ਪੰਨਾ:Sevadar.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਇਆ । ਚੰਚਲਾ -ਜਿਸ ਤਰਾਂ ਦੀ ਚੰਚਲ ਸੀ, ਉਸ ਤੋਂ ਉਸ ਨੂੰ ਡਰ ਸੀ ਕਿ ਕਿਧਰੇ ਉਹ ਕਿਸੇ ਕਵੱਲੇ ਰਾਹ ਨਾ ਜਾ ਪਏ ਤੇ ਉਸ ਦੀ ਰਖਿਆ ਕਰਨਾ ਉਹ ਆਪਣਾ ਫਰਜ਼ ਸਮਝਦਾ ਸੀ । ਏਸੇ ਲਈ ਜਦ ਉਹ ਮਨੁਖ ਵਾਪਸ ਆਇਆ ਤਾਂ ਦੀਨਾ ਨਾਥ ਆਪ ਲਾਇਲਪੁਰ ਨੂੰ ਚਲ ਪਿਆ । ਉਥੇ ਪੁਜ ਕੇ ਉਸ ਨੂੰ ਵੀ ਮਿ: ਦਾਸ ਦਾ ਮਕਾਨ ਬੰਦ ਮਿਲਿਆ ਪਰ ਉਸ ਕੋਸ਼ਸ਼ ਕਰ ਕੇ ਇਸ ਗੱਲ ਦਾ ਪਤਾ ਕੱਢ ਲਿਆਂ ਕਿ ਮਿ ਦਾਸ ਸਰਗੋਧੇ ਹਨ। ਅਖੀਰ ਓਨ ਉਸੇ ਵੇਲੇ ਦਾਸ ਨੂੰ ਤਾਰੇ ਦਿਤੀ ਪਰ ਚੰਚਲਾ ਓਦੋਂ ਤਕ ਦਾਸ ਦੇ ਕੋਲ ਨਹੀਂ ਸੀ ਪਹੁੰਚੀ, ਉਹ ਅਜੇ ਲਾਇਲਪੁਰ ਵਿਚ ਹੀ ਸੀ ।

ਮਿ: ਦਾਸ ਬਹੁਤ ਘਬਰਾ ਗਿਆ । ਠੀਕ ਹੈ ਕਿ ਚੰਚਲਾ ਨੇ ਆਪਣੀ ਮਨ ਆਈ ਕੀਤੀ ਸੀ, ਤਦ ਵੀ ਪਿਉ ਧੀ ਦਾ ਪਿਆਰ ਤਾਂ ਕਿਤੇ ਨਹੀਂ ਸੀ ਗਿਆ। ਉਸ ਦੇ ਭਜ ਜਾਣ ਦੀ ਖਬਰ ਸੁਣ ਕੇ ਮਿ: ਦਾਸ ਬਹੁਤ ਹੀ ਦੁਖੀ ਹੋਏ । ਉਸ ਨੇ ਦੀਨਾ ਨਾਥ ਨੂੰ ਤਾਂ ਉਸ ਵੇਲੇ ਜਵਾਬ ਦੇ ਦਿਤਾ ਕਿ ਚੰਚਲਾ ਏਥੇ ਨਹੀਂ ਪਰ ਆਪ ਸੋਚਣ ਲਗੇ ਕਿ ਕੀ ਕਰਨਾ ਚਾਹੀਦਾ ਹੈ ? ਹੁਣ ਉਸ ਨੂੰ ਆਪਣੀ ਗਲਤੀ ਸਾਫ ਦਿਸਣ ਲਗੀ । ਉਸ ਨੂੰ ਸਾਫ ਮਲੂਮ ਹੋਣ ਲੱਗਾ ਕਿ ਉਸ ਦੀ ਭੁਲ ਦੇ ਕਾਰਣ ਹੀ ਚੰਚਲਾ ਦਾ ਨਾਸ ਹੋਇਆ ਹੈ ਤੇ ਉਹ ਵੀ ਕਲੰਕਿਤ ਹੋ ਰਹੇ ਹਨ । ਇਸ ਸਮੇਂ ਉਸ ਦੇ ਹਿਰਦੇ ਵਿਚ ਪਸਚਾਤਾਪ ਦੀ ਅੱਗ ਭੜਕ ਉਠੀ । ਸੋਚਦਿਆਂ ਸੋਚਦਿਆਂ ਦਾਸ ਦੀਆਂ ਅੱਖਾਂ ਵਿਚੋਂ ਅਥਰੂ ਵਹਿਣ ਲਗੇ | ਚੰਚਲਾ ਦੇ ਭਜ ਜਾਣ ਨੇ ਉਸ ਦੀ ਭਲ ਯਾਦ ਕਰਾ ਦਿਤੀ ਤੇ ਸ਼ਕੁੰਤਲਾ ਦਾ ਪਿਆਰ ਉਸ ਦੇ ਹਿਰਦੇ ਵਿਚ ਇਕ ਵਾਰ ਫੇਰ ਜਾਗ ਉਠਿਆ ।ਉਹ ਬੋਲੇ -ਮੈਂ ਦੇਵੀ ਸਰੂਪ ਇਸਤ੍ਰੀ ਪਾ ਕੇ ਵੀ ਉਸ ਦਾ ਆਦਰ ਨਾ ਕੀਤਾ । ਉਸ ਨੂੰ ਹਮੇਸ਼ਾਂ ਤਕਲੀਫਾਂ ਹੀ ਦਿੰਦਾ ਰਿਹਾ। ਇਹ ਉਸ ਦੇ ਹਿਰਦੇ ਵਿਚ ਕਸ਼ਟ ਪਹੁੰਚਾਣ ਦਾ ਹੀ ਭਿਆਨਕ ਫਲ ਮਿਲਿਆ

-੧੨੮-