ਪੰਨਾ:Sariran de vatandre.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਹਰੋਂ ਤਾਲਾ ਲਾ ਛਡਿਆ ਹੋਇਆ ਹੈ । ਡਾਕਟਰ ਹੁਸ਼ਿਆਰ ਸਿੰਘ ਦਾ ਤਾਂ ਪਤਾ ਹੀ ਨਹੀਂ ਕਿ ਉਹ ਕਦੋਂ, ਕਿਉਂ ਤੇ ਕਿਥੇ ਚਲਾ ਗਿਆ ਹੋਇਆ ਹੈ । ਮੈਂ ਆਪ ਜੀ ਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਸਤਾ ਪਾ ਕੇ ਬਨਤੀ ਕਰਦਾ ਹਾਂ ਕਿ ਮੇਰੀ ਏਸ ਕੈਦ ਵਿਚੋਂ ਬੰਦ-ਖਲਾਸੀ ਕਰਾਓ । ਜਿਦਾਂ ਆਪ ਜੀ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ੫੨ ਰਾਜਿਆਂ ਦੀ ਗਵਾਲੀਅਰ ਦੇ ਕਿਲੇ ਵਿਚੋਂ ਬੰਦ-ਖਲਾਸ ਕਰਾਈ ਸੀ । ਇਹ ਨੌਕਰ ਹੋਰ ਕਿਸੇ ਕੋਲੋਂ ਨਹੀਂ ਡਰਨਗੇ ਅਤੇ ਮੇਰੀ ਬੰਦ ਖਲਾਸ ਹੋਣੀ ਕਠਨ ਹੈ । ਸੋ ਜਿਦਾਂ ਆਪ ਜੀ ਦੇ ਦਸਮ ਗੁਰੂ ਜੀ ਨੇ ਮੁਗਲਾਂ ਦੇ ਸਿਪਾਹੀਆਂ ਤੇ ਸਰਦਾਰਾਂ ਨੂੰ ਐਹੋ ਜਿਹਾ ਡਰ ਪਾ ਦਿੱਤਾ ਹੋਇਆ ਸੀ ਕਿ ਉਹ ਇਕ ਸਿਖ ਨੂੰ ਵੇਖਦੇ ਹੀ ਡਰ ਕੇ ਭਜ ਜਾਇਆ ਕਰਦੇ ਹੁੰਦੇ ਸਨ ਇਥੋਂ ਤਕ ਕਿ ਯੁੱਧ ਦੇ ਮੈਦਾਨ ਵਿਚੋਂ ਵੀ ਥੋੜੇ ਜਿਹੇ ਸਿਖਾਂ ਦੇ ਮੂਹਰੇ ਨਹੀਂ ਸੀ ਲੜ ਸਕਿਆ ਕਰਦੇ ਉਸੇ ਤਰਾਂ ਅਜ , ਇਹ ਸਾਰੇ ਆਪ ਜੀ ਦੇ ਕੇਵਲ ਇਕ ਹੀ ਦਬਕੇ ਨਾਲ ਨਸ ਜਾਣਗੇ । ਪਰ ਹੋਰ ਕਿਸੇ ਕੋਲੋਂ ਏਹਨਾਂ ਨਹੀਂ ਡਰਨਾ ਤੇ ਨਾ ਹੀ ਮੇਰੀ ਬੰਦ ਖਲਾਸ ਏਸ ਕੈਦ ਵਿਚੋਂ ਹੋਣੀ ਹੈ। ਅੰਦਰੋਂ ਅਵਾਜ਼ ਆਈ।

ਬੈਠਕ ਦੇ ਅੰਦਰੋਂ ਇਹ ਆਵਾਜ਼ ਤੇ ਖੜਾਕ ਸੁਣ ਕੇ ਉਧਰ ਤੁਰਨ ਹੀ ਲਗਾ ਸਾਂ ਕਿ ਡਾਕਦਾਰਨੀ ਸਾਹਿਬਾ ਛੇਤੀ ਨਾਲ ਮੇਰੇ ਸਾਹਮਣੇ ਆ ਕੇ ਰਾਹ ਰੋਕ ਕੇ ਖਲੋ ਗਈ ਤੇ ਕਹਿਣ ਲਗੀ ਕਿ (ਭਗਵਾਨ ਦੇ ਵਾਸਤੇ ਬੂਹਾ ਨਾ ਖੋਹਲਣਾ ।"

ਕਿਉਂ ਨਾ ਖੋਹਲਾਂ | ਮੈਂ ਪਛਿਆ।

“ਹੇ ਭਗਵਾਨ ! ਮੈਂ ਆਪ ਜੀ ਨੂੰ ਕਿਦਾਂ ਸਮਝਾਵਾਂ। ਜਦੋਂ ਦੇ ਸਾਰੇ ਪਰਾਹੁਣੇ ਰਾਤ ਦੇ ਪ੍ਰਿਤੀ ਭੋਜਨ ਦੀ ਰੋਟੀ ਖਾ ਕੇ ਸਾਡੇ ਘਰੋਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਡਾਕਟਰ ਸਾਹਿਬ ਤੋਰ ਕੇ ਵੇਹਲੇ


੮੪