ਪੰਨਾ:Sassi Punnu - Hashim.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੪)

ਕਰਵਾਨੇ ਟੋਰ ਦਿਤੇ ਨੇ ਡੇਰੇ ਆਖ ਰਹੇ ਚਲ ਹੋਤ ਪੁਨੂੰ ਨੂੰ ਜੋੜਨ ਹਥ ਬਥੇਰੇ। ਹੋ ਲਾਚਾਰ ਚਲੇ ਕਰਵਾਨੇ ਕੀਚਮਦਾਸਵੇਰੇ ਹਾਸ਼ਮ ਇਕ ਜਿਨ੍ਹਾਂ ਤਨ ਵਸਿਆ ਕੌਣ ਉਨ੍ਹਾਂ ਦਿਲ ਫੇਰੇ ।੭੨।

ਬਲੋਚਾਂ ਕਾ ਪੁੰਨੂੰ ਕੇ ਪਿਓ ਨੂੰ ਖਬਰ ਕਰਨਾ

ਕੀਚਨ ਆਮ ਕਹਿਆ ਕਰਵਾਨਾ ਬਾਤ ਜਿਵੇਂ ਕੁਝ ਮਾਹੀ। ਹੋਰ ਅਸੀਸ ਸੱਸੀ ਦਿਲ ਕੀਤਾ ਜੁਲਫ ਕੰਡ ਘਤ ਫਾਹੀ, ਆਵਣ ਜਾਣ ਨਾ ਯਾਦ ਪੁੰਨੂੰ ਕੋ ਇਸ਼ਕ ਦਿਤੀ ਗੁਮਰਾਹੀ ਹਾਸ਼ਮ ਹਾਲ ਸੁਣਾ ਬਲੋਚਾ ਤੇਗ ਪਿਓ ਤਨ ਲਾਈ ।੭੩। ਹੋਰ ਅਲੀ ਇਨ ਰੋਵਣ ਧਾੜੇ ਪਲਕ ਆਰਾਮ ਨਾ ਤਿਸ ਨੂੰ। ਮੌਤ ਭਲੀ ਮਰ ਜਾਵਣ ਚੰਗੇਰਾਂ ਆਣ ਪਏ ਦੁਖ ਜਿਸਨੂੰ। ਕੀਚਮ ਨਾਰ ਜਹੰਨਮ ਕੋਲੋਂ ਤੇਜ ਹੋਇਆ ਤਪ ਤਿਸ ਨੂੰ। ਹਾਸ਼ਮ ਵਾਂਗ ਯਕੂਬ ਪੈਗੰਬਰ ਹਾਲ ਸੁਣਾਵੇ ਕਿਸ ਨੂੰ ॥੭੪॥ ਕੀਕਮ ਲੋਗ ਫਿਰਾਕ ਨੂੰ ਦੇ ਰੋ ਰੋ ਹੋਣ ਦਿਵਾਨ। ਯੂਸਫ ਵੇਖ ਆਏ ਕਚਵਾਨੇ ਹੋਰ ਇਕ ਵਿਰਦ ਜੁਆਨ। ਖਟੇ ਵਾਲ ਸੁਟਨ ਵਿਚ,ਗਲੀਆਂ ਮਹਿਲੀਂ ਸ਼ੋਰ ਜਨਾਨੇ। ਹਾਸ਼ਮ ਫੇਰ ਪੁੰਨੂੰ ਰਬ ਲਿਆਵੇ ਸਹੀਸਲਾਮਤ ੫ਨੇ ।੭੫। ਸਤਰ ਸਰੀਰ ਭਰਾ ਪੁੰਨੂੰ ਦੇ ਫੇਰ ਪੁਨੂੰ ਵਲ ਧਾਏ। ਤੇਜ਼ ਪਲਾ ਸਰਬ ਸੁਰਾਹੀ ਨਾਲ ਨਿਕਾਲ ਲਿਆਏ। ਓੜਕ ਪੇਸ਼ ਨਾ ਜਾਏ ਕੋਈ ਬਾਝ ਧ੍ਰੋਹ ਕਮਾਏ ਹਾਸ਼ਮ ਆਖੇ ਕੇਹਾ ਸੁਖ ਮੋਵਨ ਬੇਇਨਸਾਫ ਰਖਾਏ ॥੭੬॥ ਸ਼ੈਹਰ ਭੰਬੋਰ ਭਰਾ ਪੁਨੂੰ ਦੇ ਨਾਲ ਗਏ ਰੰਗ ਰਸਦੇ। ਦਿਲ ਵਿਚ ਖੋਟ ਜ਼ਬਾਂ ਵਿਚ ਸੀਰੀ ਆਨ ਮਿਲੇ ਗਲ ਹਸਦੇ ਵਤਨੀ ਲੋਗ ਜੋ ਦੋਹੁੰ ਮਹਿਰਮ ਹਰਗਿਜ਼ ਭੇਦ ਨਾ ਦਸਦੇ ਹਾਸ਼ਮ ਕਰਨ ਲੂਕਾਂ ਬਥੇਰਾ ਮਿਰਗ ਭਲਾ ਜਦ ਫਸਦੇ ॥੭੭॥ ਸੁਨ ਕਰਵਾਨ ਤੇ ਸਸੀ ਪੁੰਨੂੰ ਚੜ੍ਹਿਆਂ ਚੰਦ ਦੁਪਹਿਰੇ। ਰਲ ਮਿਲ ਸਯਾਂ ਦੇ ਆਂਪੇ ਰਾਗ ਭਲੇ ਦਿਨ ਮੇਰੇ। ਇਕ ਦੋ ਚਾਰ ਹੋਏ ਵਿਚ