ਪੰਨਾ:Sariran de vatandre.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੜਕਾ ਕੇ ਆਵਾਜ਼ ਮਾਰੀ ਤਾਂ ਰੁਲਦੂ ਨੇ ਬੂਹਾ ਖੋਲਿਆ ਤੇ ਮੈਂ ਅੰਦਰ ਲੰਘ ਗਿਆ। ਮੇਰੇ ਪੁਛਣ ਤੇ ਰੁਲਦੂ ਨੇ ਦੱਸਿਆ ਕਿ ਅੰਦਰ ਸਬ ਕੁੱਜ ਕੁਝ ਠੀਕ ਹੈ ।

“ਕਦੀ ਕੋਈ ਭੂਤ ਜਾਂ ਉਹਨਾਂ ਦੀ ਖੇਡ ਨਹੀਂਉਂ ਵੇਖੀ ? ਮੈਂ ਪੁਛਿਆ।

"ਜੀ ਕੇਵਲ ਮੇਰੇ ਲਾਗੇ ਚਾਗੇ ਘੁਸਰ ਮੁਸਰ ਜਹੀ ਹੀ ਹੁੰਦੀ ਰਹੀ ਹੈ ਜਾਂ ਕਿਸੇ ਨਾ ਦਿਸਣ ਵਾਲੇ ਦੇ ਪੈਰਾਂ ਦਾ ਖੜਾਕ ਇਕ ਦੋ ਵੇਰ ਸੁਣਿਆਂ ਹੈ, ਹੋਰ ਤਾਂ ਕੁਝ ਨਹੀਂ ਦਿਸਿਆ। ਰੁਲਦੂ ਨੇ ਉਤਰ ਦਿਤਾ ।

'ਤੈਨੂੰ ਡਰ ਤਾਂ ਨਹੀਂ ਆ ਰਿਹਾ ?” ਮੈਂ ਪੁਛਿਆ ।

'ਨਹੀਂ ਸਰਦਾਰ ਜੀ, ਕੋਈ ਫਿਕਰ ਨਾ ਕਰੋ ।' ਉਹਨੇ ਝਟ । ਪਟ ਉਤਰ ਦਿਤਾ।

ਬਾਹਰ ਦਾ ਬੂਹਾ ਬੰਦ ਕਰ ਕੇ ਅਸੀਂ ਅੰਦਰ ਖਲੋ ਕੇ ਗਲਾਂ ਕਰਨ ਲਗ ਪਏ। ਮੇਰਾ ਧਿਆਨ ਆਪਣੇ ਕੁੱਤੇ ਵਲ ਚਲਾ ਗਿਆ | ਉਹ ਪਹਿਲਾਂ ਤਾਂ ਚੂੰ ਚੂੰ ਕਰਦਾ ਭੱਜ ਕੇ ਦੂਰ ਚਲਾ ਗਿਆ, ਪਰ ਫੇਰ ਉਹ ਮੁੜ ਆ ਕੇ ਬਾਹਰ ਦੇ ਬੂਹੇ ਨੂੰ ਸੁੰਘ, ਆਪਣੇ ਪੈਰਾਂ ਨਾਲ ਖੋਲਣ ਦੇ ਯਤਨ ਕਰਨ ਲਗ ਪਿਆ | ਮੈਂ ਅਗੇ ਵਧ ਕੇ ਉਹਨੂੰ ਪੁਚਕਾਰਿਆ ਤਾਂ ਉਹ ਮੇਰੇ ਕੋਲ ਆ ਕੇ ਚੁੱਪ ਕਰ ਕੇ ਖਲੋ ਗਿਆ । ਜਦੋਂ ਅਸੀਂ ਉਥੋਂ ਤੁਰ ਪਏ ਤਾਂ ਉਹ ਵੀ ਸਾਡੇ ਨਾਲ ਪਿਛੇ ਪਿਛੇ ਤੁਰ ਪਿਆ | ਜਦੋਂ ਉਹ ਸਾਡੇ ਨਾਲ ਕਿਤੇ ਬਾਹਰ ਜਾਂਦਾ ਹੁੰਦਾ ਸੀ ਤਾਂ ਉਹ ਸਦਾ ਅਗੇ ਅਗੇ ਹੀ ਭਜਾ ਜਾਂਦਾ ਹੁੰਦਾ ਸੀ, ਪਰ ਅਜ ਪਿਛੇ ਪਿਛੇ ਜਪ ਕਰ ਕੇ ਤੁਰਿਆ ਆਉਂਦਾ ਸੀ । ਅਸੀਂ ਪਹਿਲਾਂ ਛੋਟੇ ਛੋਟੇ ਸਾਰੇ ਕਮਰੇ ਵੇਖੇ। ਫੇਰ ਅਸੀਂ ਲੰਗਰ ਤੇ ਨਹਾਉਣ ਵਾਲੇ ਕਮਰੇ ਵਿਚ ਪੁਜੇ ,ਫੇਰ ਛੱਤ ਦੇ ਹੇਠਾਂ ਦੇ ਕਮਰੇ ਵੇਖਣ ਗਏ । ਇਕ

੧੮