ਪੰਨਾ:Phailsufian.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੈਲਸੂਫੀਆਂ/21

ਬਦਲ ਰਹੀ ਹੈ। ਹਵਾ ਅੰਬੀਆਂ ਦੇ ਬੂਰ ਨਾਲ਼ ਰਸੀ ਪਈ ਹੈ। ਨਿੱਕਾ ਨਿੱਕਾ ਦਿਲ ਖੁੱਸਦਾ ਹੈ। ਛੇਤੀ ਸਕੂਲੇ ਇਮਤਿਹਾਨਾਂ ਦੇ ਪਰਚੇ ਪੈਣੇ ਹਨ।

ਸੰਸਕ੍ਰਿਤ ਸ਼ਬਦ ਆਮਰ ਵਿੱਚੋਂ ਵਿਗਸਿਆ ਸ਼ਬਦ ਅੰਬੀ ਸਾਨੂੰ ਅਪਣੀ ਬੋਲੀ ਦੀਆਂ ਜੜ੍ਹਾਂ ਤੇ ਪੁਰਖਿਆਂ ਨਾਲ਼ ਜੋੜ ਦਿੰਦਾ ਹੈ। ਮੇਰੇ ਵਾਸਤੇ ਜੋ ਇਸ ਸ਼ਬਦ ਦੇ ਅਰਥ ਹਨ, ਉਹ ਹੋਰ ਕਿਸੇ ਲਈ ਨਹੀਂ ਹੋ ਸਕਦੇ। ਭਾਵੇਂ ਇਹ ਸ਼ਬਦ ਮੈਂ ਆਪ ਨਹੀਂ ਘੜਿਆ, ਪਰ ਇਸ ਨਾਲ ਰਿਸ਼ਤਾ ਮੇਰਾ ਅਪਣਾ ਹੈ। ਇਹਦੀ ਚੋਣ ਵੀ ਮੇਰੀ ਅਪਣੀ ਹੈ। ਇਹਦੇ ਜੋ ਮਾਅਨੀ ਇਹ ਲੇਖ ਲਿਖਦਿਆਂ ਪੈਦਾ ਹੋ ਰਹੇ ਹਨ, ਉਹ ਸ਼ਾਇਦ ਮੁੜ ਨਹੀਂ ਹੋਣੇ। ਇਹ ਪਹਿਲਾਂ ਜੇ ਕਦੇ ਸਨ, ਤਾਂ ਮੈਨੂੰ ਪਤਾ ਨਹੀਂ ਸੀ। ਸ਼ਬਦ ਦਾ ਸਮੇਂ ਨਾਲ਼ ਐਸਾ ਰਿਸ਼ਤਾ ਮੈਂ ਪਹਿਲਾਂ ਕਦੇ ਨਹੀਂ ਸੀ ਮਹਿਸੂਸ ਕੀਤਾ।

ਸ਼ਬਦ
ਲਹੂ ਵਿਚ ਜਨਮਿਆ
ਧੜਕਦਾ ਅੰਧਕਾਰੇ ਜਿਸਮ ਵਿਚ ਵਿਗਸਿਆ
ਤੇ ਹੋਠਾਂ ਤੇ ਮੂੰਹ ਥਾਣੀਂ ਪਰਵਾਜ਼ ਭਰੀ।

ਭਰੇ ਪੂਰੇ ਇਨਸਾਨੀ ਸ਼ਬਦ ਦੇ ਨਾਲ਼ ਨਾਲ਼ ਖ਼ਾਮੋਸ਼ੀ ਆਈ
ਬੋਲੀ ਵਾਲ਼ਾਂ ਦੇ ਸਿਰ ਤਕ ਅਪੜਦੀ ਹੈ
ਮੂੰਹ ਬੋਲਦਾ ਹੈ ਪਰ ਬੁਲ੍ਹ ਨਹੀਂ ਹਿੱਲਦੇ
ਅਚਾਨਕ ਅੱਖਾਂ ਸ਼ਬਦ ਹੁੰਦੀਆਂ ਹਨ।

ਸ਼ਬਦ ਕੱਚ ਨੂੰ ਕੱਚ, ਲਹੂ ਨੂੰ ਲਹੂ
ਤੇ ਜ਼ਿੰਦਗੀ ਨੂੰ ਜ਼ਿੰਗਦੀ ਬਣਾਉਂਦੇ ਹਨ। - ਪਾਬਲੋ ਨਰੂਦਾ

ਵਰਤਮਾਨ ਤੇ ਇਹਦੇ ਅਤੀਤ ਦਾ ਆਪਸੀ ਰਿਸ਼ਤਾ ਇਤਿਹਾਸ ਹੁੰਦਾ ਹੈ। ਬੁੱਧ ਆਖਦਾ ਹੈ - ਵਰਤਮਾਨ ਉਹ ਨਹੀਂ, ਜੋ ਹੁਣ ਹੈ; ਸਗੋਂ