ਪੰਨਾ:Sariran de vatandre.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਕੋਈ ਖੇਤ ਜਾਂ ਨਵੀਂ ਗਲ ਉਥੇ ਨਹੀਂ ਸੀ ਦਿਸੀ । ਹਾਂ ਜਦੋਂ ਮੈਂ ਪੌੜੀਆਂ ਉਤਰ ਰਿਹਾ ਸਾਂ ਤਾਂ ਅਗੇ ਵਾਂਗ ਕਿਸੇ ਦੇ ਅਗੇ ਅਗੇ। ਤੁਰੇ ਜਾਣ ਵਾਂਗ ਪੈਰਾਂ ਦਾ ਖੜਾਕ ਹੁੰਦਾ ਅਨੁਭਵ ਹੁੰਦਾ ਸੀ । ਉਥੋਂ ਮੈਂ ਸਿੱਧਾ ੮੪੦ ਚਾਂਦਨੀ ਚੌਕ ਸ: ਜਗਤ ਸਿੰਘ ਜੀ ਹੋਰਾਂ ਦੇ ਘਰ ਜਾ ਪੁਜਾ । ਅਗੋਂ ਉਹ ਮੈਨੂੰ ਘਰ ਹੀ ਮਿਲ ਪਏ । ਜਦੋਂ ਮੈਂ ੪੨੦ ਚਾਵੜੀ ਬਾਜ਼ਾਰ ਵਾਲੇ ਘਰ ਦੀਆਂ ਕੁੰਜੀਆਂ ਧੰਨਵਾਦ ਸਹਿਤ ਦੇ ਕੇ ਉਹਨਾਂ ਦੀ ਸੇਵਾ ਵਿਖੇ ਰਾਤ ਦੀ ਬੀਤੀ ਘਟਨਾ ਦੇ ਬਾਰੇ ਕੁਝ ਬੇਨਤੀ ਕਰਨ ਲੱਗਾ ਤਾਂ ਉਹਨਾਂ ਨੇ ਮੈਨੂੰ ਅਗੋਂ ਕਿਹਾ ਕਿ ਉਹ ਉਸ ਘਰ ਦੇ ਬਾਰੇ ਕੁਝ ਵੀ ਸੁਣਨਾ ਨਹੀਂ ਚਾਹੁੰਦੇ ।

ਪਰ ਮੈਂ ਉਹਨਾਂ ਦੋਵਾਂ ਚਿਠਆਂ ਦੇ ਬਾਰੇ ਜ਼ਰੂਰ ਹੀ ਕੁਝ ਪੁਛਣਾ ਲੋੜਦਾ ਸਾਂ ਕਿਉਂਕਿ ਉਹ ਦੋਵੇਂ ਮੈਂ ਪੜੀਆਂ ਸਨ ਅਤੇ ਨਾਲੇ ਉਹਨਾਂ ਦੇ ਗੁੰਮ ਹੋਣ ਦੇ ਬਾਰੇ ਵੀ ਮੈਂ ਅਸਚਰਜ ਸਾਂ ਏਸ ਲਈ ਮੈਂ ਦੋਵੇਂ ਹਥ ਜੋੜ ਕੇ ਬੇਨਤੀ ਕੀਤੀ ਕਿ ਸਰਦਾਰ ਸਾਹਿਬ ਜੀਉ ਕ੍ਰਿਪਾ ਕਰਕੇ ਮੈਨੂੰ ਇਹ ਦਸਣ ਦੀ ਖੇਚਲ ਕਰੋ ਕਿ "ਕੀ ਉਹ ਦੋਵੇਂ ਚਿਠੀਆਂ ਉਸ ਰਾਖੀ ਕਰਨ ਵਾਲੀ ਨੌਕਰਾਣੀ ਬੁਢੀ, ਜੋ ਉਥੇ ਹੀ ਮਰੀ ਸੀ, ਉਸ ਵਲ ਕਿਸੇ ਨੇ ਲਿਖੀਆਂ ਹੋਈਆਂ ਸਨ ? ਦੂਜੇ ਕੀ ਆਪ ਜੀ ਨੂੰ ਉਸ ਬੁਢੀ ਦੀ ਪਹਿਲੀ ਆਯੂ ਦੇ ਬਾਰੇ ਕੁਝ ਪਤਾ ਹੈ ? ਜਗਤ ਸਿੰਘ ਜੀ ਹੋਰਾਂ ਨੇ ਕੁਝ ਸੋਚ ਵਿਚਾਰ ਕੇ ਉਤਰ ਦਿਤਾ ਕਿ “ਜੀ ਹਾਂ । ਮੈਂ ਥੋੜੀ ਜਿਹੀ ਗਲ ਜਾਣਦਾ ਹਾਂ । ਉਸ ਬੁਢੀ ਤੇ ਮੇਰੇ ਪਰਿਵਾਰ ਦੇ ਸਾਰੇ ਜੀਵ ਆਪਸ ਵਿਚ ਬਹੁਤੇ ਹੀ ਨੇੜੇ ਦੇ ਸਾਕਾਂ ਅੰਗਾਂ ਵਾਂਗ ਵਰਤੋਂ ਵਿਹਾਰ ਕਰਦੇ ਹੁੰਦੇ ਸਨ। ਹੋਰ ਕੁਝ ਮੈਂ ਪੁਛ ਗਿਛ ਕਰਕੇ ਦਸਾਂਗਾ । ਆਪ ਜੀ ਦਾ ਭਾਵ ਮੈਂ ਸਮਝ ਲਿਆ ਹੈ । ਪਰ ਕੀ ਕੋਈ ਜੀਵ ਜੋ ਆਪਣੀ ਛੋਟੀ ਆਯੂ ਵਿਚ , ਗੁਨਾਂਹ ਕਰਦਾ ਰਿਹਾ ਹੋਵੇ ਤਾਂ ਉਹਦੀ ਮਿਰਤੂ ਦੇ ਬਾਦ ਉਹਦੀ ਆਤਮਾ ਭੂਤ ਬਣ

੪੬