ਪੰਨਾ:Sariran de vatandre.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੀਸ਼ਾ ਕੋਈ ਨਹੀਂ ਸੀ । ਰਾਤ ਬਹੁਤੀ ਬੀਤ ਚੁਕੀ ਸੀ ਮੇਰੇ ਨੌਕਰ ਸਾਰੇ ਘੂਕ ਸੁਤੇ ਹੋਏ ਸਨ । ਮੈਂ ਹੌਸਲਾ ਕਰਕੇ ਇਸ ਨਵੇਂ ਧਾਰਨ ਕੀਤੇ ਸਰੀਰ ਵਿਚ ਆਪਣੇ ਸੌਣ ਵਾਲੇ ਕਮਰੇ ਵਲ ਤੁਰ ਪਿਆ। ਮੈਂ ਪੌੜੀਆਂ ਉਤਰ ਕੇ ਬਰਾਂਡੇ ਵਿਚੋਂ ਹੋ ਕੇ ਆਪਣੇ ਕਮਰੇ ਵਿਚ ਜਾ ਵੜਿਆ । ਅੰਦਰ ਜਾ ਕੇ ਮੈਂ ਸ਼ੀਸ਼ੇ ਵਿਚ ਆਪਣਾ ਆਪ ਵੇਖਿਆ ਕਿ ਮੈਂ ਤਾਂ ਇਕ ਹੋਰ ਹੀ ਮਨੁੱਖ ਜਾਪ ਰਿਹਾ ਹਾਂ ਮੈਂ ਏਸ ਸਰੀਰ ਦਾ ਨਾਉਂ ਗੁਪਤ ਸਿੰਘ ਰੱਖ ਦਿੱਤਾ |

“ਏਥੇ ਮੈਂ ਇਕ ਹੋਰ ਅਚੰਭੇ ਦੀ ਗੱਲ ਦੱਸ ਦੇਵਾਂ ਕਿ ਮੈਂ ਖੋਜ ਦੇ ਅਧਾਰ ਤੇ ਕਹਿ ਰਿਹਾ ਹਾਂ ਕਿ ਮੈਨੂੰ ਕੁਝ ਪਤਾ ਨਹੀਂ ਸੀ ਕਿ ਮੈਂ ਤਾਂ ਸਰੀਰ ਦੁਆਈ ਪੀਣ ਨਾਲ ਕਿੱਦਾਂ ਦਾ ਹੋ ਜਾਣਾ ਹੈ। ਇਹ ਸਹਿਜ ਸੁਭਾ ਹੀ ਹੋ ਗਿਆ ਸੀ । ਮੇਰੀ ਮਨਸ਼ਾ ਏਦਾਂ ਹੋਣ ਦੀ ਨਹੀਂ ਸੀ। ਪਰ ਕਿਉਂਕਿ ਮੇਰੇ ਕਰ ਮਾਂ ਨੇ ਮਨ ਤੇ ਅਸਰ ਪਾ ਕੇ ਆਤਮਾਂ ਨੂੰ ਮਜਬੂਰ ਕਰ ਦਿਤਾ ਜਾਪਦਾ ਸੀ ਕਿ ਨਵੇਂ ਸਰੀਰ ਦੀ ਬਣਤਰ ਵੀ ਮੇਰੇ ਕਰਮਾਂ ਅਨੁਸਾਰ ਹੋਵੇ । ਹੁਣ ਮੇਰੇ ਚੰਗੇ ਕਰਮਾਂ ਦੀ ਮਿਣਤੀ ਮੇਰੇ ਸਰੀਰ ਵਿਚ ਬਹੁਤੀ ਸੀ ਤੇ ਇਹਦੀ ਮਿਣਤੀ ਅਸੀਂ ਚੰਗੇ ਕਰਨ ਤੇ ੨੦ ਭੈੜੇ ਕਰਮਾਂ ਦੀ ਏਸ ਲਈ ਏਸ ਹੀ ਨਿਯਮ ਦੇ ਅਧਾਰ ਤੇ ਮੇਰਾ ਭੈੜੀਆਂ ਵਾਸ਼ਨਾਵਾਂ ਵਾਲਾ ਗੁਪਤ ਸਿੰਘ ਨਾਮ ਦਾ ਸਰੀਰ ਦੁਆਈ ਖਾਣ ਨਾਲ ਆਪਣੇ ਆਪ ਹੀ ਹੋ ਗਿਆ ਸੀ । ਮੇਰੇ ਸਰੀਰ ਦੀਆਂ ਭੈੜੀਆਂ ਵਾਸ਼ਨਾ ਦੀ ਮਿਣਤੀ ਘਟ ਹੋਣ ਕਰਕੇ ਉਹ ਸਰੀਰ ' ਨਾਟਾ ਤੇ ਕੁਬਾ ਜਿਹਾ ਬਣ ਗਿਆ ਸੀ। ਪਰ ਸਭ ਤੋਂ ਖੁਸ਼ੀ ਦੀ ਗੱਲ ਇਹ ਸੀ ਕਿ ਇਹ ਚੰਗਾ ਹੋ ਗਿਆ ਸੀ ਕਿ ਮੇਰੇ ਸਰੀਰ ਦੀਆਂ ਭੈੜੀਆਂ ਵਾਸ਼ਨਾਵਾਂ ਇਕ ਥਾਂ ਤਾਂ ਹੋ ਗਈਆਂ ਸਨ। ਹੁਣ ਜਿੰਨਾ ਚਿਰ ਮੈਂ ਗੁਪਤ ਸਿੰਘ ਰਹਾਂਗਾ ਉਤਨਾਂ ਚਿਰ ਕੋਈ ਡਾਕਟਰ ਹੁਸ਼ਿਆਰ ਸਿੰਘ ਸਮਝ ਕੇ ਮੇਰੇ ਕੋਲ ਝੱਟ ਪਟ ਆ ਕੇ ਇਹ ਨਹੀਂ


੧੯੧