ਪੰਨਾ:Sariran de vatandre.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੁਲਦਾ ਦਿਸਿਆ ਆਪਣੇ ਵਲੋਂ ਬਾਹਰੋਂ ਤਾਂ ਲੋਕਾਂ ਨੂੰ ਦਿਖਾਉਣ ਲਈ ਮੇਰੇ ਨਾਲ ਉਹ ਹਸ ਹਸ ਕੇ ਗਲਾਂ ਕਰ ਰਿਹਾ ਸੀ ਪਰ ਇਉਂ ਜਾਪ ਰਿਹਾ ਸੀ ਕਿ ਉਹ ਕਿਸੇ ਡੂੰਘੀ ਸੋਚ ਵਿਚਾਰ ਵਿਚ ਡੁਬਾ ਹੋਇਆ ਹੈ ਅਤੇ ਇਹ ਸੋਚ ਵਿਚਾਰ ਉਹਨੂੰ ਡਰ ਤੇ ਚਿੰਤਾ ਦੇ ਖਡਿਆਂ ਵਿਚ ਸੁਟ ਰਹੀ ਹੈ । ਕੋਈ ਦੋ ਚਾਰ ਮਿੰਟ ਏਧਰ ਓਧਰ ਦੀਆਂ ਗਲਾਂ ਕਰਕੇ ਉਹ ਸਾਥੋਂ ਪਰੇ ਚਲਾ ਗਿਆ ।

ਉਹਦੇ ਪਰੇ ਚਲੇ ਜਾਣ ਦੇ ਬਾਦ ਮੈਂ ਆਪਣੇ ਮਿਤ੍ਰ ਤੋਂ ਪੁਛ ਕੀਤੀ ਕਿ ਉਹ ਚਾਲਬਾਜ਼ ਸਿੰਘ ਦੇ ਬਾਰੇ ਕੀ ਜਾਣਦਾ ਹੈ । ਉਹਨੇ ਉਤਰ ਦਿਤਾ ਕਿ ਚਾਲਬਾਜ਼ ਸਿੰਘ ਮੈਨੂੰ ਈਰਾਨ ਦੇ ਸ਼ਹਿਰ ਦਮੰਸ਼ਕ ਵਿਚ ਪਿਛਲੇ ਸਾਲ ਮਿਲਿਆ ਸੀ। ਉਹਦਾ ਘਰ ਬਦਾਮਾਂ, ਅਖਰੋਟਾਂ, ਅਨਾਰਾਂ ਤੇ ਅੰਗੁਰਾਂ ਦੇ ਦਰੱਖਤਾਂ ਤੇ ਵੇਲਾਂ ਨਾਲ ਘਿਰਿਆ ਹੋਇਆ ਹੈ, ਉਹ ਐਨਾ ਵਡਾ ਹੈ ਕਿ ਕਈ ਰਾਜਿਆਂ ਦੇ ਮਹਿਲਾਂ ਨਾਲੋਂ ਚੰਗਾ ਤੇ ਵਡਾ ਹੈ । ਮੈਨੂੰ ਉਹਨੇ ਘਰ ਸਦ ਕੇ ਰੋਟੀ ਖੁਆਈ ਸੀ । ਉਹ ਉਥੇ ਕਿਨਾ ਹੀ ਚਿਰ ਤੋਂ ਰਹਿ ਰਿਹਾ ਹੈ । ਉਹ ਬੜਾ ਧਨੀ ਹੈ। ਮੈਸਮੇਰਿਜ਼ਮ ਦੀ ਸ਼ਕਤੀ ਦਾ ਤਾਂ ਉਹ ਉੱਚ ਦਰਜੇ ਦਾ ਮਾਹਰ ਹੈ । ਉਹਨੇ ਮੈਨੂੰ ਵਿਖਾਇਆ ਸੀ ਕਿ ਜੇ ਕੋਈ ਆਪਣੇ ਬੋਝੇ ਵਿਚੋਂ ਚਿਠੀ ਕਢ ਕੇ ਕਮਰੇ ਦੇ ਦੂਜੇ ਪਾਸੇ ਸੁਟ ਦੇਵੇ ਤਾਂ ਚਾਲਬਾਜ਼ ਸਿੰਘ ਆਪਣੀ ਸ਼ਕਤੀ ਨਾਲ ਆਪਣੇ ਕੋਲ ਪੈਰਾਂ ਵਿਚ ਉਹ , ਚਿਠੀ ਲੈ ਆਉਂਦਾ ਸੀ । ਅਤੇ ਮੇਰੇ ਸਾਹਮਣੇ ਉਹ ਚਿਠੀਆਂ ਜ਼ਮੀਨ ਤੇ ਰੁੜਿਆ ਆਉਂਦੀਆਂ ਮੈਂ ਆਪ ਅਖੀ ਵੇਖੀਆਂ ਸਨ । ਉਹਨੇ ਬੱਦਲਾਂ ਵਿਚ ਖਾਸ ਦਵਾਈ ਆਪਣੇ ਹਥਾਂ ਨਾਲ ਇਕ ਆਤਸ਼ਬਾਜ਼ੀ ਵਾਲੀ ਹਵਾਈ ਵਿਚ ਪਾ ਕੇ ਉਤਾਂਹ ਚਲਾ ਕੇ ਮੀਂਹ ਵਰਾ ਕੇ ਵਿਖਾਇਆ ਸੀ ਅਤੇ ਨਾਲ ਹੀ ਮੇਰੀਆਂ ਅੱਖਾਂ ਮੇਰੇ ਹੀ ਰੁਮਾਲ ਨਾਲ ਬੰਦ ਕਰ ਕੇ ਚੀਨ, ਜਾਪਾਨ, ਅਮਰੀਕਾ ਦੀ ਸੈਰ ਕਰਾਈ ਸੀ।

੬੯