ਪੰਨਾ:Phailsufian.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/138


ਕਹਿਣ ਵਾਂਙ ਭਾਰਤ ਦੇ ਸਮਾਜ ਦੀ ਨੁਹਾਰ ਬਣ ਰਹੀ ਸੀ। ਨਾਤ੍ਸੀਵਾਦ ਦੀ ਮੁਕੰਮਲ ਸ਼ਿਕਸਤ ਬਾਅਦ ਸਮਾਜਵਾਦੀ ਕੈਂਪ ਚੜ੍ਹਾਈਆਂ 'ਤੇ ਸੀ ਅਤੇ ਸਰਮਾਏਦਾਰ ਮੁਲਕ ਅਪਣੀ ਥਾਂ ਖ਼ੁਸ਼ਹਾਲ ਹੋ ਰਹੇ ਸਨ। ਸਾਮਰਾਜ ਤੇ ਸਮਾਜਵਾਦ ਦੀ ਠੰਢੀ ਜੰਗ ਸ਼ੁਰੂ ਹੋ ਚੁੱਕੀ ਸੀ। ਭਾਰਤ ਵਿਚ ਉੱਤਰ ਵਿਚ ਤਿਭਾਗਾ ਤੇ ਪੈਪਸੂ ਵਿਚ ਅਤੇ ਦੱਖਣ ਵਲ ਤਿਲੰਗਾਨਾ ਵਿਚ ਕਿਸਾਨ ਲਹਿਰਾਂ ਦਾ ਜ਼ੋਰ ਸੀ। ਫੇਰ ਅਮਨ ਲਹਿਰ ਚਲ ਪਈ। ਅਗਾਂਹਵਧੂ ਸਾਹਿਤ ਤੇ ਕਲਾ ਵਿਚ ਇਨ੍ਹਾਂ ਲਹਿਰਾਂ ਦੀ ਗੱਲ ਹੋਣ ਲੱਗੀ। ਨਹਿਰੂਵਾਦ ਤੋਂ ਬੜੇ ਅਦੀਬਾਂ ਨੂੰ ਬੜੀਆਂ ਆਸਾਂ ਸਨ। ਕਮਿਊਨਿਸਟ ਲਹਿਰ ਤੋਂ ਮਾਯੂਸ ਅਦੀਬ ਬੰਬਈ ਦੀ ਫ਼ਿਲਮ ਸਨਅਤ ਨੇ ਕਲੁੰਜ ਲਏ।

ਇਹੋ ਜਿਹੇ ਮਾਹੌਲ ਵਿਚ ਰਾਜ ਕਪੂਰ ਨੇ ਆਗ (1948) ਤੇ ਬਰਸਾਤ (1949) ਦੇ 'ਪਰੀ ਕਹਾਣੀਆਂ ਦੇ ਕਮਉਮਰ ਰੁਮਾਂਸਵਾਦ' ਨੂੰ ਤਜ ਕੇ ਪੰਜਾਹਾਂ ਵਿਚ ਉੱਤੋੜਿੱਤੀ ਆਵਾਰਾ, ਸ੍ਰੀ420, ਜਾਗਤੇ ਰਹੋ ਤੇ ਬੂਟ ਪਾਲਿਸ਼ ਵਰਗੀਆਂ ਕਲਾਸਿਕ ਫ਼ਿਲਮਾਂ ਬਣਾਈਆਂ। ਇਸ ਸਿਰਜਣਾ ਵਿਚ ਰਾਜ ਕਪੂਰ ਨਾਲ਼ ਦੋ ਕਮਿਊਨਿਸਟ ਅਦੀਬ ਸਨ - ਸ਼ੈਲੇਂਦਰ ਤੇ ਖ਼ਵਾਜਾ ਅਹਿਮਦ ਅੱਬਾਸ। ਰਾਜ ਕਪੂਰ ਨੇ ਮੁਕੇਸ਼ ਦੀ ਆਵਾਜ਼ ਨੂੰ ‘ਮੇਰੀ ਰੂਹ' ਮੰਨਿਆ, ਪਰ ਇਹਨੇ ਸ਼ੈਲੇਂਦਰ ਤੇ ਖ਼ੁਆਜੇ ਦਾ ਨਾਂ ਹੀ ਨਹੀਂ ਲਿਆ। ਖ਼ੁਆਜੇ ਦੀਆਂ ਕਹਾਣੀਆਂ ਤੇ ਸ਼ੈਲੇਂਦਰ ਦੇ ਗੀਤਾਂ ਬਿਨਾਂ ਰਾਜ ਕਪੂਰ ਕਾਹਦੇ ਜੋਗਾ ਹੋਣਾ ਸੀ? ਇਹਦੀ ਕਲਾ ਦਾ ਅੰਤ ਮੇਰਾ ਨਾਮ ਜੋਕਰ (1970) ਨਾਲ਼ ਹੋ ਗਿਆ।

ਜੋਕਰ ਤੋਂ ਮਗਰੋਂ ਦੀਆਂ ਇਹਦੀਆਂ ਫ਼ਿਲਮਾਂ ਦਾ ਜ਼ਿਕਰ ਬੇਲੋੜਾ ਹੈ। ਇਸ ਤੋਂ ਪਹਿਲੀਆਂ ਸਾਰੀਆਂ ਫ਼ਿਲਮਾਂ ਰੰਗੀਨ ਨਹੀਂ ਸਨ। ਕਾਲ਼ੀ ਚਿੱਟੀ ਫ਼ਿਲਮ ਅਸਲੀਅਤ ਦੇ ਵਧੇਰੇ ਨੇੜੇ ਹੁੰਦੀ ਹੈ, ਕਾਗ਼ਜ਼ 'ਤੇ ਛਪੇ ਕਾਲ਼ੇ ਅੱਖਰਾਂ ਵਰਗੀ। ਰੰਗੀਨ ਫ਼ਿਲਮ ਅਸਲੀਅਤ ਨੂੰ ਰੰਗੀਨ ਬਣਾ ਕੇ ਪੇਸ਼ ਕਰਦੀ ਹੈ। ਇਹ ਕਲਪਨਾ ਦੇ ਖੰਭ ਕੁਤਰਦੀ ਹੈ। ਕਾਲ਼ੀ ਚਿੱਟੀ ਫ਼ਿਲਮ ਵਿਚ ਹਰ ਦਰਸ਼ਕ ਅਪਣੀ ਮਰਜ਼ੀ ਦੇ ਰੰਗ ਭਰਦਾ ਹੈ, ਜਾਂ ਨਹੀਂ