ਪੰਨਾ:Sariran de vatandre.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਨੂੰ ਘਰ ਦੇ ਕਮਰੇ ਤੇ ਫ਼ਰਨੀਚਰ ਚੰਗਾ ਲਗਾ ਤੇ ਅਸੀਂ ਇਕ ਮਹੀਨੇ ਲਈ ਉਹ ਘਰ ਕਰਾਏ ਤੇ ਲੈ ਲਿਆ। ਪਰ ਚੌਥੇ ਦਿਨ ਸਵੇਰੇ ਹੀ ਅਸੀਂ ਉਹ ਘਰ ਛੱਡ ਕੇ ਆ ਗਏ। ਸੰਸਾਰ ਦੀ ਕੋਈ ਵੀ ਸ਼ਕਤੀ ਮੇਰੀ ਸੁਪਤਨੀ ਨੂੰ ਉਸ ਘਰ ਵਿਚ ਨਹੀਂ ਸੀ ਰੱਖ ਸਕੀ।'

'ਤੁਸਾਂ ਉਸ ਘਰ ਵਿਚ ਕੀ ਅਚੰਭਾ ਵੇਖਿਆ ਤੇ ਏਨੀ ਛੇਤੀ ਕਿਉਂ ਛੱਡ ਦਿਤਾ?? ਮੈਂ ਪੁਛ ਕੀਤੀ।

'ਮੈਂ ਬੇਨਤੀ ਕਰਦਾ ਹਾਂ ਕਿ ਇਹ ਗੱਲ ਮੇਰੇ ਕੋਲੋਂ ਨਾ ਪੁਛੋ, ਕਿਉਂਕਿ ਮੈਂ ਜਨਤਾ ਪਾਸੋਂ ਇਹ ਕਹਿ ਕੇ ਹਾਸੀ ਨਹੀਂ ਕਰਾਉਣਾ ਚਾਹੁੰਦਾ ਕਿ ਮੈਂ ਭੂਤਾਂ ਦੀ ਹੋਂਦ ਨੂੰ ਸਵੀਕਾਰ ਕਰਦਾ ਹਾਂ ਜਾਂ ਕਹਿੰਦਾ ਹਾਂ ਕਿ ਤੁਸੀਂ ਸਾਰੇ ਜੀਵ ਮੇਰੇ ਕਹੇ ਤੇ ਪੂਤਾ ਦੀ ਹੋਂਦ ਨੂੰ ਸਵੀਕਾਰ ਕਰ ਲੋ। ਮੈਂ ਤਾਂ ਕੇਵਲ ਇਹੋ ਹੀ ਕਹਾਂਗਾ ਕਿ ਅਸਾਂ ਤਾਂ ਕੁਝ ਵੀ ਉਸ ਘਰ ਵਿਚ ਨਹੀਂ ਡਿਠਾ। ਹਾਂ, ਇਕ ਖ਼ਾਲੀ ਕਮਰੇ ਦੇ ਬੂਹੇ ਅਗੋਂ ਦੀ ਲੰਘਣ ਲਗਿਆਂ ਸਾਨੂੰ ਦੋਹਾਂ ਨੂੰ ਕੰਬਣੀ ਤੇ ਭੈ ਜਿਹਾ ਲਗਦਾ ਹੁੰਦਾ ਸੀ, ਭਾਵੇਂ ਅਸੀਂ ਅੰਦਰੋਂ ਕਦੀ ਵੀ ਕੋਈ ਅਵਾਜ਼ ਜਾਂ ਖੜਾਕੇ ਨਹੀਂ ਸੀ ਸੁਣਿਆ। ਇਕ ਹੋਰ ਅਚੰਭੇ ਦੀ ਗੱਲ ਇਹ ਸੀ ਕਿ ਮੈਂ ਆਪਣੀ ਸੁਪਤਨੀ ਨਾਲ ਉਹ ਘਰ ਛੱਡਣ ਲਈ ਸਹਿਮਤ ਸਾਂ, ਭਾਵੇਂ ਮੈਂ ਸਮਝਦਾ ਸਾਂ ਕਿ ਉਹਦਾ ਇਹ ਵਹਿਮ ਹੀ ਹੈ। ਏਸੇ ਕਰ ਕੇ ਅਸਾਂ ਚੌਥੇ ਦਿਨ ਸਵੇਰੇ ਹੀ ਘਰ ਵਾਲੀ ਨੂੰ ਸੱਦ ਕੇ ਕਿਹਾ ਕਿ ਸਾਨੂੰ ਇਹ ਘਰ ਪਸੰਦ ਨਹੀਂ ਹੈ, ਇਸ ਲਈ ਅਸੀਂ ਅਜ ਹੀ ਖਾਲੀ ਕਰ ਕੇ ਜਾ ਰਹੇ ਹਾਂ। ਉਸ ਨੇ ਅੱਗੋਂ ਕਿਹਾ, "ਮੈਂ ਜਾਣਦੀ ਹਾਂ ਤੁਸੀਂ ਕਿਉਂ ਛੱਡ ਕੇ ਜਾ ਰਹੇ ਹੋ। ਤੁਸੀਂ ਪਿਛਲੇ ਸਾਰੇ ਕਿਰਾਏਦਾਰਾਂ ਤੋਂ ਬਹੁਤਾ ਚਿਰ ਰਹਿ ਚਲੇ ਹੋ। ਦੁਜੇ ਸਾਰੇ ਕੇਵਲ ਦੋ ਦਿਨ ਹੀ ਰਹਿੰਦੇ ਰਹੇ ਹਨ, ਪਰ ਤੁਸੀਂ ਤਿੰਨ ਦਿਨ ਰਹਿ ਚਲੇ ਹੋ। ਮੈਂ ਜਾਣਦੀ ਹਾਂ ਕਿ ਉਹ ਤੁਹਾਡੇ ਤੇ ਬਹੁਤ ਨਰਮਾਈ ਕਰਦੇ ਰਹੇ ਹਨ।

੧੦