ਪੰਨਾ:Sariran de vatandre.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਹੋਗੇ ਤਾਂ ਪਤਾ ਲਗੇਗਾ ਕਿ ਪਰਧਾਨ ਮੰਤਰੀ , ਆਪਣੇ ਇਕ ਪਰਾਂਤ ਦੇ ਮੁਖ ਮੰਤਰੀ ਦੀ ਤਰਸਯੋਗ ਹਾਲਤ ਪੜ ਕੇ ਕਦੇ ਸੁਫਨੇ ਵਿਚ ਵੀ ਚੁੱਪ ਨਹੀਂ ਸੀ ਰਹਿ ਸਕਦਾ । ਪੂਹਿਲਾ ਕੰਮ ਜੋ ਉਹਨਾਂ ਕੀਤਾ ਸੀ ਉਹ ਇਹ ਸੀ ਕਿ ਸਾਰੀ ਜਨਤਾ ਦੇ ਸਾਹਮਣੇ ਆਪਣੇ ਮਨਿਸਟਰਾਂ ਤੇ ਅਫਸਰਾਂ ਨੂੰ ਸਾਵਧਾਨ ਕਰ ਦਿਤਾ ਹੈ ਕਿ ਗੈਰ ਸਰਕਾਰੀ ਪਰੀਤੀ ਭੋਜਨ ਤੇ ਚਾਹ ਪਾਰਟੀਆਂ ਅਜ ਕਲ ਬੜੀਆਂ ਖਤਰਨਾਕ ਹਨ। ਇਸ ਲਈ ਉਹਨਾਂ ਦੇ ਸਦੇ ਪੱਤਰ ਕਦੇ ਸਵੀਕਾਰ ਹੀ ਨਾ ਕੀਤੇ ਜਾਇਆ ਕਰਨ।

ਪਰਧਾਨ ਮੰਤਰੀ ਜੀ ਹੋਰਾਂ ਨੂੰ ਤਾਂ ਆਪਣੇ ਸੈਂਟਰ ਤੇ ਪਰਾਂਤਾਂ ਦੇ ਵਜੀਰ ਤੇ ਹੋਰ ਸਾਰੇ ਵਡੇ ਛੋਟੇ ਅਫਸਰ ਹੀ ਪਿਆਰੇ ਹਨ ਅਤੇ ਉਹਨਾਂ ਨੇ ਉਹਨਾਂ ਨੂੰ ਹੀ ਸਾਵਧਾਨ ਕਰਨ ਲਈ ਪਹਿਲਾ ਕਦਮ ਚੁੱਕਿਆ ਹੈ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਅਜ ਕਲ ਦੇ ਆਮ ਜਨਤਾ ਸਾਰੇ ਜੀਵਾਂ ਵਿਚੋਂ ਹੀ ਆਉਣ ਵਾਲੇ ਮਨਿਸਟਰ ਤੇ ਅਫਸਰ ਹੀ ਚੁਣੇ ਹੋਏ ਹੁੰਦੇ ਤੇ ਚਣੇ ਜਾਇਆ ਕਰਨਗੇ ਅਤੇ ਜੇ ਸਾਰੀ ਜਨਤਾ ਦੇ ਜੀਵਾਂ ਨੂੰ ਇਹੋ ਜਹੀਆਂ ਦੁਆਈਆਂ ਦੇ ਬਾਰੇ ਜਾਣੂ ਨਾ ਕੀਤਾ ਗਿਆ ਤਾਂ ਕੋਈ ਸਿਰ ਫਿਰੇ ਸਾਡੀ ਵਾਰਤਾ ਦੇ ਚਾਲਬਾਜ਼ ਸਿੰਘ ਦੇ ਵਾਂਗ ਕਈ ਪਰਵਾਰਾਂ ਦਾ ਸਤਿਆਨਾਸ ਕਰ ਦੇਣਗੇ । ਅਜ ਕਲ ਤਾਂ ਰੁਪੈ ਦੇ ਜ਼ੋਰ। ਨਾਲ ਨਿਸ਼ੰਗ ਹੋ ਕੇ ਚੋਣਾਂ ਦੇ ਘੋਲ ਲੜੇ ਜਾ ਰਹੇ ਹਨ । ਪਰ ਇਹਨਾਂ ਦੁਆਈਆਂ ਦੇ ਪਰਚੱਲਤ ਹੋਣ ਨਾਲ ਪਹਿਲੋਂ ਤਾਂ ਦੁਆਈਆਂ ਦੇ ਜ਼ੋਰ ਨਾਲ ਆਪਣੇ ਉਲਟ ਚੋਣਾਂ ਵਿਚ ਖੜੇ ਮੈਂਬਰਾਂ ਨੂੰ ਪਾਗਲ ਕਰ ਦਿਤਾ ਜਾਇਆ ਕਰੇਗਾ ਅਤੇ ਫੇਰ ਜੇ ਕਿਤੇ ਦੂਜਾ ਵਿਰੋਧੀ ਜਿਤ ਵੀ ਜਾਇਆ ਕਰੇਗਾ ਤਾਂ ਸਰੀਰਾਂ ਦਾ ਵਟਾਂਦਰਾ ਕਰ ਲਿਆ ਜਾਇਆ ਕਰੇਗਾ। ਸੋ ਪਰਧਾਨ ਮੰਤਰੀ ਦਾ ਕੇਵਲ ਆਪਣੇ ਮੰਤਰੀਆਂ ਤੇ ਅਫਸਰਾਂ ਨੂੰ , ਸਾਵਧਾਨ ਕਰਨਾ ਹੀ ਉਹਨਾਂ ਦਾ ਫ਼ਰਜ਼ ਪੂਰਾ ਨਹੀਂ ਕਰ ਦੇਂਦਾ |


੧੧੩