ਪੰਨਾ:Sariran de vatandre.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਤਿੰਨ ਠਕੋਰਾਂ ਮੇਰੇ ਸਰਹਾਣੇ ਦੀ ਲਕੜ ਦੀ ਛੋਹ ਤੇ ਹੋਣ ਦੀ ਆਵਾਜ਼ ਆਈ ਅਤੇ ਫੇਰ ਕਮਰੇ ਵਿਚ ਸ਼ਾਂਤੀ ਹੋ ਗਈ। ਮੇਰੇ ਕਮਰੇ ਦੇ ਦੋਵੇਂ ਬੂਹੇ ਅਜੇ ਬੰਦ ਹੀ ਸਨ ਅਤੇ ਇਕ ਨੁਕਰੇ ਮੇਰਾ ਕੁਤਾ ਲੰਮਾ ਪਿਆ ਹੋਇਆ ਸੀ। ਮੈਂ ਉਹਦੇ ਕੋਲ ਜਾ ਕੇ ਵੇਖਿਆ ਤਾਂ ਉਹ ਮਰਿਆ ਪਿਆ ਸੀ। ਉਹਦੀਆਂ ਅੱਖਾਂ ਦੇ ਡੇਲੇ ਬਾਹਰ ਨੂੰ ਆਏ ਹੋਏ ਸਨ ਅਤੇ ਏਦਾਂ ਜਾਪਦਾ ਸੀ ਕਿ ਉਹਦੀ ਮੌਤ ਉਹਦਾ ਗਲਾ ਘੁਟਣ ਕੇ ਕਿਸੇ ਨੇ ਕੀਤੀ ਹੈ । ਹੋ ਸਕਦਾ ਹੈ ਕਿ ਹਨੇਰੇ ਵਿਚ , ਕੋਈ ਆਦਮੀ ਅੰਦਰ ਆਇਆ ਹੋਵੇ ਕਿਉਂਕਿ ਮੇਰੀ ਘੜੀ ਵੀ ਮੇਜ਼ ਉਤੇ ਪਈ ਹੋਈ ਹੁਣ ਦਿਸ ਪਈ ਸੀ ਪਰ ਉਹ ਖਲੋਤੀ ਹੋਈ ਸੀ ਅਤੇ ਬਾਦ ਵਿਚ ਵੀ ਉਹਨੂੰ ਕੋਈ ਠੀਕ ਨਹੀਂ ਸੀ ਕਰ ਸਕਿਆ । ਹਰ ਵੇਰ ਬਨਾਉਣ ਤੇ ਉਹ ਫੇਰ ਬੰਦ ਹੋ ਜਾਇਆ ਕਰਦੀ ਸੀ |

ਇਸ ਤੋਂ ਬਾਦ ਫੇਰ ਕੋਈ ਹੋਰ ਘਟਨਾ ਨਹੀਂ ਸੀ ਹੋਈ, ਥੋੜੇ ਸਮੇਂ ਦੇ ਪਿਛੋਂ ਸਵੇਰਾ ਹੋ ਗਿਆ ਅਤੇ ਮੈਂ ਸੂਰਜ ਚੜੇ ਉਸ ਭੂਤਾਂ ਵਾਲੇ ਘਰ ਵਿਚੋਂ ਨਿਕਲ ਕੇ ਬਾਹਰ ਆ ਗਿਆ । ਘਰ ਵਿਚੋਂ ਬਾਹਰ ਨਿਕਲਣ ਤੋਂ ਪਹਿਲੋਂ ਮੈਂ ਉਸ ਛੋਟੇ ਜਹੇ ਕਮਰੇ ਨੂੰ ਫੇਰ ਚੰਗੀ ਤਰਾਂ ਵੇਖਿਆ ਜਿਸ ਵਿਚ ਮੈਂ ਤੇ ਮੇਰਾ ਰੁਲਦੂ ਰਾਤੀਂ ਬੂਹੇ ਦੇ ਆਪਣੇ ਆਪ, ਬੰਦ ਹੋ ਜਾਣ ਨਾਲ ਕੈਦ ਰਹੇ, ਸਾਂ । ਮੈਨੂੰ ਯਕੀਨ ਸੀ ਕਿ ਰਾਤ ਦੀ ਸਾਰੀ ਕਾਰਵਾਈ ਉਸੇ ਕਮਰੇ ਵਿਚੋਂ ਅਰੰਭ ਹੁੰਦੀ ਸੀ ਭਾਵੇਂ ਕੋਈ ਭੂਤ ਤੇ ਭਾਵੇਂ ਕੋਈ ਮਨੁਖੀ ਜੀਵ ਹੀ ਕਰ ਕਰਾ ਰਿਹਾ ਸੀ ਪਰ ਇਸ ਕਾਰਵਾਈ ਦੇ ਹੋਣ ਦਾ ਕੋਈ ਸਬੂਤ ਨਹੀਂ ਸੀ ਮਿਲਦਾ। ਬਾਹਰ ਜਾਣ ਲਗਾ ਜਦੋਂ ਦਿਨੇ ਮੈਂ ਉਸ ਕਮਰੇ ਵਿਚ ਖਲੋਤਾ ਹੋਇਆ ਸਾਂ ਤਾਂ ਵੀ ਕਿਸੇ ਗੁਪਤ ਜਹੀ ਸ਼ਕਤੀ ਦਾ ਡਰ ਮੈਨੂੰ ਲਗ ਰਿਹਾ ਜਾਪਦਾ ਸੀ ਅਤੇ ਇਹ ਡਰ ਠੀਕ ਉਹੋ ਹੀ ਜਿਹਾ ਸੀ ਜਿਹੋ ਜਿਹਾ ਕਿ ਰਾਤੀ ਉਸ ਕਮਰੇ ਵਿਚ ਕੈਦ ਹੋਇਆਂ ਸਾਨੂੰ ਦੋਵਾਂ ਨੂੰ ਆਉਂਦਾ

੪੩