ਪੰਨਾ:Sariran de vatandre.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਨੂੰ ਧਨੰਤਰ ਵੈਦ ਦਾ ਅਵਤਾਰ ਕਹਿੰਦੇ ਹਨ ਅਤੇ ਇਹ ਠੀਕ ਹੀ ਹੋਗੀ ਦੀ ਪਛਾਣ ਕਰਕੇ ਇਕ ਵੇਰਾਂ ਹੀ ਔਸ਼ਧ ਦੇ ਕੇ ਠੀਕ ਕਰ ਦੇਂਦਾ ਹੈ । ਮੈਨੂੰ ਉਹਨੇ ਕੇਵਲ ਇਕ ਪੜੀ ਵਿਚੋਂ ਕਿਰਮਚੀ ਰੰਗ ਦਾ ਪੌਡਰ ਹੀ ਤਾਂ ਮਿਸ਼ਰੀ ਵਿਚ ਘੋਲਕੇ ਪਿਆਇਆ ਹੈ । ਜੇ ਉਹਦੇ ਦੁਆਈ ਦੇਣ ਦਾ ਢੰਗ ਵੀ ਬੜਾ ਨਿਰਾਲਾ ਜਿਹਾ ਹੈ । ਜੇਹੋ ਜਿਹਾ ਆਦਮੀ ਦੇਖਦਾ ਹੈ, ਉਹੋ ਜਹੀ ਹੀ ਦੁਆਈ ਤੇ ਪੀਣ ਵਾਲੀ ਚੀਜ਼ ਵਿਚ ਮਿਲਾ ਕੇ ਪੀਣ ਨੂੰ ਦੇਂਦਾ ਹੈ, ਰੋਗੀ ਦਾ ਰੋਗ, ਜੋ ਮੇਰੇ ਵਰਗਾ ਸ਼ਰਾਬ ਦਾ ਪੀਣ ਵਾਲਾ ਹੁੰਦਾ ਹੈ, ਜੇਕਰ ਉਹਨੂੰ ਸ਼ਰਾਬ ਪੀਣ ਨੂੰ ਮਿਲ ਜਾਏ ਤਾਂ ਅੱਧਾ ਰੋਗ ਤਾਂ ਦੁਆਈ ਪੀਣ ਨਾਲ ਹੀ ਦੂਰ ਹੋ ਜਾਂਦਾ ਹੈ, ਰਾਤ ਉਹਨੇ ਬੜੇ ਖੁਲੇ ਦਿਲ ਨਾਲ ਡਬਲ ਪੈਂਗ ਹੀ ਪੀਣ ਨੂੰ ਮੈਨੂੰ ਦਿਤੇ ਸਨ ਜਿਸ ਨਾਲ ਰੋਟੀ ਮੈਂ ਰੱਜ ਕੇ ਖਾ ਲਈ। ਏਸ ਇਕ ਹੀ ਪੁੜੀ ਨੇ ਮੈਨੂੰ ਜੁਆਨ ਗਭਰੂ ਵਾਂਗ ਕਰ ਦਿਤਾ ਹੈ | ਲੱਕ ਦੀ ਪੀੜ ਵੀ ਹਟਾ ਦਿਤੀ ਹੈ । ਕਲ ਸਵੇਰੇ ਮੈਂ ਡਾਕਟਰ ਦਾ ਧੰਨਵਾਦ ਕਰਾਂਗਾ ਅਤੇ ਨਾਲ ਹੀ ਉਹਦਾ ਨਾਮ ਪਰਮਵੀਰ ਚੱਕਰ ਲਈ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਜੀ ਦੀ ਸੇਵਾ ਵਿਖੇ ਆਪਣੀ ਪੂਰੀ ਪ੍ਰਸੰਨਤਾ ਨਾਲ ਭੇਜਾਂਗਾ, ਕਿਉਂਕਿ ਇਹੋ ਜਹੇ ਮਾਨਯੋਗ ਤੇ ਉੱਚ ਹਸਤੀ ਵਾਲੇ ਡਾਕਟਰ ਦਾ ਨਾਮ ਜਿੰਨਾਂ ਵੀ ਉੱਘਾ ਹੋਵੇ ਉੱਨਾ ਹੀ ਥੋੜ੍ਹਾ ਹੈ।

ਅਚਨਚੇਤ ਹੀ ਇਹੋ ਜਹੀਆਂ ਵਿਚਾਰਾਂ ਦੇ ਵਹਿਣਾਂ ਵਿਚ ਕੁੜਦੇ ਜਾਂਦੇ ਹੋਏ ਦਾ ਹਥ ਆਪਣੇ ਹੀ ਸਿਰ ਤੇ ਪੁਜ ਗਿਆ ਤਾਂ ਮੇਰੇ ਮੂੰਹ ਵਿਚੋਂ ਆਪਣੇ ਆਪ ਹੀ ਨਿਕਲ ਗਿਆ ਕਿ ਹੇ ਭਗਵਾਨ ! ਕਿਉਂਕਿ ਮੇਰੇ ਸਿਰ ਵਿਚ ਸਾਰੇ ਗੰਜ ਹੁੰਦਾ ਸੀ ਅਤੇ ਵਾਲ ਇਕ ਵੀ ਨਹੀਂ ਸੀ ਪਰ ਉਸ ਗੰਜ ਦੀ ਥਾਂ ਸਿਰ ਵਿਚ ਚੰਗੀ ਤਰ੍ਹਾਂ ਇਕੱਠੇ ਕੀਤੇ ਹੋਏ ਵਾਲਾਂ ਦਾ ਜੂੜਾ ਤੇ ਉਤੇ ਪੱਗ ਬੱਧੀ ਹੋਈ ਸੀ। ਇਹ ਅਚੰਭਾ ਵੇਖ ਕੇ ਮੈਂ ਕਾਹਲੀ ਕਾਹਲੀ ਸ਼ੰਗਾਰ ਮੇਜ਼ ਕੋਲ ਜਾ ਕੇ ਆਪਣਾ ਚੇਹਰਾ


੯੬