ਪੰਨਾ:Sariran de vatandre.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਕੌਣ ?' ਮੈਂ ਅਸਚਰਜ ਜਹੇ ਹੋ ਕੇ ਪੁਛਿਆ।

'ਉਹੋ ਭੂਤ ਜਿਨ੍ਹਾਂ ਦਾ ਏਸ ਘਰ ਵਿਚ ਵਾਸ ਹੈ । ਭਾਵੇਂ ਉਹ ਕੋਈ ਹੋਣ, ਮੈਂ ਨਾ ਤਾਂ ਉਹਨਾਂ ਤੋਂ ਡਰਦੀ ਹਾਂ ਤੇ ਨਾ ਹੀ ਕੋਈ ਪਰਵਾਹ ਕਰਦੀ ਹਾਂ । ਮੈਂ ਉਹਨਾਂ ਨੂੰ ਚੰਗੀ ਤਰਾਂ ਜਾਣਦੀ ਹਾਂ । ਕੋਈ ਚਾਲੀ ਜਾਂ ਪੰਜਾਹ ਵਰੇ ਹੋਏ ਹਨ ਜਦੋਂ ਮੈਂ ਨਵੀਂ ਵਿਆਹੀ ਹੋਈ ਆਈ ਸਾ ਤੇ ਏਸ ਘਰ ਵਿਚ ਕਿਰਾਏ ਤੇ ਆ ਕੇ ਰਹੀ ਸਾਂ । ਮੈਂ ਇਹ ਵੀ ਜਾਣਦੀ ਹਾਂ ਕਿ ਉਹਨਾਂ ਨੇ ਮੈਨੂੰ ਵੀ ਇਕ ਦਿਨ ਮਾਰ ਦੇਣਾ ਹੈ । ਮੈਨੂੰ ਮਰ ਜਾਣ ਦੀ ਕੋਈ ਪਰਵਾਹ ਨਹੀਂ, ਕਿਉਂਕਿ ਹੁਣ ਮੈਂ ਬੁਢੀ ਹੋ ਗਈ ਹਾਂ ਅਤੇ ਮਰਨ ਕਿਨਾਰੇ ਹੀ ਹਾਂ। ਹੁਣ ਵੀ ਮੈਂ ਉਹਨਾਂ ਵਿਚ ਹੀ ਰਹਿ ਰਹੀ ਹਾਂ ਅਤੇ ਮਰ ਕੇ ਵੀ ਮੈਂ ਉਹਨਾਂ ਵਿਚ ਹੀ ਰਲਨਾ ਹੈ ।'

ਅਸਾਂ ਇਕ ਮਹੀਨੇ ਦਾ ਕਿਰਾਇਆ ਦੇ ਕੇ ਉਥੋਂ ਤੁਰਨ ਦੀ ਕੀਤੀ ਅਤੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਸਸਤੇ ਹੀ ਬਚ ਕੇ ਨਿਕਲ ਚਲੇ ਹਾਂ ।'

“ਮਿਤਰ ਜੀ, ਤੁਹਾਡੀ ਬੜੀ ਕਿਰਪਾ ਹੈ ਕਿ ਤੁਸੀਂ ਮੈਨੂੰ ਇਹ ਦਸਿਆ ਹੈ, ਮੈਂ ਤਾਂ ਕਈ ਦੇਸ਼ਾਂ ਵਿਚ, ਜਿਥੇ ਵੀ ਕਿਤੇ ਭੁਤਾਂ ਦੇ ਵਾਬ ਹੋਣ ਦੀ ਖਬਰ ਮਿਲੀ ਸੀ, ਪੁਜ ਚੁਕਾ ਹਾਂ ਪਰ ਭੂਤ ਮੈਨੂੰ ਕਿਤੇ ਵੀ ਨਹੀਂ ਦਿਸੇ । ਕਿਰਪਾ ਕਰਕੇ ਮੈਨੂੰ ਉਸ ਘਰ ਦਾ ਪੂਰਾ ਥਹੁ ਟਿਕਾਣਾ ਦਿਉ ਤਾਂ ਜੋ ਉਸ ਭੂਤਾਂ ਵਾਲੇ ਘਰ ਵਿਚ ਰਾਤ ਰਹਿ ਕੇ ਭੂਤਾਂ ਦੇ ਬਾਰੇ ਸੱਚਾ ਜਾਂ ਝੂਠ ਹੋਣਾ ਵੇਖ ਸਕਾਂ ।' ਮੈਂ ਕਿਹਾ ।

ਮੇਰੇ ਮਿਤਰ ਨੇ ਉਸ ਘਰ ਦਾ ਪਤਾ ੪੨੦ ਚਾਵੜੀ ਬਾਜ਼ਾਰ, ਪੁਰਾਣੀ ਦਿੱਲੀ ਦਸਿਆ ਤੇ ਮੈਂ ਉਥੋਂ ਸਿਧਾ ਹੀ ਉਸ ਦੱਸੇ ਪਤੇ ਤੇ ਘਰ ਲੱਭਣ ਲਈ ਤੁਰ ਪਿਆ । ਜਦੋਂ ਮੈਂ ਉਸ ਘਰ ਦੇ ਮੂਹਰੇ ਪੂਜਾ ਤਾਂ ਘਰ ਨੂੰ ਬਾਹਰੋਂ ਜੰਦਰਾ ਵੱਜਾ ਹੋਇਆ ਸੀ । ਮੇਰੇ ਬੂਹਾ ਖੜਕਾਉਣ ਤੇ ਵੀ ਅੰਦਰੋਂ ਕਿਸੇ ਨੇ ਕੋਈ ਉੱਤਰ ਨਾ ਦਿਤਾ। ਥਕ

૧૧