ਪੰਨਾ:Sariran de vatandre.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਅਗਲੇ ਦਿਨ ਅਖਬਾਰਾਂ ਵਾਲਿਆਂ ਨੇ ਖ਼ਬਰ ਛਾਪੀ ਕਿ ਮਰਨ ਵਾਲਾ ਇਕ ਉਚ ਹਸਤੀ ਸੀ ਤੇ ਖੂਨੀ ਗੁਪਤ ਸਿੰਘ ਹੈ ਜਿਸ ਦਾ ਕੰਮ ਖੂਨ ਕਰਨਾ ਹੈ । ਏਸ ਖਬਰ ਨੇ ਮੇਰੀ ਸੁਗੰਧ ਤੇ ਪੁਨ ਦੀ ਪਰੋੜਤਾ ਕਰ ਦਿੱਤੀ ਕਿ ਚੰਗਾ ਹੀ ਹੋਇਆ ਹੈ ਜੋ ਹੁਣ ਗੁਪਤ ਸਿੰਘ ਦਾ ਰੂਪ ਨਾ ' ਧਾਰਨ ਦਾ ਪ੍ਰਣ ਮੈਂ ਕਰ ਲਿਆ ਹੈ ਕਿਉਂਕਿ ਜੇ ਕਿਸੇ ਨੇ ਹੁਣ ਗੁਪਤ ਸਿੰਘ ਨੂੰ ਅਖੀ ਵੇਖ ਲਿਆ ਤਾਂ ਜੰਤਾ ਉਹਨੂੰ ਹਥੋਂ ਹਥੀ ਹੀ ਮਾਰ ਦੇਵੇਗੀ ।

"ਏਸ ਪ੍ਰਣ ਤੋਂ ਬਾਦ ਆਪ ਜੀ ਨੂੰ ਪਤਾ ਹੀ ਹੈ ਕਿ ਇਕ ਮਹੀਨੇ ਤਕ ਮੈਂ ਕਿਡਾ ਦਾਨ, ਧਰਮਾਤਮਾ ਤੇ ਭਗਤ ਬਣ ਗਿਆ ਸੀ । ਮਾਯਾ ਦਾ ਦਾਨ ਧਰਮ ਅਰਥ ਕੇ ਮੈਂ, ਧਰਮਾਤਮਾਂ ਦਾ ਨਾਮ ਲੈ ਲਿਆ ਹੋਇਆ ਸੀ । ਹੁਣ ਮੈਂ ਵਿਚਾਰ ਕੀਤੀ ਕਿ ਗੁਪਤ ਸਿੰਘ ਨੂੰ ਵੀ ਸਮਝਾਉਨਾ ਚਾਹੀਦਾ ਹੈ ਕਿ ਉਹ ਵੀ ਮੰਦੇ ਕਰਮ ਕਰਨੇ ਘਟ ਕਰੋ ਦੇਵੇ। ਏਸ ਲਈ ਜ਼ਰੂਰੀ ਸੀ ਕਿ ਉਹਦਾ ਰੂਪ ਘਟ ਧਾਰਨ ਕੀਤਾ ਜਾਵੇ । ਪਰ ਮੈਨੂੰ ਇਹ ਕਦੇ ਸੁਪਨਾ ਵੀ ਨਹੀਂ ਸੀ ਆਇਆ ਕਿ ਜੇ ਗੁਪਤ ਸਿੰਘ ਨੂੰ ਰੋਕ ਕੇ ਰਖਿਆਂ ਜਾਵੇਗਾ ਤਾਂ ਜਦੋਂ ਵੀ ਉਹਨੂੰ ਅਵਸਰ ਮਿਲਿਆ। ਉਹ ਬਹੁਤ ਉਦੜ ਧੁਆ ਚੁਕੇਗਾ।”

ਪਰ ਅਚਨਚੇਤ ਹੀ ਮੋਰੀਆਂ ਵਿਚਾਰਾਂ ਤੇ ਪਾਣੀ ਫਿਰ ਗਿਆ । ਤੇ ਮੇਰੇ ਸਾਰੇ ਯਤਨ ਨਿਸਫਲ ਹੋ ਗਏ । ਕਿਉਂਕਿ ਇਕ ਦਿਨ ਤਰਕਾਲਾਂ ਦੇ ਵੇਲੇ ਡਾ: ਹੁਸ਼ਿਆਰ ਸਿੰਘ ਦੇ ਰੂਪ ਵਿਚ ਸੈਰ ਕਰਦਾ ਹੋਇਆ ਆਕੇ ਚੌਪੀ ਸੁਕੇਅਰ ਟਰੈਮ ਕੰਪਨੀ ਦੇ ਅਡੇ ਤੇ ਧਰਮ ਤਲੇ ਦੇ ਲਾਗੇ ਦੇ ਪਾਰਕ ਵਿਚ ਬੈਂਚ ਤੇ ਬੈਠਾ ਮੁਹਰੇ ਖੇਡ ਰਹੇ ਬਚਿਆਂ ਨੂੰ ਵੇਖ ਕੇ ਖੁਸ਼ ਹੋ ਰਿਹਾ ਸੀ ਕਿ ਅਚਨਚੇਤ ਹੀ ਮੇਰੇ ਸਰੀਰ ਦੇ ਹਡ ਪੈਰ ਟੁਟਨੇ ਅਰੰਭ


੨੦੨