ਪੰਨਾ:Sevadar.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਥੋਂ ਚਲੋ ।'

ਲਚਾਰ ਚੰਚਲਾਂ ਨੂੰ ਉਸਦੀ ਗੱਲ ਮੰਨਣੀ ਹੀ ਪਈ ਤੇ ਦੋਵੇਂ ਉਥੋਂ ਟਾਂਗੇ ਤੇ ਸਵਾਰ ਹੋ ਕੇ ਸਟੇਸ਼ਨ ਵਲ ਰਵਾਨਾ ਹੋਏ ।

ਗਡੀ ਆ ਗਈ । ਸੈਕੰਡ ਕਲਾਸ ਵਿਚ ਦੋਵੇਂ ਸਫਰ ਕਰ ਰਹੇ ਸਨ ।

ਗੱਡੀ ਤੇਜ਼ੀ ਨਾਲ ਸਟੇਸ਼ਨਾਂ ਨੂੰ ਪਾਰ ਕਰਦੀ ਜਾ ਰਹੀ ਸੀ । ਨੌਜਵਾਨ ਉਸਨੂੰ ਹੌਂਸਲਾ ਦੇ ਰਿਹਾ ਸੀ ।

ਗੱਲਾਂ ਹੀ ਗੱਲਾਂ ਵਿਚ ਉਸਨੇ ਕਿਹਾ- ਤੁਸੀਂ ਵੀ ਆਪਣੀ ਹਾਲਤ ਚੰਗੀ ਸਮਝ ਰਹੇ ਹੋ ਤੇ ਮੈਂ ਵੀ । ਤੁਸੀਂ ਹੁਣ ਨਾ ਤਾਂ ਆਪਣੇ ਸਾਰੇ ਹੀ ਜਾਣਾ ਚਾਹੁੰਦੇ ਹੋ ਤੇ ਨਾ ਪੇਕੇ ਹੀ । ਇਸ ਹਾਲਤ ਵਿਚ ਕੀ ਕਰੋਗੇ ?

'ਹਾਲੇ ਕੀ ਦਸਾਂ ? ਵੇਖੋ।”

ਵੇਖੋ ਕਹਿ ਦੇਣ ਨਾਲ ਕੰਮ ਨਹੀਂ ਤੁਰਨਾ। ਤੁਸੀਂ ਜਾਣਦੇ ਹੋ ਮੈਂ ਕਲਾ ਹਾਂ, ਮੇਰੇ ਕੋਲ ਬਹੁਤ ਸਾਰਾ ਧਨ ਹੈ, ਜਿਸ ਨੂੰ ਵਰਤਣ ਵਾਲਾ ਕੋਈ ਨਹੀਂ । ਜੇ ਤੁਸੀਂ ਮੰਨੋ ਤਾਂ ਅਸੀਂ ਰਲ ਕੇ ਜੀਵਨ ਬਤੀਤ ਕਰੀਏ ।

ਚੰਚਲਾ ਇਸ ਵੇਲੇ ਚਿੰਤਾ ਵਿਚ ਡਬੀ ਹੋਈ ਸੀ । ਉਸ ਅੱਖਾਂ ਚੁਕ ਕੇ ਵੇਖਣ ਤੋਂ ਬਿਨਾ ਕੋਈ ਜਵਾਬ ਨਾ ਦਿਤਾ । ਨੌਜਵਾਨ ਨੇ ਕਿਹਾ- 'ਬੋਲਦੇ ਨਹੀਂ ?

ਚੰਚਲਾ ਨੇ ਕਿਹਾ-'ਕੀ ਬੋਲਾਂ ? ਕੁਝ ਸਮਝ ਨਹੀਂ ਆਉਂਦੀ ।

ਮੇਰਾ ਕਹਿਣਾ ਮੰਨੋ, ਫੇਰ ਤੁਹਾਨੂੰ ਕਿਸੇ ਗੱਲ ਦੀ ਤਕਲੀਫ ਨਹੀਂ ਰਹਿ ਜਾਏਗੀ ।

ਚੰਚਲਾ ਬਹੁਤ ਦੇਰ ਤਕ ਮਨ ਹੀ ਮਨ ਵਿਚ ਸੋਚਦੀ ਰਹੀ, ਫੇਰ ਬੋਲੀ- ਚੰਗੀ ਗੱਲ । ਮੈਨੂੰ ਮਨਜ਼ੂਰ, ਪਰ ਇਹ ਕੰਮ ਲਾਇਲਪੁਰ

-੧੪੪-