ਪੰਨਾ:Performing Without a Stage - The Art of Literary Translation - by Robert Wechsler.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਉੱਦਮ ਦੇ ਹਿੱਸੇ ਵਜੋਂ, ਪਰੰਪਰਾਵਾਂ, ਜਾਂ ਜੀਵਨ, ਜਾਂ ਸੰਬੰਧਾਂ ਨੂੰ ਸੂਚੀਬੱਧ ਕਰਨ ਜਾਂ ਸਿਧਾਂਤੀਕਰਨ ਜਾਂ ਨਿਰਮਾਣ ਕਰਨ ਦੇ ਉਪਰਾਲੇ ਵਜੋਂ ਦੇਖਦੇ ਹਨ। ਉਹ ਆਪਣੀਆਂ ਭਾਵਨਾਵਾਂ ਦੀ ਤ੍ਰਿਪਤੀ ਲਈ ਉਤਨਾ ਫ਼ਿਕਰਮੰਦ ਨਹੀਂ ਹੁੰਦੇ ਜਿੰਨਾ ਆਪਣੇ ਮਨਾਂ ਦੀ ਤ੍ਰਿਪਤੀ ਲਈ। ਅਤੇ ਉਹ ਆਮ ਤੌਰ 'ਤੇ ਰੂਪ ਦੀ ਬਜਾਏ ਅੰਤਰਵਸਤੂ ਦੇ ਪਹਿਲੂਆਂ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ।

ਇਸ ਕਿਸਮ ਦੇ ਪਾਠਕ ਦੀ ਅਨੁਵਾਦ ਕਰਨ ਦੀ ਸੰਭਾਵਨਾ, ਪਰ ਮੁੱਖ ਤੌਰ 'ਤੇ ਉਸੇ ਨਵੇਂ ਉੱਦਮ ਦੇ ਹਿੱਸੇ ਵਜੋਂ, ਕਿਸੇ ਹੋਰ ਨਾਲੋਂ ਜ਼ਿਆਦਾ ਹੁੰਦੀ ਹੈ। ਜੇ ਤੁਸੀਂ ਕਿਸੇ ਕੰਮ ਨੂੰ ਉਦਾਹਰਣ ਵਜੋਂ ਵਰਤਣਾ ਚਾਹੁੰਦੇ ਹੋ, ਅਤੇ ਇਹ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਲਿਖਿਆ ਹੈ ਅਤੇ ਅਜੇ ਤੱਕ ਅੰਗਰੇਜ਼ੀ ਵਿੱਚ ਅਨੁਵਾਦ ਨਹੀਂ ਮਿਲ਼ਦਾ, ਤਾਂ ਤੁਹਾਡੇ ਕੋਲ਼ ਇਸਦਾ ਅਨੁਵਾਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਜੇ ਤੁਸੀਂ ਆਪਣੇ ਰਾਜਨੀਤਿਕ ਜਾਂ ਸਿਧਾਂਤਕ ਜਾਂ ਨਿੱਜੀ ਮੁੱਲਾਂ ਬਾਰੇ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਵਿੱਚੋਂ ਕੁਝ ਨੂੰ ਉਨ੍ਹਾਂ ਨਾਲ਼ ਸਾਂਝਾ ਕਰਨਾ ਚਾਹੋਗੇ ਜਿਨ੍ਹਾਂ ਨੂੰ ਤੁਸੀਂ ਉਸ ਗੱਲ ਦਾ ਸਮਰਥਨ ਕਰਨ ਵਾਲੀਆਂ ਸਭ ਤੋਂ ਮਹੱਤਵਪੂਰਨ ਉਦਾਹਰਣਾਂ ਵਜੋਂ ਦੇਖਦੇ ਹੋ। ਤੁਸੀਂ ਅਕਸਰ ਕੰਮ ਦਾ ਅਨੁਵਾਦ ਇਸਲਈ ਕਰਦੇ ਹੋ ਕਿ ਤੁਸੀਂ ਇਹ ਪਸੰਦ ਕਰਦੇ ਹੋ, ਪਰ ਇਸ ਲਈ ਵੀ ਕਿ ਇਹ ਉਸ ਮਨੋਰਥ ਲਈ ਮਹੱਤਵਪੂਰਨ ਹੈ ਜਿਸ ਲਈ ਤੁਸੀਂ ਸੰਘਰਸ਼ਸ਼ੀਲ ਹੋ। ਇਸੇ ਕਰਕੇ ਅੱਜ ਸੰਯੁਕਤ ਰਾਜ ਵਿੱਚ ਹੋ ਰਹੇ ਸਾਹਿਤਕ ਅਨੁਵਾਦ ਵਿੱਚ ਵੱਡਾ ਯੋਗਦਾਨ ਪ੍ਰੋਫੈਸਰਾਂ ਦਾ ਹੈ ਤੇ ਉਹ ਖ਼ਾਸ ਤੌਰ 'ਤੇ ਸਪੇਨੀ ਵਿੱਚੋਂ, ਖ਼ਾਸਕਰ ਰਾਜਨੀਤਿਕ ਸੁਭਾਅ ਵਾਲ਼ੀਆਂ ਲਾਤੀਨੀ-ਅਮਰੀਕੀ ਲਿਖਤਾਂ ਵਦਾ ਅਨੁਵਾਦ ਕਰਦੇ ਹਨ। ਜਾਂ ਘੱਟੋ-ਘੱਟ ਇਸਨੂੰ ਸਿਆਸੀ ਤਰੀਕੇ ਨਾਲ ਲਿਆ ਜਾਂਦਾ ਹੈ। ਅਨੁਵਾਦਿਤ ਲੇਖਕ ਕਲਾਕਾਰ ਘੱਟ ਹੁੰਦੇ ਹਨ ਪੀੜਤ ਜਾਂ ਗਵਾਹ ਵਧੇਰੇ। ਹਾਲਾਂਕਿ ਸਮੁੱਚੇ ਤੌਰ 'ਤੇ ਬਹੁਤ ਹੀ ਨੇਕ ਇਰਾਦੇ ਵਾਲੇ, ਅਤੇ ਅਕਸਰ ਵਾਜਬ ਤੌਰ 'ਤੇ ਸਮਰੱਥ ਇਨ੍ਹਾਂ ਅਨੁਵਾਦਕਾਂ ਨੂੰ ਮੁੱਖ ਧਾਰਾ ਤੋਂ ਵੱਖਰਾ ਸਮਝਿਆ ਜਾਂਦਾ ਹੈ, ਇਸਲਈ ਨਹੀਂ ਕਿ ਉਹਨਾਂ ਦੇ ਰਾਜਨੀਤਿਕ ਵਿਚਾਰ ਵੱਖਰੇ ਹੁੰਦੇ ਹਨ, ਸਗੋਂ ਇਸਲਈ ਕਿ ਉਹ ਵੱਖਰੇ ਕਾਰਨਾਂ ਕਰਕੇ ਪੜ੍ਹਦੇ ਅਤੇ ਅਨੁਵਾਦ ਕਰਦੇ ਹਨ। ਅਤੇ ਇਹ ਪਾੜਾ ਵਧਦਾ ਜਾਂਦਾ ਹੈ ਕਿਉਂਕਿ ਉਹਨਾਂ ਵਿੱਚੋਂ ਬਹੁਤ ਸਾਰੇ ਇਸ ਅੰਤਰ ਨੂੰ ਪਛਾਣਦੇ ਨਹੀਂ ਜਾਪਦੇ- ਜਾਂ ਉਹ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਇਹ ਹੁੰਦਾ ਹੈ।

