ਪੰਨਾ:Sevadar.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹ ਹੁਣ ਖਲੋਤੀ ਖਲਤੀ ਸੋਚਣ ਲੱਗੀ ਕਿ ਜਾਏ ਤਾਂ ਕਿਧਰ ਜਾਏ ?'

ਪਰ ਉਸ ਨੂੰ ਕੁਝ ਨਾ ਸੁਝਾ । ਉਹ ਜਾਣਦੀ ਸੀ ਕਿ ਉਸ ਨੇ ਆਪਣੀ ਮਰਜ਼ੀ ਨਾਲ ਜਿਸ ਤਰਾਂ ਕੰਮ ਕੀਤਾ ਹੈ, ਉਸ ਤੋਂ ਸਭੇ ਉਸ ਨਾਲ ਗੱਸੇ ਹਨ । ਇਸ ਲਈ ਕਿਸੇ ਦੇ ਘਰ ਵੀ ਉਹ ਨਹੀਂ ਸੀ ਜਾਣਾ ਚਾਹੁੰਦੀ । ਹਾਲੇ ਉਹ ਖੜੀ ਖੜੀ ਕੁਝ ਸੋਚ ਹੀ ਰਹੀ ਸੀ ਕਿ ਏਸ ਵਲ ਉਸ ਨੂੰ ਇਕ ਨੌਜਵਾਨ ਦਿਸਿਆ । ਇਸ ਨੂੰ ਉਹ ਚੰਗੀ ਤਰਾਂ ਜਾਣਦੀ ਸੀ, ਕਿਉਂਕਿ ਕੰਪਨੀ ਬਾਗ ਵਿਚ ਜਿਸ ਸਮੇਂ ਉਹ ਰੋਜ਼ ਸੈਰ ਕਰਨ ਜਾਂਦੀ ਸੀ ਉਸ ਸਮੇਂ ਉਹ ਵੀ ਜਾਂਦਾ ਸੀ ਤੇ ਰੋਜ਼ ਕਿਸੇ ਨਾ ਕਿਸੇ ਬਹਾਨੇ ਇਨ੍ਹਾਂ ਦੋਹਾਂ ਵਿਚ ਬਹਿਸ ਹੋਇਆ ਕਰਦੀ ਸੀ । ਉਸ ਨੂੰ ਵੇਖ ਕੇ ਚੰਚਲਾ ਬੜੀ ਖੁਸ਼ ਹੋਈ ।

ਉਸ ਨੇ ਕਿਹਾ-'ਕਿਉਂ ਚੰਚਲਾ ! ਤੁਸੀਂ ਕਿਥੇ ?

ਚੰਚਲਾ ਨੇ ਸੰਕੋਚ ਨਾਲ ਕਿਹਾ-ਪਿਤਾ ਨੂੰ ਮਿਲਣ ਆਈ ਸੀ ਪਰ ਉਹ ਕਿਧਰੇ ਚਲੇ ਗਏ ਹਨ ! ਮਕਾਨ ਨੂੰ ਤਾਲਾ ਲੱਗਾ ਹੈ।

ਨੌਜਵਾਨ ਨੇ ਕਿਹਾ-ਤਹਾਡੇ ਪਿਤਾ ਜੀ ਲਾਇਲਪੁਰ ਛਡ ਕੇ ਚਲ ਗਏ ਹਨ। ਤੁਹਾਡੀ ਮਾਂ ਦਾ ਭੀ ਮੈਨੂੰ ਪਤਾ ਨਹੀਂ ।'

ਇਹ ਜਵਾਬ ਸੁਣ ਕੇ ਚੰਚਲਾ ਸੋਚੀਂ ਪੈ ਗਈ । ਬੋਲੀ-ਪਿਤਾ ਜੀ ਕਿਥੇ ਗਏ ਹਨ ?'

ਉਸ ਨੇ ਕਿਹਾ-“ਪਤਾ ਨਹੀਂ ।'

ਚੰਚਲਾ ਸੋਚਣ ਲੱਗੀ । ਕੁਝ ਦੇਰ ਸੋਚ ਕੇ ਬੋਲੀ-ਤਦੇ ਤਾਂ ਮੁੜਨਾ ਪਏਗਾ ।'

ਨੌਜਵਾਨ ਕਹਿਣ ਲੱਗਾ- ਵਾਪਸ ਜਾਣ ਦੀ ਕੋਈ ਲੋੜ ਨਹੀ ਮੇਰੇ ਘਰ ਚਲ ਕੇ ਠਹਿਰੋ । ਤੁਸੀਂ ਤਾਂ ਜਾਣਦੇ ਹੀ ਹੋ ਕਿ ਮੇਰੇ ਘਰ ਦੇ ਕੇ ਰਹਿਣ ਵਿਚ ਤੁਹਾਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਹੋਵੇਗੀ ਪਤਾ ਕਰ ਦਿਆਂਗਾ ।'

-੧੨੪-