ਪੰਨਾ:Sariran de vatandre.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਾਤੀ ਪਾ ਕੇ ਵੇਖੀਏ ਕਿ ਡਾਕਟਰ ਹੁਸ਼ਿਆਰ ਸਿੰਘ ਸਦਾ ਅੰਦਰ ਹੀ ਬੈਠਾ ਕੀ ਕਰਦਾ ਰਹਿੰਦਾ ਹੈ । ਮਿਤਰਾਂ ਦੇ ਮਿਲਾਪ ਨਾਲ ਸ਼ਾਇਦ ਉਹਦਾ ਰੋਗ ਘਟ ਹੋ ਜਾਵੇ ਮਹਿੰਦਰ ਸਿੰਘ ਨੇ ਸਲਾਹ ਦਿਤੀ।

ਉਹ ਰਵਾਂ ਰਵੀਂ ਬੂਹੇ ਨੂੰ ਧੱਕਾ ਮਾਰ ਕੇ ਖੋਲ੍ਹ ਕੇ ਅੰਦਰ ਵੇਹੜੇ ਵਿਚ ਜਾ ਵੜੇ । ਵੇਹੜੇ ਦੀਆਂ ਦੂਜੀ ਛਤ ਦੀਆਂ ਤਿੰਨਾਂ ਬਾਰੀਆਂ ਵਿਚੋਂ ਦੋ ਤਾਂ ਪੂਰੀਆਂ ਬੰਦ ਸਨ ਪਰ ਵਿਚਕਾਰਲੀ ਤੀਜੀ ਅੱਧੀ ਖੁਲੀ ਹੋਈ ਸੀ ਅਤੇ ਡਾ: ਹੁਸ਼ਿਆਰ ਸਿੰਘ ਉਸ ਵਿਚ ਬੈਠਾ ਹੋਇਆ ਸੀ।

"ਡਾਕਟਰ ਹੁਸ਼ਿਆਰ ਸਿੰਘ ਜੀ ਸਤਿ ਸ੍ਰੀ ਅਕਾਲ! ਅਜ ਤਾਂ ਆਪ ਜੀ ਕੁਝ ਅਗੇ ਨਾਲੋਂ ਵਲ ਹੀ ਜਾਪ ਰਹੇ ਹੋ।” ਮਹਿੰਦਰ ਸਿੰਘ ਨੇ ਉਤਾਂਹ ਮੂੰਹ ਕਰ ਕੇ ਕਿਹਾ।

ਡਾਕਟਰ ਨੇ ਘਾਬਰੇ ਜਰੇ ਹੈਰਾਨ ਹੋ ਕੇ ਕਿਹਾ ਕਿ ਨਹੀਂ ਵਕੀਲ ਸਾਹਿਬ ਜੀ ! ਮੈਂ ਤਾਂ ਅਗੇ ਵਾਂਗ ਅਜੇ ਵੀ ਡਿਗਾ, ਢੱਠਾ ਜਿਹਾ ਹੀ ਹਾਂ | ਅਗੇ ਨਾਲੋਂ ਕੁਝ ਉਨੀ ਵੀਹ ਦਾ ਫਰਕ ਜ਼ਰੂਰ ਹੈ । ਅਤੇ ਆਸ ਕਰਦਾ ਹਾਂ ਕਿ ਹੁਣ ਛੇਤੀ ਹੀ ਰਾਜ਼ੀ ਹੋ ਜਾਵਾਂਗਾ ।"

“ਆਪ ਜੀ ਤਾਂ ੨੪ ਘੰਟੇ ਘਰ ਦੇ ਅੰਦਰ ਹੀ ਵੜੇ ਰਹਿੰਦੇ ਹੋ, ਰਾਜ਼ੀ ਕਿ ਹੋਵੋਗੇ ? ਮਨੁਖੀ ਜੀਵ ਤੁਰਦਾ ਫਿਰਦਾ ਹੀ ਭਲਾ ਚੰਗਾ ਰਹਿ ਸਕਦਾ ਹੈ । ਇਹ ਮੇਰੇ ਨਾਲ ਮੇਰੇ ਮਿਤਰ ਸ: ਜੋਗਿੰਦਰ ਸਿੰਘ ਜੀ ਹਨ ਅਤੇ ਅਸੀਂ ਦੋਵਾਂ। ਹਰ ਐਤਵਾਰ ਤਰਕਾਲਾਂ ਵੇਲੇ ਸੈਰ ਲਈ ਇਕਠੇ ਹੀ ਜਾਇਆ ਕਰਦੇ ਹਾਂ । ਏਸੇ ਕਰਕੇ ਤਾਂ ਅਸੀਂ ਕਦੇ ਬੀਮਾਰ ਹੀ ਨਹੀਂ ਹੁੰਦੇ। ਅਜੇ ਆਪ ਜੀ ਵੀ ਹੇਠਾਂ ਆ ਜਾਓ ਅਤੇ ਸਾਡੇ ਨਾਲ ਸੈਰ ਨੂੰ ਚਲੋ ਮਹਿੰਦਰ ਸਿੰਘ ਨੇ ਕਿਹਾ |

"ਆਪ ਜੀ ਮੇਰੇ ਪੁਰਾਣੇ ਤੇ ਗੁਹੜੇ ਮਿਤਰ ਹੋ । ਮੇਰਾ ਚਿਤ ਵੀ ਸੈਰ ਕਰਨ ਨੂੰ ਬੜਾ ਕਰਦਾ ਹੈ | ਪਰ ਨਹੀਂ ਨਹੀਂ, ਮੈਂ ਨਹੀਂ


੧੫੮