ਸਮੱਗਰੀ 'ਤੇ ਜਾਓ

ਪੰਨਾ:Performing Without a Stage - The Art of Literary Translation - by Robert Wechsler.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਅਕਸਰ ਹੁੰਦਾ ਹੈ ਕਿ ਕਵੀ ਉਹਨਾਂ ਕਵੀਆਂ ਦਾ ਅਨੁਵਾਦ ਕਰਦੇ ਹਨ ਜਿਨ੍ਹਾਂ ਨੂੰ ਉਹ ਨਿੱਜੀ ਤੌਰ 'ਤੇ ਜਾਣਦੇ ਹਨ। ਇਹ ਗਲਪ ਲੇਖਕਾਂ ਦੇ ਬਾਰੇ ਘੱਟ ਸੱਚ ਹੈ, ਕਿਉਂਜੋ ਗਲਪਕਾਰ ਅਨੁਵਾਦਕ ਹੋਣ ਦੀ ਸੰਭਾਵਨਾਕਵੀਆਂ ਨਾਲੋਂ ਘੱਟ ਕਿਤੇ ਘੱਟ ਹੈ ਅਤੇ ਕਿਉਂਕਿ ਲਗਭਗ ਸਾਰੇ ਗਲਪ ਅਨੁਵਾਦ ਪ੍ਰਕਾਸ਼ਕਾਂ ਦੁਆਰਾ ਕਰਵਾਏ ਜਾਂਦੇ ਹਨ, ਜਦੋਂ ਕਿ ਜ਼ਿਆਦਾਤਰ ਕਾਵਿਕ ਅਨੁਵਾਦ ਪ੍ਰਕਾਸ਼ਕਾਂ ਦੁਆਰਾ ਕਰਵਾਏ ਨਹੀਂ ਹੁੰਦੇ। ਜਦੋਂ ਅਨੁਵਾਦਕ ਗਲਪ ਲੇਖਕ ਹੁੰਦਾ ਹੈ, ਤਾਂ ਉਹ ਆਮ ਤੌਰ 'ਤੇ ਜਾਂ ਤਾਂ ਜਵਾਨ ਹੁੰਦਾ ਹੈ ਜਾਂ ਸਫਲ ਗਲਪ ਲੇਖਕ ਨਹੀਂ ਹੁੰਦਾ, ਭਾਵ ਕਲਾਤਮਕ ਤੌਰ 'ਤੇ ਹਾਣੀ ਨਹੀਂ ਹੁੰਦਾ। ਪਰ ਗਲਪ ਅਨੁਵਾਦਕ ਅਕਸਰ ਆਪਣੇ ਲੇਖਕਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ। ਆਖ਼ਰਕਾਰ, ਉਹ ਇੱਕੋ ਭਾਸ਼ਾ ਬੋਲਦੇ ਹਨ।

ਰਿਚਰਡ ਸੀਬਰਥ ਦਾ ਨੇੜਲੀ ਸਾਂਝ ਨੂੰ ਦੇਖਣ ਦਾ ਇੱਕ ਹੋਰ ਤਰੀਕਾ ਹੈ: "ਪ੍ਰਾਹੁਣਚਾਰੀ......ਕਿਸੇ ਦੀ ਮਹਿਮਾਨ ਵਜੋਂ ਆਓਭਗਤ ਕਰਨਾ...ਪੂਰਨ ਆਦਰਭਾਵ ਅਤੇ ਸ਼ਿਸ਼ਟਾਚਾਰ ਨਾਲ਼।" ਸੀਬਰਥ ਲਈ ਅਨੁਵਾਦ ਇੱਕ ਆਨੰਦਮਈ ਚੀਜ਼ ਹੈ, ਆਓਭਗਤ ਹੈ ਅਤੇ ਇੱਕਠੇ ਸਮਾਂ ਬਿਤਾਉਣਾ ਹੈ; ਇੱਕ ਲੇਖ ਵਿੱਚ ਉਹ ਇਸਨੂੰ "ਸੰਗਮ" ਕਹਿੰਦਾ ਹੈ। ਲੇਖਕ ਅਤੇ ਅਨੁਵਾਦਕ ਪੂਰਨਭਾਂਤ ਬਰਾਬਰ ਨਹੀਂ ਹੁੰਦੇ, ਪਰ ਅਣ-ਬੋਲੇ ਨਿਯਮ ਸੰਭਵ ਤੌਰ 'ਤੇ ਦੋਵਾਂ ਧਿਰਾਂ ਦੇ ਫਾਇਦੇ ਲਈ ਸੁਚਾਰੂ ਅਤੇ ਅਨੰਦਮਈ ਢੰਗ ਨਾਲ ਮੀਟਿੰਗ ਚੱਲਣ ਦਿੰਦੇ ਹਨ।

