ਪੰਨਾ:Sariran de vatandre.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਸ ਵਿਚ ਕਿਹਾ ਕਿ ਸ਼ਕਲ ਸੂਰਤ ਤੇ ਬੋਲੀ ਤਾਂ ਡਾ: ਹੁਸ਼ਿਆਰ ਸਿੰਘ ਜੀ ਦੀ ਹੀ ਜਾਪਦੀ ਹੈ ਅਤੇ ਡਾਕਟਰ ਠੀਕ ਹੀ ਪਾਗਲ ਹੋ ਗਿਆ ਹੋਇਆ ਹੈ । ਅਸੀਂ ਦੋਵੇਂ ਰਵਾਂ ਰਵੀਂ ਡਾਕਟਰਨੀ ਸਾਹਿਬ ਕੋਲ ਦੁਖਸੁਖ ਪੁਛਣ ਤੇ ਉਹਨੂੰ ਧੀਰਜ ਦੇਣ ਅੰਦਰ ਚਲੇ ਗਏ। ਸਾਨੂੰ ਵੇਖਕੇ ਡਾਕਟਰਨੀ ਤੇ ਬਚੇ ਉਚੀ ਉਚੀ ਭੁਬਾਂ ਮਾਰਕੇ ਰੋਣ ਲਗ ਪਏ । ਖੈਰ ਏਧਰ ਓਧਰ ਦੀਆਂ ਗਲਾਂ ਕਰਕੇ ਅਸੀਂ ਉਹਨਾਂ ਨੂੰ ਚੁੱਪ ਕਰਾਇਆ ਤੇ ਉਹਨਾਂ ਦਾ ਧਿਆਨ ਦੂਜੇ ਪਾਸੇ ਲਾਉਣ ਦੇ ਯਤਨ ਕੀਤੇ ਅਤੇ ਅੰਤ ਨੂੰ ਉਥੋਂ ਆਪਣੇ ਘਰ ਵਲ ਤੁਰਨ ਲਈ ਉਠ ਖਲੋਤੇ । ਐਨ ਉਸ ਸਮੇਂ ਡਾਕਟਰ ਦੇ ਨੌਕਰ ਨੇ ਇਕ ਬੰਦ ਲਫਾਫਾ,ਜਿਸ ਉਤੇ ਮੇਰਾ ਨਾਮ ਤੇ ਪਤਾ ਲਿਖਿਆ ਹੋਇਆ ਸੀ, ਮੈਨੂੰ ਲਿਆ ਕੇ ਫੜਾਇਆ ਤੇ ਨਾਲ ਹੀ ਕਿਹਾ ਕਿ ਇਹ ਡਾਕਟਰ ਹੋਰਾਂ ਨੇ ਐਬਲੈਂਸ ਵਿਚ ਬੈਠਣ ਸਮੇਂ ਆਪ ਜੀ ਨੂੰ ਦੇਣ ਲਈ ਦਿਤਾ ਸੀ । ਖੇਰ ਕੁਝ ਤਾਂ ਡਾਕਟਰ ਦੀ ਤਰਸ ਯੋਗ ਦਸ਼ਾ ਜਾਂਦੇ ਹੋਏ ਦੀ ਵੇਖ ਕੇ ਤੋਂ ਕੁਝ ਉਹਦੇ ਪਰਵਾਰ ਦੇ ਰੋਣ ਕੁਰਲਾਉਣ ਕਰਕੇ ਅਤੇ ਕੁਝ ਘਰ ਪੁਜਣ ਦੀ ਕਾਹਲ ਹੋਣ ਕਰਕੇ ਮੈਂ ਉਹ ਬੰਦ ਲਫਾਫਾ ਬਗੈਰ ਖੋਹਲ ਕੇ ਪੜ੍ਹੇ ਦੇ ਉਸੇ ਤਰਾਂ ਬੋਝੇ ਵਿਚ ਪਾ ਕੇ ਆਪਣੀ ਗੱਡੀ ਵਿਚ ਬਹਿ ਕੇ ਸਣੇ ਪਰਿਵਾਰ ਆਪਣੇ ਘਰ ਪੁਜ ਗਿਆ |

ਘਰ ਪੁਜ ਕੇ ਮੁੰਹ ਹੱਥ ਧੋ ਕੇ ਨੌਕਰ ਨੂੰ ਚਾਹ ਲਿਆਉਣ ਲਈ ਕਿਹਾ ਤੇ ਆਪ ਤਿੰਨਾਂ ਦਿਨਾਂ ਦੀ ਆਪਣੀ ਡਾਕ ਖੋਹਲ ਕੇ ਪੜ੍ਹਨ ਲਗ ਪਿਆ । ਕਲਕਤੇ ਦੀਆਂ ਸਾਰੀਆਂ ਹੀ ਅਖਬਾਰਾਂ ਨੇ ਡਾ: ਹੁਸ਼ਿਆਰ ਸਿੰਘ ਜੀ ਹੋਰਾਂ ਦੇ ਪਾਗਲ ਹੋ ਜਾਣ ਤੇ ਬੜੇ ਲੰਮੇ ਚੌੜੇ, ਮੁਖ ਲੇਖ ਤੇ ਉਹਨਾਂ ਦੀਆਂ ਤਸਵੀਰਾਂ ਵੀ ਛਪੀਆਂ ਹੋਈਆਂ ਸਨ । ਉਹਨਾਂ ਦੀ ਮਸ਼ਹੂਰੀ, ਨੇਕ ਨੀਤੀ ਈਮਾਨਦਾਰੀ ਅਤੇ ਗਰੀਬਾਂ ਦਾ ਮੁਫਤ ਇਲਾਜ ਕਰਨ ਕਰਕੇ ਉਹਨਾਂ ਦੀ ਬੜੀ ਸ਼ਲਾਘਾ ਕੀਤੀ ਹੋਈ ਸੀ । ਚਾਹ ਪੀਦਿਆਂ ਹੀ ਮੈਨੂੰ ਡਾਕਟਰ ਦੇ ਨੌਕਰ ਦੀ ਦਿੱਤੀ ਹੋਈ ਬੰਦ ਚਿਠੀ ਯਾਦ


੯੧