ਪੰਨਾ:Sariran de vatandre.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੁਕਾ ਹਾਂ । ਮੈਂ ਆਪ ਜੀ ਦੀ ਸੇਵਾ ਵਿਖੇ ਬੇਨਤੀ ਕਰਾਂਗਾ ਕਿ ਉਸ ਦੁਸ਼ਟ ਦਾ, ਜੋ ਮੇਰੇ ਵਲੋਂ ਮਰ ਚੁਕਾ ਹੈ, ਮੇਰੇ ਸਾਹਮਣੇ ਨਾਮ ਵੀ ਨਾ ਲੈਣਾ।

“ਚੁਪ,ਚੁਪ ’’ ਮਹਿੰਦਰ ਸਿੰਘ ਨੇ ਕਿਹਾ । “ਅਸੀਂ ਕੇਵਲ ਤਿੰਨ ਹੀ ਪੁਰਾਣੇ ਤੇ ਗੂਹੜੇ ਮਿਤਰ ਹਾਂ ਕੀ ਮੈਂ ਆਪ ਜੀ ਦੀ " ਸਹਾਇਤਾ ਏਸ ਦੁਖ ਦੇ ਸਮੇਂ ਕਰ ਸਕਦਾ ਹਾਂ ?

"ਆਪ ਜੀ ਕੁਝ ਵੀ ਨਹੀਂ ਕਰ ਸਕਦੇ । ਧਰਮ ਸਿੰਘ ਨੇ ਉਤਰ ਦਿਤਾ।

“ਮੇਰੀ ਸ਼ਕਲ ਡਾ: ਹੁਸ਼ਿਆਰ ਸਿੰਘ ਨਹੀਂ ਦੇਖਣੀ ਚਾਹੁੰਦਾ | ਮਹਿੰਦਰ ਸਿੰਘ ਨੇ ਕਿਹਾ।

"ਮੈਂ ਇਹ ਸੁਣ ਕੇ ਹੈਰਾਨ ਨਹੀਂ ਹੋਇਆ । ਡਾ: ਧਰਮ ਸਿੰਘ ਨੇ ਉਤ੍ਰ ਦਿਤਾ। ਕੁਝ ਚਿਰ ਤੋਂ ਬਾਦ ਜਦੋਂ ਮੈਂ ਮਰ ਜਾਵਾਂਗਾ ਤਾਂ ਸ਼ਾਇਦ ਆਪ ਜੀ ਨੂੰ ਇਸ 'ਗੁਪਤ ਭੇਦ ਦਾ ਪਤਾ ਲਗੇਗਾ ਅਤੇ ਫੇਰ ਆਪ ਜੀ ਵਿਚਾਰ ਕਰੋਗੇ ਕਿ ਕੀ ਇਹ ਮਿਲਣਾ ਚੰਗਾ ਹੈ ਜਾਂ ਮੰਦਾ ਹੈ । ਮੈਂ ਐਸ ਵੇਲੇ ਆਪ ਜੀ ਨੂੰ ਕੁਝ ਨਹੀਂ ਦਸਾਂਗਾ । ਪਰ ਜੇ ਹੁਣ ਆਪ ਜੀ ਨੇ ਜ਼ਰੂਰ ਹੀ ਮੇਰੇ ਕੋਲ ਬੈਠਣਾ ਹੈ ਤਾਂ ਕ੍ਰਿਪਾ ਕਰਕੇ ਕਿਸੇ ਹੋਰ ਹੀ ਵਿਸ਼ੇ ਤੇ ਗਲਬਾਤ ਕਰੋ । ਪਰ ਜੇ ਆਪ ਜੀ ਨੇ ਇਸੇ ਹੀ ਵਿਸ਼ੇ ਤੇ ਗਲਬਾਤ ਕਰਨੀ ਹੈ ਤਾਂ ਇਹ ਚੰਗਾ ਹੋਵੇਗਾ ਕਿ ਆਪ ਜੀ ਮੇਰੇ ਕੋਲੋਂ ਉਠ ਕੇ ਹੀ ਚਲੇ ਜਾਓ । ਕਿਉਂਕਿ ਮੈਂ ਇਹ ਨਹੀਂ ਸੁਣ ਸਕਦਾ। ਡਾ: ਧਰਮ ਸਿੰਘ ਨੇ ਕਿਹਾ |

ਇਹ ਸੁਣ ਕੇ ਮਹਿੰਦਰ ਸਿੰਘ ਉੱਠ ਕੇ ਬਾਹਰ ਆ ਗਿਆ। ਘਰ ਪੁਜ ਕੇ ਉਹਨੇ ਡਾ: ਹੁਸ਼ਿਆਰ ਸਿੰਘ ਨੂੰ ਇਕ ਚਿੱਠੀ ਲਿਖੀ ਕਿ “ਡਾਕਟਰ ਸਾਹਿਬ ਜੀਉ ! ਮੇਰੇ ਕੋਲੋਂ ਕੀ ਗੁਨਾਂਹ ਜਾਂ ਪਾਪ ਹੋ ਗਿਆ


੧੫੩