ਪੰਨਾ:Roop Basant.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[9]

ਬਸੰਤ ਪਛਾਨ। ਜਿਨ ਮਾਰਿਆ ਸ਼ੇਰ ਕਹਿੰਦਾ ਸ਼ਿਵਦਿਆਲ ਸੁਣ ਭਾਈ ਉਹ ਕੁਤਵਾਲ ਬੜਾ ਦੁਖਦਾਈ, ਉਸਨੇ ਹਥ ਕੜੀ ਚੁਕ ਲਾਈ, ਜਿਸ ਬਸੰਤ ਊਂਜ ਲਗਾਈ, ਕੈਦ ਕਰ ਡਾਰਿਆ॥

ਕੁੰਡਲੀ——ਮਾਘ ਮਹੀਨਾ ਬੀਤਿਆ ਫੱਗਣ ਕਹੂੰ ਫਲ ਜਾਨਲੈ ਜਹਾਜ਼ ਇਕ ਆਂਵਦਾ ਸੌਦਾਗਰ ਸੁਘੜ ਸੁਜਾਨ ਸੌਦਾਗਰ ਸੁਘੜ ਸੁਜਾਨ ਜਹਾਜ਼ ਚਲਣਾ ਨਾ ਪਾਵੇ। ਉਹ ਮੰਗੇ ਮਰਦ ਦੀ ਭੇਟ ਉਹਨਾਂ ਕੋਈ ਪੇਸ਼ ਨਾ ਜਾਵੇ। ਸ਼ਿਵਦਿਆਲ ਸ਼ਾਹ ਨੇ ਮਨ ਮੇਂ ਕਰੀਂ ਵਿਚਾਰ। ਮੋਹਰਾਂ ਭਰ ਬਾਲ ਲੈ ਰਿਆ ਰੂਪ ਦਰਬਾਰ।

ਫੱਗਣ——ਚੜਦੇ ਫੱਗਣ ਫੇਰ ਮਹਤਾਜ ਮੇਰੀ ਅਰਜ ਗਰੀਬ ਨਿਮਾਜ ਮੇ ਅਟਕਿਆ ਇਕ ਜਹਾਜਬਿੰਦੁਆਂ ਮਿਲੇ ਤਾਂ ਸਰਦਾ ਕਾਜ ਅਰਜ ਗੁਜਾਰਦਾ। ਬੈਠ ਰੂਪ ਤਖਤ ਪਰ ਜਾਕੇ। ਕਹਿੰਦਾ ਠਾਣੇਦਾਰ ਬੁਲਾਕੇ। ਇਸ ਦੇ ਕੈਦੋਂ ਕੱਢ ਦਿਆ ਜਾਕੇ ਜਲਦੀ ਕਰੇ ਕੰਮ ਮਨ ਲਾਕੇ ਏਸ ਸ਼ਾਹੂਕਾਰ। ਠਾਣੇਦਾਰ ਪਾਪ ਮਨਭਾਯੇ। ਕੱਢ ਕੱਢ ਬਸੰਤ ਫੜਾਇਆ ਸੌਦਾਗਰ ਲੈ ਜਹਾਜ ਪਰ ਆਯਾ ਮਾਰਨ ਲੱਗੇ ਰੱਸਾ ਪਾਯਾ। ਬਸੰਤ ਪੁਕਾਰ ਦਾ ਕਹਿੰਦਾ ਸ਼ਿਵਦਆਲ ਗਲ ਸਾਰੀ। ਇਕ ਬਸੰਤ ਨੇ ਅਰਜ ਗੁਜਾਰੀ। ਤੁਮ ਨਾ ਮਾਰੋ ਜਾਨ ਹਮਾਰੀ। ਤੇਰਾ ਤੁਰ ਜਹਾਜ ਹੋ ਜਾਰੀ। ਮੁਝ ਕਿਉਂ ਮਾਰਦਾ। ਕੁੰਡਲੀ ਬਾਂਰਾਂ ਮਾਂਹ ਜਦ ਬੀਤਿਆ ਦੂਜਾ ਕਹੂੰ ਉਚਾਰਾ ਜੋ ਕੁਝ ਕਿਹਾ ਬਸੰਤ ਮੰਨ ਲਿਆ ਸ਼ਾਹੂਕਾਰ ਮੰਨ ਲਿਆ ਸ਼ਾਹੂਕਾਰ ਨੇ ਹੂਆ ਦੋਹਾਂ ਦਾ ਕਾਜ ਲਗੇ ਪੈਰ ਬਸੰਤ ਤੁਰ ਪਿਆ ਤੁਰਤ ਜਹਾਜ। ਸ਼ਿਵਦਿਆਲ ਸ਼ਾਹੂਕਾਰ ਨੇ ਮਨ ਵਿਚ ਕਰੀ ਸਲਾਹ, ਧਰਮ ਦਾ ਪੁਤਰ ਬਨਾਕੇ ਲੈ ਗਿਆ ਨਾਲ ਚੜ੍ਹਾਂ

ਚੇਤ——ਚੇਤ ਚੜ੍ਹਦੇ ਚੇਤ ਉਹ ਸੇਠ ਵਿਚਾਰੇ। ਕਹਿੰਦਾ ਸੁਣੋ ਬਸੰਤ ਪਿਆਰੇ ਤਮ ਹੋ ਧਰਮ ਕੇ ਪੁਤ ਹਮਾਰੇ। ਹਮਨੇ ਦੇਖੋ ਖੇਲ ਨਿਆਰੇ ਗਰੀਬ ਨਿਵਾਜ਼ ਦੇ ਉਖੋਂ ਤੁਰਿਆ ਸੀ ਜਹਾਜ। ਆਯਾ ਕਾਮ ਰੂਪ ਦਾ ਰਾਜ। ਉਹ ਰੱਬ ਸੱਚਾ ਗਰੀਬ ਨਿਵਾਜ। ਜਿਮਨੇ ਸਵਾਰੇ ਬਸੰਤ