ਪੰਨਾ:Sariran de vatandre.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੀਜੇ ਦੁਆਈ ਵੀ ਹੁਣ ਡਾਕਟਰ ਹੁਸ਼ਿਆਰ ਸਿੰਘ ਦਾ ਰੂਪ ਧਾਰਨ ਕਰਨ ਲਈ ਅੱਗੇ ਨਾਲੋਂ ਵਧਖਾਣੀ ਪੈਂਦੀ ਹੈ। ਕਈ ਵੇਰ ਤਾਂ ਦੂਜੀ ਖੁਰਾਕ ਪੀਣੀ ਪਈ ਸੀ ਅਤੇ ਕਈ ਵਾਰ ਤੀਣੀ ਪੀਣੀ ਪਈ ਸੀ ਤਾਂ ਜਾ ਕੇ ਅਸਰ ਹੋਇਆ ਸੀ । ਚੌਥੇ ਅਗੇ ਤਾਂ ਗੁਪਤ ਸਿੰਘ ਦਾ ਰੂਪ ਧਾਰਨ ਕਰਨ ਲਈ ਬਹੁਤੀ ਦੁਆਈ ਖਾਣੀ ਪੈਂਦੀ ਸੀ ਪਰ ਹੁਣ ਡਾਕਟਰ ਹੁਸ਼ਿਆਰ ਸਿੰਘ ਹੋਣ ਲਈ ਬਹੁਤੀ ਖਾਣੀ ਪੈਂਦੀ ਹੈ । ਇਸ ਸਾਰੇ ਦਾ ਸਿੱਟਾ ਇਹ ਹੋਇਆ ਕਿ ਮੇਰੇ ਮੰਦੇ ਕਰਮ ਚੰਗੇ ਕਰਮਾਂ ਨਾਲੋਂ ਬਹੁਤੇ ਵਧ ਗਏ ਹਨ।

“ਹੁਣ ਵਿਚਾਰ ਕੀਤੀ ਕਿ ਇਹਨਾਂ ਚੰਗੇ ਮੰਦੇ ਕਰਮਾਂ ਵਿਚੋਂ ਮੈਨੂੰ ਇਕ ਨੂੰ ਜ਼ਰੂਰ ਹੀ ਪੱਕਾ ਰੱਖਣਾ ਪਵੇਗਾ । ਮੇਰੇ ਦੋਹਾਂ ਸਰੀਰਾਂ ਵਿਚ ਸੋਚ ਵਿਚਾਰ ਸ਼ਕਤੀ ਤਾਂ ਸਾਂਝੀ ਤੇ ਹੁਸ਼ਿਆਰ ਸਿੰਘ ਵਾਲੀ ਹੀ ਸੀ ਤਾਂ ਹੀ ਤਾਂ ਔਖੇ ਵੇਲੇ ਗੁਪਤ ਸਿੰਘ ਆਪਣਾ ਆਪ ਬਚਾ ਲਿਆ ਕਰਦਾ ਸੀ । ਪਰ ਹਾਂ ਦੁਜੀਆਂ ਸਾਰੀਆਂ ਸ਼ਕਤੀਆਂ ਬੇ-ਅਸੂਲੀਆਂ ਜਿਹੀਆਂ ਹੋ ਕੇ ਵੰਡੀਆਂ ਹੋਈਆਂ ਸਨ । ਡਾਕਟਰ ਹੁਸ਼ਿਆਰ ਸਿੰਘ ਦੇ ਰੂਪ ਵਿਚ ਤਾਂ ਗੁਪਤ ਸਿੰਘ ਦੀਆਂ ਸਾਰੀਆਂ ਭੈੜੀਆਂ ਸ਼ਕਤੀਆਂ ਤੇ ਹੋਰ ਚੰਗੀਆਂ ਹੁੰਦੀਆਂ ਸਨ ਪਰ ਗੁਪਤ ਸਿੰਘ ਵਿਚ ਕੇਵਲ ਭੈੜੀਆਂ ਹੀ ਸਨ ।

"ਏਸ ਉੱਪਰ ਲਿਖੇ ਨੂੰ ਜ਼ਰਾ ਵਿਸਥਾਰ ਨਾਲ ਲਿਖਣ ਨਾਲ ਛੇਤੀ ਹੀ ਸਮਝ ਵਿਚ ਆ ਜਾਵੇਗਾ । ਡਾਕਟਰ ਹੁਸ਼ਿਆਰ ਸਿੰਘ ਵਿਚ ਸਾਰੀਆਂ ਚੰਗੇ ਕਰਮ ਕਰਨ ਵਾਲੀਆਂ ਸ਼ਕਤੀਆਂ ਰਹਿ ਗਈਆਂ ਸਨ, ਪਰ ਭੈੜੀਆਂ ਸ਼ਕਤੀਆਂ ਕਿਉਂਕਿ ਥੋੜੀ ਗਿਣਤੀ ਮਿਣਤੀ ਵਿਚ ਸਨ ਏਸ ਲਈ ਉਹ ਨਿਕੰਮੀਆਂ (ਪੈਸਿਵ) ਤੇ ਮਾੜੀਆਂ ਹੋਣ ਕਰਕੇ ਕੁਝ ਕੰਨ ਨਹੀਂ ਸੀ ਕਰ ਸਕਦੀਆਂ ਪਰ ਹੈਨ ਸਨ ਜ਼ਰੁਰ । ਏਸ ਲਈ ਹੁਸ਼ਿਆਰ ਸਿੰਘ ਗੁਪਤ ਸਿੰਘ ਦੇ ਕੀਤੇ ਮੰਦੇ ਕਰਮਾਂ ਦੀਆਂ

੧੯੯