ਪੰਨਾ:Sariran de vatandre.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿਹਾ ਸਾਂ ਤਾਂ ਕਈ ਹੋਰ ਝੂਠੇ ਇਲਜ਼ਾਮ ਲਾ ਕੇ ਮੇਰੀ ਇਜ਼ਤ ਨੂੰ ਬਰਬਾਦ ਕਰ ਦੇਣਗੇ । ਅਗੇ ਹੀ ਉਹ ਰੋਜ਼ ਝੂਠੀਆਂ ਖਬਰਾਂ ਛਾਪ ਕੇ ਮੈਨੂੰ ਬਦਨਾਮ ਕਰ ਰਹੇ ਹਨ ।

ਆਪਣੀ ਬਕਵਾਸ ਬੰਦ ਕਰੋ ਜੀ। ਮੈਨੂੰ ਪੱਕਾ ਨਿਸਚੇ ਹੋ ਗਿਆ ਹੈ। ਕਿ ਠੀਕ ਹੀ ਆਪ ਜੀ ਦਾ ਸਿਰ ਫਿਰ ਗਿਆ ਹੋਇਆ ਹੈ। ਰਾਤ ਦੇ ਤਿੰਨ ਵਜ ਚੁਕੇ ਹੋਏ ਹਨ। ਸਾਰੇ ਸੰਸਾਰ ਦੇ ਜੀਵ ਘੂਕ ਸੁੱਤੇ ਹੋਏ ਹਨ ਪਰ ਆਪ ਜੀ ਹੋ ਕਿ ਕੋਠੀ ਸਿਰ ਤੇ ਚੁੱਕੀ ਹੋਈ ਹੈ । ਐਨਾ ਰੌਲਾ ਪਾਇਆ ਹੋਇਆ ਹੈ ਕਿ ਘਰ ਵਾਲਿਆਂ ਤੇ ਆਂਢੀਆਂ ਗਵਾਂਢੀਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ, ਹੁਣ ਭਗਵਾਨ ਦੇ ਵਾਸਤੇ ਸੌਂ ਜਾਓ, ਸਵੇਰੇ ਚੰਗੇ ਭਲੇ ਉਠੋਗੇ।” ਮੈਂ ਉਚੀ ਜਹੀ ਕਿਹਾ।

ਪਰ ਅਗੋਂ ਉਹ ਵੀ ਗਜ ਕੇ ਤੇ ਕੜਕ ਕੇ ਬੋਲਿਆ ਕਿ “ਸਿਰ ਤਾਂ ਤੇਰਾ ਫਿਰ ਗਿਆ ਹੈ । ਬੇਵਕੂਫ਼ ਤੂੰ ਮੈਨੂੰ ਕਮਰੇ ਵਿਚੋਂ ਨਿਕਲ ਤ ਲੈਣ ਦੇਹ। ਤੇਰੀ ਖਬਰ ਮੈਂ ਲਵਾਂਗਾ ਅਤੇ ਨਾਲ ਹੀ ਉਹ, ਖੁਲੀ ਬਾਰੀ ਦੇ ਕੋਲ ਅੰਦਰਵਾਰ ਹੋਰ ਨੇੜੇ ਜਹੇ ਹੋ ਗਿਆ , ਤਾਕਿ ਮੈਨੂੰ ਗਲਾਂ - ਲਾ ਕੇ ਕਿਸੇ ਨਾ ਕਿਸੇ ਤਰਾਂ ਫੜ ਕੇ ਮਾਰ ਕੁਟ ਕਰੇ।

"ਚੰਗਾ, ਸ੍ਰੀ ਮਾਨ ੧੦੮ ਪੂਜਨੀਕ ਮਾਨਯੋਗ ਚੀਫ਼ ਮਨਿਸਟਰ ਜੀਉ ! ਆਪ ਜੀ ਚੰਗੇ ਭਲੇ ਹੋ ਅਤੇ ਅਸੀਂ ਸਾਰੇ ਪਾਗਲ ਹੀ ਸਹੀ ਪਰ ਹੁਣ ਜੋ ਕੁਝ ਹੋਣਾ ਸੀ ਸੋ ਹੋ ਚੁਕਾ ਹੈ ਸੋ ਆਪ ਜੀ ਡਾਕਟਰ ਦੇ ਘਰ ਨੂੰ ਆਪਣਾ ਨਿਜੀ ਘਰ ਸਮਝ ਕੇ ਅਜ ਦੀ ਰਹਿੰਦੀ ਰਾਤ ਆਰਾਮ ਨਾਲ ਏਥੇ ਹੀ ਕਟ ਲਓ । ਸਮਝ ਨੌਂ ਕਿ ਆਪ ਜੀ ਅਜ ਵੀ ਦੌਰੇ ਤੇ ਹੀ ਹੋ । ਹੁਣ ਰਾਤ ਵੀ ਕੋਈ ਦੋ ਤਿੰਨ ਘੰਟੇ ਰਹਿੰਦੀ ਹੈ । ਕਲ ਸਵੇਰੇ ਏਸ ਹੋਈ ਘਟਨਾ, ਜਿਸ ਨਾਲ ਆਪ ਦੀ ਸਚਮੁਚ ਹੀ ਬੇਇਜ਼ਤੀ ਹੋਈ ਹੈ,ਇਕੱਠੇ ਬੈਠ ਕੇ ਵਿਚਾਰ ਕਰਾਂਗੇ ਕਿ ਇਸਦਾ ਜੁੰਮੇਵਾਰ ਕੌਣ ਹੈ ਤੇ ਉਸਨੂੰ ਏਸ ਭੁਲ ਦਾ ਕੀ ਦੰਡ ਜਾਂ ਸਜ਼ਾ ਮਿਲਣੀ ਚਾਹੀਦੀ ਹੈ । ਦੂਜੇ ਜੇ


੮੭