ਪੰਨਾ:Sariran de vatandre.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਲੀਸ ਵਿਚ ਰੀਪੋਰਟ ਕਰ ਦਿਤੀ ਤਾਂ ਭਾਵੇਂ ਕੁੜੀ ਨੂੰ ਕੋਈ ਸਟ ਲਗੀ ਹੈ ਜਾਂ ਨਹੀਂ, ਪੁਲੀਸ ਨੇ ਆਪ ਨੂੰ ਤੰਗ ਕਰਨਾ ਹੈ, ਦੂਜੇ ਆਪ ਦਾ ਨਾਮ ਸਾਰੇ ਕਲਕਤੇ ਵਿਚ ਬਦਨਾਮ ਹੋ ਜਾਵੇਗਾ । ਤੂੰ ਸਾਨੂੰ ਕੋਈ ਭਲਾਮਾਣਸ ਜਾਪ ਰਿਹਾ ਹੈਂ । ਸੋ ਇਹ ਚੰਗਾ ਹੋਵੇਗਾ ਜੇ ਤੂੰ ਕੁਝ ਦੇ ਲੈ ਕੇ ਕੁੜੀ ਦੇ ਮਾਪਿਆਂ ਨੂੰ ਪੁਲੀਸ ਵਿਚ ਰੀਪੋਰਟ ਕਰਨ ਤੋਂ ਰੋਕ ਲਵੇਂ ।"

"ਤਸੀਂ ਸਾਰੇ ਮੇਰੀ ਇਸ ਹਾਲਤ ਦਾ ਨਾਜਾਇਜ਼ ਫਾਇਦਾ ਉਠਾਉਣਾ ਚਾਹੁੰਦੇ ਹੋ । ਖੈਰ, ਇਜ਼ਤ ਆਬਰੂ ਵਾਲਾ ਪੁਲੀਸ ਵਿਚ ਬੇਇਜ਼ਤ ਹੋਣ ਤੋਂ ਜ਼ਰੂਰ ਹੀ ਪਰੇ ਪਰੇ ਰਹਿਣ ਦੇ ਸਦਾ ਯਤਨ ਕਰੇਗਾ। ਇਸ ਲਈ ਤੁਸੀਂ ਆਪ ਹੀ ਦਸ ਦਿਉ ਕਿ ਮੈਂ ਕਿੰਨੀ ਕੁ ਮਾਇਆ ਇਹਨਾਂ ਨੂੰ ਦੇਵਾਂ ਤਾ ਕਿ ਇਹ ਪੁਲੀਸ ਵਿਚ ਰੀਪੋਰਟ ਨ ਕਰਨ ਜਾਣ ਉਸ ਨਾਟੇ ਨੇ ਬੜੀ ਸ਼ਾਂਤੀ ਨਾਲ ਕਿਹਾ ।

ਅਸਾਂ ਸਾਰਿਆਂ ਨੇ ਸਲਾਹ ਕਰ ਕੇ ਕਿਹਾ ਕਿ "ਤਿਨ ਸੌ ਰੁਪੈ ਜੋ ਤੂੰ ਦੇਵੇਂ ਤਾਂ ਕੁੜੀ ਦੇ ਮਾਪੇ ਕਿਸੇ ਪਰਾਈਵੇਟ ਡਾਕਟਰ, ਪਾਸੋਂ ਇਹਨੂੰ ਲਗੀਆਂ ਸਟਾਂ ਦਾ ਇਲਾਜ ਕਰਾ ਲੈਣਗੇ । ਅਤੇ ਪੁਲੀਸ ਪਾਸ ਰੀਪੋਰਟ ਨਹੀਂ ਕਰਨਗੇ। ਪਰ ਹੁਣ ਸਾਡੇ ਸਾਰਿਆਂ ਦੇ ਮੂਹਰੇ ਇਕ ਹੋਰ ਔਕੜ ' ਦਿਸ ਰਹੀ ਸੀ ਕਿ ਇਹ ਨਾਟਾ ਐਸ ਵੇਲੇ ਰੁਪੈ ਕਿਥੋਂ ਲਿਆ ਕੇ ਦੇਵੇਗਾ। ਅਤੇ ਜੇ ਦੇਰ ਹੋ ਗਈ ਤਾਂ ਪੁਲੀਸ ਕੀ ਕੇਸ ਨਹੀਂ ਲਵੇਗੀ ? ਪਰ ਵਕੀਲ ਸਾਹਿਬ ਜੀ ਉਸ ਨਾਟੇ ਨੇ ਕਿਹਾ ਕਿ ਮੇਰੇ ਨਾਲ ਆਓ ਮੈਂ ਰਪੈ ਆਪ ਜੀ ਨੂੰ ਦੇਂਦਾ ਹਾਂ ਅਤੇ ਸਾਡੇ ਅਗੇ ਅਗੇ ਤੁਰ ਕੇ ਉਹ ਇਸ ਜੰਗਾਲ ਲਗੇ ਜੰਦਰੇ ਵਾਲੇ ਬੂਹੇ ਦੇ ਮੂਹਰੇ ਆ ਕੇ ਖਲੋ ਗਿਆ। ਅਤੇ ਜੇ ਆਪ ਜੀ ਹੈਰਾਨ ਨਾ ਹੋਵੋ ਤਾਂ ਮੈਂ ਦਸਦਾ ਹਾਂ ਕਿ ਉਹਨੇ ਆਪਣੇ ਬੋਝੇ ਵਿਚੋਂ ਕੁੰਜੀ ਕਢ ਕੇ ਬਹਾ ਖੋਲ੍ਹਿਆ ਤੇ ਫੇਰ ਅੰਦਰ ਚਲਾ ਗਿਆ ਸੀ। ਅਤੇ ਥੋੜੇ ਚਿਰ ਦੇ ਬਾਦ ਓਹ ਪੰਜਾਹ ਰੁਪੈ ਨਕਦ ਤੇ


੧੨੫