ਪੰਨਾ:Sariran de vatandre.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਲ ਦਾ ਕੋਈ ਉੱਤਰ ਨਹੀਂ ਸੀ ਦਿੱਤਾ ਜਾਪਦਾ । ਨਾਟੇ ਨੇ ਅੱਚਨਚੇਤ ਹੀ ਗੁਸੇ ਵਿਚ ਆ ਕੇ ਦੋ ਤਿੰਨ ਸੋਟੀਆਂ ਬੁਢੇ ਨੂੰ ਕੱਢ ਮਾਰੀਆਂ, ਜਿਨਾਂ ਦੇ ਵੱਜਣ ਨਾਲ ਬੁਢਾ ਜ਼ਮੀਨ ਤੇ ਡਿਗ ਪਿਆ ਅਤੇ ਨਾਟਾ ਜਿਹਾ ਡਿਗੇ ਪਏ ਬੁਢੇ ਦੇ ਸਰੀਰ ਤੇ ਨੱਚ ਟੱਪ ਰਿਹਾ ਜਾਪਦਾ ਸੀ। ਬੁਢੇ ਦੀਆਂ ਚਾਂਗਰਾਂ ਤੇ ਸੋਟੀਆਂ ਦੇ ਵੱਜਣ ਦਾ ਖੜਾਕ ਸੁਣ ਕੇ ਬੁਢੀ ਬੇਹੋਸ਼ ਹੋ ਗਈ ਸੀ। ਇਹ ਘਟਨਾ ਕੋਈ ੧੧-੧੨ ਵਜੇ ਦੇ ਵਿਚਕਾਰ ਹੋਈ ਸੀ।

ਕੋਈ ਰਾਤ ਦੇ ਦੋ ਵਜੇ ਜਾ ਕੇ ਬੁਢੀ ਨੂੰ ਆਪਣੇ ਆਪ ਹੀ ਹੋਸ਼ ਆਈ ਤਾਂ ਉਹਨੇ ਪੁਲੀਸ ਨੂੰ ਖਬਰ ਕੀਤੀ। ਉਸ ਵੇਲੇ ਉਹ ਨਾਟਾ ਜਿਹਾ ਉਥੇ ਨਹੀਂ ਸੀ ਪਰ ਬੁਢੇ ਦੀ ਲੋਥ ਗਲੀ ਦੇ ਵਿਚਕਾਰ ਸੜਕ ਤੋਂ ਪਈ ਦਿਸ ਰਹੀ ਸੀ। ਪੁਲੀਸ ਨੇ ਬੁਢੇ ਦੇ ਬੋਝੇ ਫੋਲ ਕੇ ਵੇਖਿਆ ਤਾਂ ਬੋਝੇ ਵਿਚ ਉਹ ਦਾ ਬਟੂਆ ਜਿਉਂ ਦਾ ਤਿਉਂ ਪਿਆ ਹੋਇਆ ਸੀ ਅਤੇ ਇਕ ਲਾਖ ਦੀਆਂ ਮੋਹਰਾਂ ਨਾਲ ਬੰਦ ਲਫ਼ਾਫਾ, ਜਿਸ ਤੇ ਮਹਿੰਦਰ ਸਿੰਘ ਵਕੀਲ ਦਾ ਪਤਾ ਲਿਖਿਆ ਹੋਇਆ ਸੀ, ਮਿਲਿਆ । ਸੋਟੀ ਦਾ ਅੱਧਾ ਟੋਟਾ ਵੀ ਲੋਥ ਦੇ ਲਾਗਿਓਂ ਹੀ ਪਿਆ ਲੱਭ ਪਿਆ, ਪਰ ਦੁਜਾ ਅੱਧਾ ਨਹੀਂ ਸੀ ਮਿਲਿਆ। ਸ਼ਾਇਦ ਖੂਨੀ ਆਪਣੇ ਹੱਥ ਵਿਚ ਹੀ ਲੈ ਗਿਆ ਹੋਣਾ ਹੈ । ਮਰਨ ਵਾਲੇ ਦੀ ਸੋਨੇ ਦੀ ਵਡਮੁਲੀ ਘੜੀ ਵੀ ਉਹਦੇ ਹੱਥ ਨਾਲ ਬੱਧੀ ਹੋਈ ਸੀ । ਇਸ ਸਾਰੇ ਤੋਂ ਸਿਧ ਹੋ ਰਿਹਾ ਸੀ ਕਿ ਖੂਨੀ ਦਾ ਮਨਸ਼ਾ ਮਾਰ ਕੇ ਕੁਝ ਲੁਟ ਕੇ ਲੈ ਜਾਣ ਦਾ ਨਹੀਂ ਸੀ, ਪਰ ਮਰਨ ਵਾਲੇ ਦਾ ਪਤਾ ਨਿਸ਼ਾਨ ਕੁਝ ਨਹੀਂ ਸੀ ਮਿਲਿਆ ।

ਮਹਿੰਦਰ ਸਿੰਘ ਦੇ ਪਤੇ ਵਾਲਾ ਬੰਦ ਲਫਾਫਾ ਲੈ ਕੇ ਤੜਕੇ ਹੀ ਪੁਲੀਸ ਮਹਿੰਦਰ ਸਿੰਘ ਦੇ ਘਰ ਆ ਪੁਜੀ ਅਤੇ ਸੁਤਿਆਂ ਹੋਇਆਂ ਨੂੰ ਹੀ ਆ ਜਗਾਇਆ। ਪੁਲੀਸ ਨੇ ਲਫਾਫਾ ਮਹਿੰਦਰ ਸਿੰਘ ਨੂੰ ਦੇ ਕੇ


੧੪੩