ਪੰਨਾ:Sevadar.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਲਈ ਤਿਆਰ ਨਹੀਂ ।

ਅਖੀਰ ਉਸ ਨੌਜਵਾਨ ਨੇ ਵੀ ਸਾਫ ਕਹਿ ਦਿਤਾ-ਮੈਂ ਭਾਈਚਾਰੇ ਦੇ ਡਰ ਸਦਕਾ ਵਿਆਹ ਨਹੀਂ ਕਰ ਸਕਦਾ । ਜੇ ਤੇਰੇ ਨਾਲ ਵਿਆਹ ਕਰ ਲਵਾਂਗਾ ਤਾਂ ਮੇਰੀ ਬਰਾਦਰੀ ਤੇ ਰਿਸ਼ਤੇਦਾਰ ਮੈਨੂੰ ਬੁਰਾ ਮੰਨਣਗੇ ਤੇ ਮੈਂ ਕਿਸੇ ਕੰਮ ਦਾ ਵੀ ਨਹੀਂ ਰਹਾਂਗਾ।

ਚੰਚਲਾ ਬੋਲੀ ਮੇਰੇ ਨਾਲ ਵਿਆਹ ਕਰ ਕੇ ਤੁਸੀਂ ਬੁਰੇ ਹੋਵੋਗੇ ? ਪਰ ਮੈਨੂੰ ਦੁਰਾਚਾਰਣੀ ਬਣਾਕੇ ਬੁਰੀ ਹਾਲਤ ਵਿਚ ਸੁਟ ਦੇਣ ਨਾਲ ਨੇਕ ਹੀ ਰਹੋਗੇ ? ਮੇਰੇ ਨਾਲ ਵਿਆਹ ਕਰਨਾ ਪਾਪ ਹੈ ਤਾਂ ਮੇਰੇ ਨਾਲ ਬਿਨਾ ਵਿਆਹ ਤੋਂ ਰਹਿਣਾ ਉਸ ਤੋਂ ਵੀ ਵੱਡਾ ਪਾਪ ਹੈ। ਜੇ ਤੁਸੀਂ ਮੇਰੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੇ ਤਾਂ ਮੈਂ ਇਕ ਪਲ ਵੀ ਏਥੇ ਨਹੀਂ ਰਹਿਣਾ ਚਾਹੁੰਦੀ । ਏਨਾ ਕਹਿਕੇ ਚੰਚਲਾ ਕਮਰੇ ਵਿਚੋਂ ਉਠਕੇ ਚਲੀ ਗਈ ।

ਨੌਜਵਾਨ ਚੰਚਲਾ ਦੀਆਂ ਗੱਲਾਂ ਤੇ ਚੰਚਲਾ ਨੂੰ ਵੇਖਕੇ ਹਰਾਨ ਰਹਿ ਗਿਆ । ਉਸਦੀ ਕੁਝ ਬੋਲਣ ਦੀ ਹਿੰਮਤ ਹੀ ਨਾ ਪਈ। ਚੰਚਲਾ ਵੀ ਆਪਣੇ ਕਮਰੇ ਵਿਚ ਜਾ ਕੇ ਲੇਟ ਗਈ। ਓਹ ਆਪਣੇ ਕਮਰੇ ਵਿਚ ਮੰਜੀ ਤੇ ਪਈ ਪਈ ਸੋਚਣ ਲਗੀ- ਉਫ ! ਕਿਸਤਰਾਂ ਦੀ ਭਿਆਨਕ ਗੱਲ ਹੈ ? ਮੈਂ ਇਕ ਚੰਗੇ ਘਰ ਦੀ ਕੜੀ ਹੋ ਕੇ ਇਉਂ ਦਰ ਦਰ ਧੱਕੇ ਖਾਵਾਂਗੀ । ਨਹੀਂ, ਇਹ ਨਹੀਂ ਹੋਏਗਾ। ਭਾਵੇਂ ਕੁਝ ਹੋਵੇ ਮੈਂ ਆਪਣੇ ਆਪ ਨੂੰ, ਆਪਣੇ ਸਰੀਰ ਨੂੰ, ਪੈਸਿਆਂ, ਰੋਟੀ ਜਾਂ ਹਮਦਰਦੀ ਬਦਲੇ ਨਹੀਂ ਵੇਚ ਸਕਦੀ।

ਪਰ ਉਹ ਨੌਜਵਾਨ ਵੀ ਬੜਾ ਚਲਤਾ-ਪੁਰਜ਼ਾ ਸੀ। ਓਸ ਹੁਣ ਚੰਚਲਾ ਨੂੰ ਦੁਖ ਦੇਣਾ ਸ਼ੁਰੂ ਕੀਤਾ । ਚੰਚਲਾ ਓਥੋਂ ਨਿਕਲਕੇ ਭਜ ਜਾਣਾ ਚਾਹੁੰਦੀ ਸੀ ਪਰ ਨੌਜਵਾਨ ਨੇ ਇਸਦਾ ਵੀ ਫਿਕਰ ਕਰ ਛਡਿਆ ਸੀ ਤੇ ਚੰਚਲਾ ਦੇ ਸਭ ਗਹਿਣੇ ਕਪੜੇ ਵੀ ਆਪਣੇ ਹਥ ਵਿਚ ਰਖੇ

-੧੪੬-