ਪੰਨਾ:Sariran de vatandre.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਹਥ ਆਪਣੇ ਚਿਠੀਆਂ ਵਾਲੀ ਜੇਬ ਤੇ ਘੁਟ ਕੇ ਰਖ ਲਿਆ ਤਾਂ ਮੋਰੀ ਵੀਣੀ ਨਾ ਦਿਸਣ ਵਾਲੇ ਨੇ ਛਡ ਦਿੱਤੀ ।

ਅਸੀ ਚਾਰ ਚੁਫੇਰੇ ਭੌ ਚੋਂ ਕੇ ਫੋਰ ਉਤਲੀ ਛਤੇ ਆਪਣੇ ਸੌਣ ਵਾਲਿਆਂ ਕਮਰਿਆਂ ਵਿਚ ਪੁੱਜ ਗਏ । ਹੁਣ ਮੈਨੂੰ ਚੇਤੇ ਆਇਆ ਕਿ ਮੇਰਾ ਕੁੱਤਾ, ਜਦੋਂ ਮੈਂ ਕਮਰੇ ਵਿਚੋਂ ਬਾਹਰ ਗਿਆ ਸੀ ਤਾਂ ਮੇਰੇ ਨਾਲ ਨਹੀਂ ਸੀ ਗਿਆ ਸਗੋਂ ਉਹ ਕਮਰੇ ਦੀ ਇਕ ਨੁਕਰੇ ਬੈਠਾ ਕੰਬ ਰਿਹਾ ਸੀ । ਮੈਂ ਉਹ ਚਿਠੀਆਂ ਪੜ੍ਹਨ ਲਗ ਪਿਆ ਤੇ ਰੁਲਦੂ ਨੇ ਮੇਰਾ ਪਸਤੌਲ ਤੇ ਪਸ਼ੌਰੀ ਛੁਰਾ ਝੋਲੇ ਵਿਚੋਂ ਕਢ ਕੇ ਮੇਰੇ ਮੂਹਰੇ ਮੇਜ਼ ਤੇ ਰਖ ਦਿਤਾ । ਫੇਰ ਉਹ ਕੁੱਤੇ ਨੂੰ ਪੁਚਕਾਰਨ ਲਗ ਪਿਆ, ਪਰ ਇਉਂ ਜਾਪਦਾ ਸੀ ਕਿ ਕੁੱਤਾ ਉਹਦੀ ਕੋਈ ਗਲ ਸੁਣ ਹੀ ਨਹੀਂ ਸੀ ਰਿਹਾ ।

ਚਿੱਠੀਆਂ ਬੜੀਆਂ ਪੁਰਾਣੀਆਂ ਲਿਖੀਆਂ ਹੋਈਆਂ ਜਾਪਦੀਆਂ ਸਨ। ਇਉਂ ਜਾਪਦਾ ਸੀ ਕਿ ਕਿਸੇ ਮਿੱਤਰ ਨੇ ਆਪਣੀ ਪਿਆਰੀ ਵਲ ਜਾਂ ਕਿਸੇ ਨਵੇਂ ਵਿਆਹੇ ਹੋਏ ਨੇ ਆਪਣੀ ਪਤਨੀ ਵਲ ਲਿਖੀਆਂ ਹੋਈਆਂ ਸਨ। ਲਿਖਤ ਕਿਸੇ ਘਟ ਪੜੇ ਹੋਏ ਦੀ ਜਾਪਦੀ ਸੀ । ਕਈ ਥਾਈ ਲਿਖਿਆ ਹੋਇਆ ਸੀ-"ਸਾਨੂੰ ਅਸਲੀ ਪਿਆਰ ਭੁਲਾ ਨਹੀਂ ਦੇਣਾ ਚਾਹੀਦਾ ਅਤੇ ਨਾਲ ਹੀ ਆਪਣੇ ਉਨ੍ਹਾਂ ਵਚਨਾਂ ਦਾ ਪਾਲਣਾ ਕਰਨਾ ਵੀ ਨਹੀਂ ਭੁਲਣਾ ਚਾਹੀਦਾ ਜੋ ਕਿ ਅਸਾਂ ਇਕਠਿਆਂ ਬੈਠ ਕੇ ਕੀਤੇ ਸਨ । ਆਪਣੇ ਕੀਤੇ ਕੰਮ ਦਾ ਭੇਦ ਕਿਸੇ ਨੂੰ ਨਹੀਂ ਦੇਣਾ ਚਾਹੀਦਾ । ਆਪਣੇ ਸੌਣ ਵਾਲੇ ਕਮਰੇ ਵਿਚ ਕਿਸੇ ਹੋਰ ਨੂੰ ਨਾਲ ਨਾ ਸੁਆਉਣਾ, ਭਾਵੇਂ ਉਹ ਛੋਟੀ ਆਯੂ ਦਾ ਕਿਉਂ ਨਾ ਹੋਵੇ, ਕਿਉਂਕਿ ਤੁਸੀਂ ਰਾਤ ਸੁਤਿਆਂ ਹੋਇਆਂ ਬੜਾਉਂਦੇ ਰਹਿੰਦੇ ਹੋ । ਹੁਣ ਜੋ ਭੁਲ ਅਸੀਂ ਕਰ ਬੈਠੇ ਹਾਂ, ਉਹ ਤਾਂ ਹੋ ਹੀ ਚੁੱਕੀ ਹੈ । ਉਸ ਨੂੰ ਠੀਕ ਕਰਨਾ ਜਾਂ ਉਸ ਤੋਂ ਪਸਚਾਤਾਪ ਕਰਨਾ ਮੂਰਖਤਾ ਹੈ ।

੨੪