ਜਿਨ੍ਹਾਂ ਅਨੁਵਾਦਕਾਂ ਨਾਲ਼ ਮੈਂ ਗੱਲ ਕੀਤੀ, ਸਿਬਰਥ ਉਨ੍ਹਾਂ ਖੁਸ਼ੀਆਂ ਬਾਰੇ ਉਨ੍ਹਾਂ ਵਿੱਚੋਂ ਕਿਸੇ ਵੀ ਨਾਲ਼ੋਂ ਵੱਧ ਸਪਸ਼ਟ ਸੀ ਜੋ ਸਮਰਪਣ ਦੇ ਵਧੇਰੇ ਉੱਤਮ ਪਹਿਲੂਆਂ ਦੇ ਨਾਲ ਜੁੜੀਆਂ ਹੁੰਦੀਆਂ ਹਨ: "ਮੈਂ ਆਨੰਦ ਮਾਣਦਾ ਹਾਂ - ਹੋ ਸਕਦਾ ਹੈ ਕਿ ਇਹ ਮੇਰੇ ਪੁਰਾਣੇ ਜ਼ਮਾਨੇ ਦਾ ਹੋਣ ਵਾਲ਼ਾ ਹਿੱਸਾ ਹੋਵੇ - ਮੈਨੂੰ ਲਾਭਦਾਇਕ ਹੋਣ ਦੇ ਅਹਿਸਾਸ ਦੀ ਖ਼ੁਸ਼ੀ ਮਿਲ਼ਦੀ ਹੈ, ਕਿ ਮੈਂ ਕੁਝ ਲਾਭਦਾਇਕ ਕਰ ਰਿਹਾ ਹਾਂ। ਮੈਨੂੰ ਕੁਝ ਅਜਿਹਾ ਕਰਨ ਵਿੱਚ ਮਜ਼ਾ ਆਉਂਦਾ ਹੈ ਜਿਸਦਾ ਮੈਂ ਕਦਰਦਾਨ ਹਾਂ। ਮੈਂ ਫ਼ਿਦਾ ਹੋਣ ਦੀ ਭਾਵਨਾ ਦਾ ਅਨੰਦ ਲੈਂਦਾ ਹਾਂ…. ਇਹ ਇੱਕੋ ਸਮੇਂ ਨਿਮਰਤਾ ਦਾ ਅਹਿਸਾਸ ਅਤੇ ਰੱਜ ਕੇ ਸਵੈਮਾਣ ਦਾ ਅਹਿਸਾਸ ਹੈ ਕਿ ਤੁਸੀਂ, ਕਿਸੇ ਪੱਧਰ 'ਤੇ, ਲੇਖਕ ਦੇ ਬਰਾਬਰ ਹੋ ਸਕਦੇ ਹੋ।" ਬਹੁਤ ਹੀ ਸੰਖੇਪ ਵਿੱਚ, ਸੀਬਰਥ ਮੇਰੇ ਉੱਪਰ ਦੱਸੇ ਅਨੁਸਾਰ ਸਮਰਪਣ ਦੇ ਲਗਭਗ ਸਾਰੇ ਪਹਿਲੂਆਂ ਵਿੱਚੋਂ ਲੰਘਦਾ ਹੈ, ਜਿਸ ਵਿੱਚ ਅਨੁਵਾਦ ਦੇ ਵਿਰੋਧਾਭਾਸ ਵਜੋਂ ਨਿਮਰਤਾ ਅਤੇ ਸਵੈਮਾਣ ਦੋਵੇਂ ਸ਼ਾਮਲ ਹਨ।

