਾਰੇ ਵੱਡੀਆਂ ਸਫਲਤਾਵਾਂ ਨੂੰ ਵੇਖ ਕੇ ਆਪਣੇ ਆਪ ਨੂੰ ਕਹਿ ਸਕਦੇ ਨੇ ਕਿ ਮੈਂ ਇਹ ਕਰ ਸਕਦਾ ਹਾਂ, ਮੈਂ ਇਸ ਕੰਮ ਦੇ ਲਈ ਇੰਨਾ ਚੰਗਾ ਹਾਂ, ਜੇ ਸਿਰਫ਼...ਥੋੜ੍ਹੇ ਜਿਹੇ ਅਪਵਾਦਾਂ ਦੇ ਨਾਲ ਉਹ ਇਹ ਸੂਤਰ ਸਾਬਤ ਵੀ ਕਰਦੇ ਹਨ। ਸਾਹਿਤਕ ਅਨੁਵਾਦਕਾਂ ਕੋਲ਼ ਪੂਰੇ ਸਮੇਂ ਦਾ ਕੰਮ ਨਹੀਂ ਹੁੰਦਾ, ਅਤੇ ਨੌਕਰੀਆਂ ਕਾਫ਼ੀ ਨਹੀਂ ਹੁੰਦੀਆਂ, ਕਿਉਂਕਿ ਕੋਈ ਅਨੁਵਾਦਕ ਨਿਧੀ ਨਹੀਂ ਹੈ ਤਾਂ ਜੋ ਸਾਲ ਵਿੱਚ ਇੱਕ ਜਾਂ ਦੋ ਚੰਗੇ ਕੰਮਾਂ ਨਾਲ ਉਨ੍ਹਾਂ ਦਾ ਗੁਜ਼ਾਰਾ ਹੋ ਸਕੇ। ਅਤੇ ਅਨੁਵਾਦਕਾਂ ਨੂੰ ਪੈਸੇ ਦੇ ਰੂਪ ਵਿੱਚ ਵੱਡੀਆਂ ਸਫਲਤਾਵਾਂ ਨਹੀਂ ਮਿਲਦੀਆਂ ਕਿ ਕੁਝ ਬਣਨ ਦੇ ਸੁਪਨੇ ਵੇਖ ਸਕਣ । ਇੱਕ ਡੂੰਘਾ ਸਾਹ ਲੈਣ ਦੀ ਕੋਸ਼ਿਸ਼ ਕਰੋ ਅਤੇ ਕਲਪਨਾ ਕਰੋ ਕਿ ਤੁਸੀਂ ਵਿਲੀਅਮ ਵੇਵਰ ਹੋ, ਜੋ ਅੰਬਰਟੋ ਈਕੋ, ਇਤਾਾਲੋ ਕੈਲਵੀਨੋ ਅਤੇ ਹੋਰ ਇਤਾਲਵੀ ਨਾਵਲਕਾਰਾਂ ਦਾ ਅੰਗਰੇਜ਼ੀ ਅਨੁਵਾਦਕ ਹੈ, ਅਤੇ ਇਸ ਖੇਤਰ ਵਿੱਚ ਇੱਕ ਵੱਡਾ ਨਾਮ ਹੈ। ਖ਼ੈਰ, ਉਸਨੇ ਸਿਰਫ਼ ਇੱਕ ਵਾਰ ਵੱਡੀ ਮੱਲ ਮਾਰੀ ਹੈ: ਅੰਬਰਟੋ ਈਕੋ ਦੇ ਦਿ ਨਾਮ ਆਫ਼ ਏ ਰੋਜ਼ ਦੇ ਨਾਲ, ਜਿਸਦੇ ਅਨੁਵਾਦ ਦੀ ਕਮਾਈ ਨਾਲ਼ ਉਸਨੇ ਆਪਣਾ ਮੌਜੂਦਾ ਅਪਾਰਟਮੈਂਟ ਖਰੀਦਿਆ। ਇੱਥੋਂ ਤੱਕ ਕਿ ਵੇਵਰ ਆਪਣੀ ਅਨੁਵਾਦ ਤੋਂ ਕੀਤੀ ਬੱਝਵੀਂ ਆਮਦਨੀ ਨੂੰ ਅਨੁਵਾਦ ਸਿਖਾਉਣ ਅਤੇ ਓਪੇਰਾ ਬਾਰੇ ਲਿਖ ਕੇ ਪੂਰਾ ਕਰਦਾ ਹੈ। ਓਹ ਹਾਂ, ਕਲਾਕਾਰ ਵੀ ਆਪਣੀ ਆਮਦਨ ਵਿੱਚ ਪੜ੍ਹਾ ਕੇ ਵਾਧਾ ਕਰ ਸਕਦੇ ਹਨ। ਪਰ ਅਨੁਵਾਦ ਦੇ ਕੋਰਸ ਹੀ ਬਹੁਤ ਘੱਟ ਹਨ, ਅਤੇ ਅਜਿਹੀਆਂ ਬਹੁਤੀਆਂ ਯੂਨੀਵਰਸਿਟੀਆਂ ਨਹੀਂ ਹਨ ਜੋ ਅਨੁਵਾਦਕਾਂ ਨੂੰ ਆਪਣੇ ਕੈਂਪਸ ਵਿੱਚ ਆਕਰਸ਼ਿਤ ਕਰਨ ਦੀ ਉਵੇਂ ਕੋਸ਼ਿਸ਼ ਕਰਦੀਆਂ ਹੋਣ ਜਿਵੇਂ ਕਿ ਉਹ ਲੇਖਕਾਂ ਅਤੇ ਸੰਗੀਤਕਾਰਾਂ ਨੂੰ ਕਰਦੀਆਂ ਹਨ। ਨਹੀਂ, ਜਦੋਂ ਅਨੁਵਾਦਕ ਪੜ੍ਹਾਉਂਦੇ ਹਨ, ਉਹ ਅਕਸਰ ਭਾਸ਼ਾ ਅਤੇ ਸਾਹਿਤ ਦੇ ਕੋਰਸ ਪੜ੍ਹਾਉਂਦੇ ਹਨ। ਅਤੇ ਉਹ ਜਾਂ ਤਾਂ ਹਰ ਕਿਸੇ ਵਾਂਗ ਕਾਰਜਕਾਲ ਲਈ ਲੜਦੇ ਹਨ ਅਤੇ ਜਾਂ ਲੈਕਚਰਾਰਾਂ ਨਾਲ ਜੁੜੀਆਂ ਘੱਟ ਤਨਖਾਹਾਂ ਅਤੇ ਰੁਤਬੇ ਨੂੰ ਸਵੀਕਾਰ ਕਰਦੇ ਹਨ।

18