ਇੱਥੇ ਉਹ ਪ੍ਰੋਫੈਸਰ-ਅਨੁਵਾਦਕ ਵੀ ਹਨ ਜੋ ਚੌਦਵੀਂ ਸਦੀ ਦੇ ਜਾਪਾਨੀ ਡਰਾਮੇ ਤੋਂ ਲੈ ਕੇ ਮਿਸਰੀ ਚਿੱਤਰ-ਲਿਪੀਆਂ ਤੱਕ, ਉਸ ਸਥਾਨ ਅਤੇ ਸਮੇਂ ਦੀ ਸਮੱਗਰੀ ਨਾਲ ਕੰਮ ਕਰਦੇ ਹਨ ਜਿਸ ਵਿੱਚ ਉਹ ਮਾਹਿਰ ਹੁੰਦੇ ਹਨ। ਇਹ ਕੰਮ ਬਹੁਤ ਮਹੱਤਵ ਵਾਲੇ, ਅਤੇ ਇੱਥੋਂ ਤੱਕ ਕਿ ਉੱਚ ਗੁਣਵੱਤਾ ਵਾਲੇ ਵੀ ਹੋ ਸਕਦੇ ਹਨ, ਅਤੇ ਅੱਜ ਦੀ ਅੰਗਰੇਜ਼ੀ ਬੋਲਣ ਵਾਲੀ ਦੁਨੀਆਂ ਉਨ੍ਹਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ ਬਹੁਤ ਭਾਗਸ਼ਾਲੀ ਹੋ ਸਕਦੀ ਹੈ। ਪਰ ਇਹ ਕੰਮ ਅਕਸਰ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਮਕਾਲੀ ਅੰਗਰੇਜ਼ੀ-ਭਾਸ਼ਾ ਦੇ ਸੱਭਿਆਚਾਰ ਵਿੱਚ ਲਿਆਉਣਾ ਬਹੁਤ ਮੁਸ਼ਕਲ ਹੁੰਦਾ ਹੈ, ਅਤੇ ਪ੍ਰੋਫੈਸਰ-ਅਨੁਵਾਦਕ ਕੋਲ਼ ਅਕਸਰ ਉਹਨਾਂ ਨੂੰ ਹੁਣ ਦੇ ਦੇਸ਼ਕਾਲ ਵਿੱਚ ਜੀਵਨ ਦੇਣ ਦੀ ਸਮਰੱਥਾ ਨਹੀਂ ਹੁੰਦੀ।

ਹੁਣ, ਕਿਰਪਾ ਕਰਕੇ ਮੈਨੂੰ ਗਲਤ ਨਾ ਸਮਝਣਾ: ਸਾਰੇ ਪ੍ਰੋਫੈਸਰ ਸਾਹਿਤਕ ਮੁਰਦਿਆਂ ਨੂੰ ਸੰਭਾਲਣ ਦੇ ਕਾਰੋਬਾਰ ਵਿੱਚ ਨਹੀਂ ਹੁੰਦੇ। ਸਾਡੇ ਬਹੁਤ ਸਾਰੇ ਵਧੀਆ ਅਨੁਵਾਦਕ ਪ੍ਰੋਫੈਸਰ ਹੁੰਦੇ ਹਨ। ਪਰ ਸਾਹਿਤ ਪ੍ਰਤੀ ਉਹਨਾਂ ਦ੍ਰਿਸ਼ਟੀਕੋਣ ਉਹਨਾਂ ਪ੍ਰੋਫੈਸਰਾਂ ਤੋਂ ਵੱਖਰਾ ਹੈ ਜਿਨ੍ਹਾਂ ਬਾਰੇ ਮੈਂ ਗੱਲ ਕਰ ਰਿਹਾ ਹਾਂ। ਇਹ ਹੋਰ ਪ੍ਰੋਫੈਸਰ ਤੀਜੀ ਕਿਸਮ ਦੇ ਪਾਠਕ ਹੁੰਦੇ ਹਨ: ਉਹ ਪਾਠਕ ਜੋ ਇਸ ਬਾਰੇ ਵਧੇਰੇ ਪਰਵਾਹ ਕਰਦਾ ਹੈ ਕਿ