ਪੰਨਾ:Sevadar.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਨਹੀਂ ਹੋਵੇਗਾ । ਤੁਹਾਨੂੰ ਵੀ ਆਪਣਾ ਲਾਇਲਪੁਰ ਵਾਲਾ ਘਰ ਛਡਣਾ ਪਏਗਾ।

ਉਸ ਨੇ ਕਿਹਾ-“ਠੀਕ ਹੈ । ਚਲੋਂ ਲਾਹੌਰ ਚਲੇ ਚਲੇ । ਉਥੇ ਜਾ ਕੇ ਮੈਂ ਤੁਹਾਡੇ ਨਾਲ ਵਿਆਹ ਕਰਾਂਗਾ ਤੇ ਉਥੇ ਹੀ ਅਸੀਂ ਅਨੰਦ ਨਾਲ ਆਪਣੇ ਦਿਨ ਬਤੀਤ ਕਰਾਂਗੇ ।

ਲਾਹੌਰ ਪੁਜਕੇ ਨੌਜਵਾਨ ਨੇ ਬੜੇ ਆਦਰ ਨਾਲ ਚੰਚਲਾ ਨੂੰ ਰਖਿਆ । ਓਨ ਚੰਚਲਾ ਨਾਲ ਏਨਾ ਪਿਆਰ ਵਿਖਾਉਣਾ ਸ਼ੁਰੂ ਕੀਤਾ ਕਿ ਚੰਚਲਾ ਸਾਰੇ ਦੁਖ ਭੁਲ ਗਈ ।

ਰੋਜ਼ ਸੈਰ ਸਪਾਟੇ, ਨਾਟਕ, ਸਿਨੇਮਾ ਆਦਿ ਵੇਖਣ ਤੇ ਆਨੰਦ ਲੈਣ ਵਿਚ ਹੀ ਸਮਾਂ ਬੀਤਣ ਲਗਾ । ਇਸਤਰਾਂ ਤਕਰੀਬਨ ਪੰਦਰਾਂ ਦਿਨ ਲੰਘ ਗਏ, ਪਰ ਨੌਜਵਾਨ ਨੇ ਵਿਆਹ ਦਾ ਕੋਈ ਪ੍ਰਬੰਧ ਨਾ ਕੀਤਾ । ਸਗੋਂ ਉਸਦੀ ਮਰਜ਼ੀ ਚੰਚਲਾ ਨੂੰ ਦੁਰਾਚਾਰਣੀ ਬਣਾ ਛਡਣ ਦੀ ਹੀ ਦਿੱਸਣ ਲਗੀ । ਉਸਨੇ ਚੰਚਲਾ ਦਾ ਸਤ ਭੰਗ ਕਰਨ ਦੇ ਜਤਨ ਵੀ ਕੀਤੇ ਪਰ ਉਹ ਵਿਆਹ ਉਤੇ ਹੀ ਜ਼ੋਰ ਦੇਂਦੀ ਰਹੀ । ਅਖੀਰ ਵਿਚ ਏਸੇ ਗਲੇ ਦੋਹਾਂ ਵਿਚ ਖੁਬ ਝਗੜਾ ਹੋਇਆ ਤੇ ਚੰਚਲਾ ਨੇ ਸਾਫ ਕਹਿ ਦਿਤਾ ਕਿ ਮੈਂ ਇਉਂ ਵੇਸਵਾ ਬਨਣ ਨਹੀਂ ਆਈ। ਜਾਂ ਤਾਂ ਬਾਕਾਇਦਾ ਵਿਆਹ ਕਰੋ ਜਾਂ ਮੈਨੂੰ ਜਾਣ ਦਿਓ। ਨੌਜਵਾਨ ਨੂੰ ਚੰਚਲਾ ਤੋਂ ਇਹ ਆਸ ਨਹੀਂ ਸੀ । ਉਸ ਨੂੰ ਦ੍ਰਿੜ , ਵੇਖਕੇ ਉਸ ਵੇਲੇ ਤਾਂ ਉਹ ਚ੫ ਰਿਹਾ ਅਤੇ ਉਸਨੂੰ ਹੌਸਲਾ ਦੇ ਕੇ ਸ਼ਾਂਤ ਕੀਤਾ ਪਰ ਅੰਦਰੋਂ ਕੋਸ਼ਸ਼ ਕਰਨ ਲੱਗਾ ਕਿ ਕਿਸੇ ਤਰਾਂ ਛਲ ਵਲ ਨਾਲ ਉਸਨੂੰ ਵਸ ਕਰ ਲਵੇ, ਏਧਰ ਚੰਚਲਾ ਹੋਰ ਵੀ ਪੱਕੀ ਹੋ ਗਈ ਤੇ ਉਹ ਉਸ ਦੀਆਂ ਚਾਲਾਂ ਤੋਂ ਬਚਣ ਦੀ ਕੋਸ਼ਸ਼ ਕਰਨ ਲਗੀ । ਇਸ ਤਰਾਂ ਹੋਰ ਕਈ ਦਿਨ ਬੀਤ ਗਏ । ਇਕ ਦਿਨ ਨੌਜਵਾਨ ਨੇ ਫੇਰ ਕੁਝ ਵਧੇਰੇ ਆਜ਼ਾਦੀ ਲਈ ਤਾਂ ਚੰਚਲਾ ਨੇ ਫੇਰ ਸਾਫ ਜਵਾਬ ਦੇ ਦਿਤਾ ਕਿ ਮੈਂ ਤੁਹਾਡੇ ਨਾਲ ਬੁਰਾ ਸੰਬੰਧ ਪੈਦਾ

-੧੪੫-