ਪੰਨਾ:Sariran de vatandre.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂ ਹੋਰ ਦੂਜੀਆਂ ਗੁਪਤ ਸ਼ਕਤੀਆਂ ਦੇ ਮਾਹਰ ਜਿਸ ਘਰ ਵਿਚ ਰਹੇ ਹੋਣ ਮਰ ਕੇ ਵੀ ਉਸ ਘਰ ਵਿਚ ਰਹਿ ਸਕਦੇ ਸਨ ਅਤੇ ਘਰ ਦੇ ਸੰਸਾਰੀ ਜਿਉਂਦਿਆਂ ਜੀਵਾਂ ਨੂੰ ਆਪਣੇ ਮੰਤ੍ਰ ਜੰਤ੍ਰ ਜਾਂ ਕਿਸੇ ਹੋਰ ਗੁਪਤ ਸ਼ਕਤ ਨਾਲ ਤੰਗ ਕਰ ਸਕਦੇ ਹਨ।

{{gap}ਸੰਸਾਰ ਦੇ ਹਰ ਇਕ ਮਰੇ ਜੀਵ ਦੀਆਂ ਹੱਡੀਆਂ ਵਿਚੋਂ ਜੇ ਉਹ ਦਬਿਆ ਗਿਆ ਸੀ ਤੇ ਸੁਆਹ ਵਿਚੋਂ ਜੇ ਉਹਨੂੰ ਸਾੜਿਆ ਗਿਆ ਸੀ ਇਸ ਸ਼ਕਤੀ ਦੇ ਮਾਹਰ ਉਹਦਾ ਮਸਾਣ ( ਫੈਂਟਮ ) ਬਣਾ ਕੇ ਦਿਖਾ ਸਕਦੇ ਹਨ । ਪਰ ਇਹ ਭੂਤ ਨਹੀਂ ਹੁੰਦਾ, ਕੇਵਲ ਸੰਸਾਰੀ ਜੀਵਨ ਵਾਲੀ ਹੂ-ਬਹੂ ਸ਼ਕਲ ਸੂਰਤ ਹੀ ਹੁੰਦੀ ਹੈ, ਜਿਸ ਨੂੰ ਮਸਾਣ ਜਾਂ ਫੈਂਟਮ ਕਹਿੰਦੇ ਹਨ।

ਸੰਸਾਰੀ ਜੀਵ ਜੇ ਵਰਤ ਰਹੀਆਂ ਗੁਪਤ ਸ਼ਕਤੀਆਂ ਤੋਂ ਡਰ ਜਾਏ ਤਾਂ ਮਿਰਤੁ ਹੋ ਜਾਇਆ ਕਰਦੀ ਹੈ ।

ਹਰ ਇਕ ਜੰਤ੍ਰ ਮੰਤ੍ਰ ਦਾ ਮਾਹਰ ਮਰ ਕੇ ਵੀ ਉਹ ਸ਼ਕਤੀ ਆਪਣੇ ਨਾਲ ਆਪਣੇ ਸਰੀਰ ਰਾਹੀਂ ਕਬਰ ਵਿਚ ਲੈ ਜਾ ਸਕਦਾ ਹੈ। ਅਤੇ ਮਰ ਕੇ ਵੀ ਆਪਣਾ ਵੈਰ ਕਿਸੇ ਗੁਪਤ ਸ਼ਕਤੀ ਦੁਆਰਾ ਲੈ ਸਕਦਾ ਹੈ। ਉਹ ਮਰ ਕੇ ਕਿਸੇ ਮੰਤ੍ਰੀ ਹੋਈ ਬੇਜਾਨ ਵਾਲੀ ਚੀਜ਼ ਦੁਆਰਾ ਆਪਣੇ ਵਿਚਾਰ ਜਿਉਂਦੇ ਜੀਵ ਜਾਂ ਉਹਦੇ ਸਾਥੀਆਂ ਤੋਂ ਪੂਰੇ ਕਰਵਾ ਸਕਦਾ ਹੈ । ਪਰ ਕਿਦਾਂ ? ਅਜੇ ਇਸ ਦੀ ਸਮਝ ਸਾਨੂੰ ਨਹੀਂ ਆਈ। ਦੂਜੇ ਉਹ ਜਿਉਂਦਾ ਹੀ ਆਪਣੀ ਸ਼ਕਤੀ ਕਿਸੇ ਦੂਜੇ ਜੀਵ ਵਿਚ ਬਦਲ ਕੇ ਕਈ ਸੈਂਕੜੇ ਸਾਲ ਜੀਉ ਸਕਦਾ ਹੈ, ਜਿਦਾਂ ਕਿ ਮੈਂ ਜਿਉ ਰਿਹਾ ਹਾਂ। ਮੈਂ ਪਹਿਲੋਂ ਮੁਗਲ ਰਾਜ ਦੇ ਰਾਜ-ਘਰਾਣੇ ਵਿਚ ਕਿਸੇ ਨਾਲ ਸਰੀਰ ਵਟਾ ਕੇ ਗਿਆ ਸਾਂ । ਫੇਰ ਮੈਂ ਕਈ ਹੋਰ ਜੀਵਾਂ ਨਾਲ ਲੋੜ ਅਨੁਸਾਰ ਸਰੀਰਾਂ ਦਾ ਵਟਾਂਦਰਾ ਕਰਦਾ ਰਿਹਾ ਹਾਂ । ਅਜ ਕਲ ਮੈਂ ਈਰਾਨ ਦੇ ਸ਼ਾਹੀ ਘਰਾਣੇ ਦੇ ਇਕ ਸ਼ਾਹਜ਼ਾਦੇ ਨਾਲ ਸਰੀਰ ਦਾ ਵਟਾਂਦਰਾ ਕਰ ਕੇ


੭੩