ਸਮੱਗਰੀ 'ਤੇ ਜਾਓ

ਪੰਨਾ:Roop Basant.pdf/6

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

[6]

ਕੁੰਡਲੀ–ਅਸੂ ਚੜਦੇ ਰਾਤ ਹੈ ਕਾਲੀ ਚਾਰੋਂ ਤਰਫ ਅੰਧੇਰ ਗੁਬਾਰੀ ਬਾਲਕ ਅਵਸਥਾ ਨੀਂਦ ਪਿਆਰੀ ਦੋਨੋਂ ਸੌਂ ਗਏ ਇਕ ਵਾਰੀ ਸੂਰਤ ਵਿਸਾਰ ਕੇ। ਆਯਾ ਸਰਪ ਬੜੀ ਕਰਧਾਈ ਵੇਖੋ ਰੂਪ ਖਬਰ ਨਾ ਕਾਈ। ਡਸਿਆ ਬਸੰਤ ਰੂਪ ਦਾ ਭਾਈ। ਐਸੀ ਭਾਵੀ ਕਲਾ ਜਗਾਈ ਗਿਆ ਡੰਗ ਮਾਰਕੇ। ਉਠਿਆ ਰੂਪ ਨੈਣ ਜਦ ਖੋਲੇ ਮਾਰੀ ਹਾਕ ਭਾਈ ਨਾ ਬੋਲੇ। ਪਿਛਲੇ ਦੁਖ ਸੁਖ ਆਪਣੇ ਫੋਲੇ। ਤੜਕੇ ਜਿੰਦ ਖਾਲੀ ਵਿਚ ਰੋਲੇ ਵਿਚ ਉਜਾੜਦੇ। ਕਹਿੰਦਾ ਸ਼ਿਵਦਿਆਲ ਸਰ ਮਾਨ ਨਹੀਂ ਹੁਣ ਸਨ ਬਸੰਤ ਵਿਚ ਪ੍ਰਾਣ॥ ਬਾਲ ਅਵਸਥਾ ਉਮਰ ਨਿਧਾਨ। ਪੰਛੀ ਅਦਿਕ ਹੋਏ ਹੈਰਾਨ ਸ਼ਬਦ ਉਚਾਰਦੇ।

ਕੁੰਡਲੀ–ਅੱਸੂ ਗੁਜਰਿਆ ਸੁਖ ਮੇਂ ਕਤਕ ਉਦੇ ਭਇਆ। ਛੱਡਕੇ ਰੂਪ ਬਸੰਤ ਨੂੰ ਖੱਫਣ ਲੈਣ ਗਿਆ। ਖੱਫਣ ਲੈਣ ਗਿਆ ਜਾ ਪਹੁੰਚਾ ਮਿਸਰ ਸ਼ਹਿਰ। ਰਾਜਾ ਨਗਰ ਦਾ ਮਰ ਗਿਆ ਪਿਆ ਸ਼ਹਿਰ ਵਿਚ ਕਹਿਰ। ਸ਼ਿਵਦਿਆਲ ਫੜ ਰੂਪ ਨੂੰ ਦਿਤਾ ਤਖਤ ਬਹਾਲ ਰਾਜ ਸਭਾ ਵਿਚ ਫਸ ਰਿਹਾ ਭੁਲ ਪਿਛਲਾ ਹਾਲ।

ਕੱਤਕ–ਕੱਤਕ ਕਰਨੇ ਲਗਾ ਰਾਜ। ਮਿਲਿਆ ਬਾਦਸ਼ਾਹੀ ਦਾ ਤਾਜ ਹੈ ਰਬ ਸੱਚਾ ਗਰੀਬ ਨਿਵਾਜ ਉਸਨੂੰ ਰਿਹਾ ਬਸੰਤ ਨਾ ਯਾਦ ਹੋਸ਼ ਭੁਲਾਂਵਦਾ। ਪਿਛੇ ਪਈ ਬਸੰਤ ਦੀ ਲੋਥ ਆਯਾ ਜੋਗੀ ਕਰਦਾ ਸੈਰ, ਦੇਖੇ ਚੜਿਆ ਸੱਪ ਦਾ ਜੋਸ਼ੀ ਰਾਜੀਕਰਾਂ ਕੋਈ ਨਾ ਦੋਸ਼ ਦ੍ਰਿਸ਼ਟ ਚਲਾਉਂਦਾ। ਬੈਠਾ ਜੋਗੀ ਨਾਮੁ ਚਿਤਾਰੇ। ਪੜ੍ਹ ਪੜ੍ਹ ਮੰਤਰ ਛਟਾ ਮਾਰੇ ਬਣ ਵਿਚ ਨਾਗ ਸ਼ੂਕ ਰਹੇ ਕਾਲੇ। ਜਿਸ ਨੇ ਬਸੰਤ ਦੇ ਪ੍ਰਾਣ ਨਿਕਾਲੇ ਉਹੀ ਸੱਪ ਆਉਂਦਾ। ਕਹਿੰਦਾ ਸ਼ਿਵਦਿਆਲ ਕਰ ਆਸ ਆਇਆ ਸੱਪ ਬਸੰਤ ਦੇ ਪਾਸ। ਪਾਏ ਲਬਾਂ ਦੇ ਵਿਚ ਸਵਾਸ ਦਸਿਆ ਭਾਈ ਨਾ ਹੋਇਆ ਉਦਾਸ ਪਿਆ ਕੁਰਲਾਉਂਦਾ।

ਕੁੰਡਲੀ–ਕੱਤਕ ਮਹੀਨਾ ਬੀਤਿਆ ਮਘਰ ਆਨ ਚੜ੍ਹਾ। ਉਠ ਬਸੰਤ ਨਾ ਵੇਖਿਆ ਜੋਗੀ ਨਜ਼ਰ ਪੜਾ। ਜੋਗੀ ਨਜ਼ਰ ਪੜਾ ਆਖਦਾ