ਸੀਬਰਥ ਅਨੁਵਾਦ ਦੇ ਕੰਮ ਵਿੱਚ ਸਮਰਪਣ ਨੂੰ ਉਸ ਨਾਲੋਂ ਘੱਟ ਵੇਖਦਾ ਹੈ ਜਿਸ ਤਰ੍ਹਾਂ ਇਸਨੂੰ ਸਮਝਿਆ ਜਾਂਦਾ ਹੈ। "ਮੈਨੂੰ ਲਗਦਾ ਹੈ ਕਿ ਤੁਹਾਨੂੰ ਅਨੁਵਾਦਕਾਂ ਨੂੰ ਉਸੇ ਤਰ੍ਹਾਂ ਦੇਖਣਾ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਸੰਗੀਤਾਕਾਰਾਂ ਨੂੰ ਦੇਖਦੇ ਹੋ," ਉਸਨੇ ਮੈਨੂੰ ਕਿਹਾ। "ਅਜੀਬ ਗੱਲ ਹੈ ਕਿ ਸੰਗੀਤਕਾਰਾਂ ਦਾ ਖ਼ਾਸ ਰੁਤਬਾ ਹੁੰਦਾ ਹੈ। ਅਸੀਂ ਰੁਬੇਨਸਟਾਈਨ ਚੋਪਿਨ ਜਾਂ ਗਲੇਨ ਗੋਲਡ ਬਾਚ ਨੂੰ ਮਾਨਤਾ ਦਿੰਦੇ ਹਾਂ, ਪਰ ਅਨੁਵਾਦਕ ਨੂੰ ਇਸ ਤਰ੍ਹਾਂ ਨਹੀਂ ਦੇਖਿਆ ਜਾਂਦਾ। ਉਸਨੂੰ ਛੁਪੇ ਰਹਿਣ ਦੀ ਸਥਿਤੀ ਵਿੱਚ ਜਾਂ ਸਿੱਧੇ ਤੌਰ 'ਤੇ ਖੱਸੀ ਹਾਲਤ ਵਿੱਚ ਰੱਖਿਆ ਜਾਂਦਾ ਹੈ। ਅਨੁਵਾਦਕ ਹਮੇਸ਼ਾ ਇੱਕ ਕਮਤਰੀ ਦੇ, ਮਰਦ ਮੂਲ ਦੇ ਨਾਲ ਇਸਤਰੀ ਦੇ ਰਿਸ਼ਤੇ ਵਿੱਚ ਹੁੰਦਾ ਹੈ। ਦੂਜੇ ਸ਼ਬਦਾਂ ਵਿਚ, ਅਨੁਵਾਦਕ ਦਾ ਸਮਰਪਣ, ਜਾਂ ਸੇਵਾ, ਨੂੰ ਆਮ ਤੌਰ 'ਤੇ ਕਮਤਰੀ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਅਨੁਵਾਦਕ ਨੂੰ ਕਿਸੇ ਹੋਰ ਦੀ ਲਿਖਤ ਰਚਨਾ ਦੇ ਪ੍ਰਤਿਭਾਸ਼ਾਲੀ ਪੇਸ਼ਕਾਰ ਵਜੋਂ ਨਹੀਂ ਦੇਖਿਆ ਜਾਂਦਾ ਹੈ, ਸਗੋਂ ਇੱਕ ਹੇਠਲੇ ਪੱਧਰ ਦੇ ਸੇਵਕ ਵਜੋਂ ਦੇਖਿਆ ਜਾਂਦਾ ਹੈ, ਜਿਸ ਵਿੱਚ ਕਿਸੇ ਮੂਲ ਜ਼ਰੂਰੀ ਚੀਜ਼ ਦੀ ਘਾਟ ਹੁੰਦੀ ਹੈ।

ਇੱਕ ਲੇਖਕ ਨਾਲ ਗੂੜ੍ਹੀ ਸਾਂਝ ਦੀ ਭਾਵਨਾ, ਹਾਲਾਂਕਿ, ਇੱਕ ਅਨੁਵਾਦਕ ਨੂੰ ਇਹ ਮਹਿਸੂਸ ਕਰਨ ਲਾ ਸਕਦੀ ਹੈ ਕਿ ਉਹ ਲੇਖਕ ਜਿੰਨੀ ਹੀ ਅੱਡਰੀ ਹਸਤੀ ਦਾ ਮਾਲਕ ਹੈ। ਜਿਵੇਂ ਹਾਂਸ ਐਰਿਕ