ਪੰਨਾ:Sevadar.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਨਤੀ ਹੈ ਕਿ ਤੁਸੀਂ ਇਸ ਗੱਲ ਉੱਤੇ ਵਿਚਾਰ ਕਰੋ ਤੇ ਉਸ ਨੂੰ ਬਦਨਾਮ ਕਰਨਾ ਛੱਡੋ।

ਉਹ ਕਹਿਣ ਲੱਗਾ--ਇਹ ਗੱਲਾਂ ਜੋ ਕਿਸੇ ਨੌਜਵਾਨ ਨੂੰ ਸਿਖਾਓ ॥ ਜਮਾਨਾ ਵੇਖਦਿਆਂ ਬੁਢੇ ਹੋ ਗਏ ਹਾਂ। ਹੁਣ ਇਨ੍ਹਾਂ ਗੱਲਾਂ ਵਿਚ ਅਸੀਂ ਨਹੀਂ ਆ ਸਕਦੇ ।

ਸ੍ਰ: ਲਾਲ ਸਿੰਘ ਜੀ ਨੇ ਸਮਝਿਆ ਸੀ ਕਿ ਇੰਨੇ ਦਿਨਾਂ ਵਿਚ ਮਦਨ ਲਾਲ ਦੀ ਬਰਾਦਰੀ ਤੇ ਰਿਸ਼ਤੇਦਾਰਾਂ ਦਾ ਦਿਮਾਗ ਟਿਕਾਣੇ ਆ ਗਿਆ ਹੋਏਗਾ ਤੇ ਸ਼ੀਲਾ ਦੀ ਰਾਹੀਂ ਇਸ੍ਤਰੀਆਂ ਨੂੰ ਜਿਸਤਰਾਂ ਲਾਭ ਪਹੁੰਚਾ ਹੈ, ਉਸ ਨੂੰ ਸੋਚਕੇ ਤੇ ਏਨੇ ਦਿਨ ਇਕੱਲੀ ਤੇ ਅਜ਼ਾਦ ਰਹਿਕੇ ਵੀ ਉਸ ਵਿਚ ਕੋਈ ਦੋਸ਼ ਨਾ ਵੇਖ ਕੇ ਲੋਕ ਮੰਨ ਜਾਣਗੇ । ਪਰ ਇਸ ਸਮੇਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦੀ ਆਸਾ ਨਿਰਾਸ਼ਾ ਵਿਚ ਬਦਲ ਗਈ । ਅਖੀਰ ਉਨ੍ਹਾਂ ਨੇ ਆਪਣੇ ਆਖਰੀ ਤੀਰ ਨਾਲ ਕੰਮ ਲੈਣ ਦਾ ਵਿਚਾਰ ਕੀਤਾ । ਬੋਲੋ-ਚੰਗਾ, ਪਰ ਏਹ ਤਾਂ ਦਸੋ ਕਿ ਤੁਹਾਡੇ ਘਰੋਂ ਤਿੰਨ ਮਹੀਨੇ ਜੇਲ ਵਿਚ ਰਹਿ ਆਈ, ਪਤਾ ਨਹੀਂ ਓਥੇ ਉਸ ਨੂੰ ਕਿਸ ਕਿਸ ਤਰ੍ਹਾਂ ਦੇ ਅਤਿਆਚਾਰ ਸਹਿਣੇ ਪਏ ਉਸ ਨੂੰ ਤੁਸੀਂ ਕਿਸਤਰ੍ਹਾਂ ਆਪਣੇ ਘਰ ਫੇਰ ਵਸਾ ਲਿਆ ?

ਹੁਣ ਤਾਂ ਸਚ ਮਿਰਚਾਂ ਹੋ ਟਕਰਿਆਂ । ਉਹ ਬੜੇ ਗੁਸੇ ਨਾਲ ਬਲਿਆ-ਤੁਸਾਂ ਮੈਨੂੰ ਐਵੇਂ ਕੈਵੇਂ ਸਮਝ ਲਿਆ ਹੋਣਾ ਹੈ ? ਮੈਂ ਉਸਨੂੰ ਹਰਦਵਾਰ ਲੈਕੇ ਗਿਆ, ਇਸ਼ਨਾਨ ਕਰਾਇਆ, ਫੇਰ ਘਰ ਰਖਿਆ । ਫੇਰ ਪੰਡਤ ਜਵਾਏ ।

ਸ੍ਰ:ਲਾਲ ਸਿੰਘ ਨੇ ਕਿਹਾ-ਠੀਕ, ਜੇਹੜੀ ਇਸਤ੍ਰੀ ਚੋਰੀ ਕਰਕੇ ਜੇਲ ਗਈ, ਜੇਲ ਵਿਚ ਦੁਰਾਚਾਰੀਆਂ ਨਾਲ ਰਹੀ, ਉਹ ਤਾਂ ਇਸ਼ਨਾਨ ਨਾਲ ਪਵਿਤਰ, ਤੇ ਜੋ ਹਰ ਤਰਾਂ ਨਿਰਦੋਸ਼ ਹੈ, ਜਿਸਦੇ ਉਪਕਾਰ ਨਾਲ ਸ਼ਹਿਰ ਬਚ ਰਿਹਾ ਹੈ, ਜਿਸ ਦੇ ਚਾਲ ਚਲਣ ਵਿਚ ਅਜ ਤਕ

-੧੫੪-