ਪੰਨਾ:Sevadar.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾਂ ਤੁਸੀਂ ਆਪ ਆਪਣੇ ਘਰ ਦਾ ਸੁਧਾਰ ਕਰੋ, ਬਾਦ ਵਿਚ ਸਾਨੂੰ ਲੋਕਾਂ ਨੂੰ ਉਪਦੇਸ਼ ਦੇਣਾ ।

ਮਿਸਟਰ ਦਾਸ ਉਸ ਦਿਨ ਘਰ ਵਾਪਸ ਆ ਕੇ ਸ਼ਕੁੰਤਲਾ ਨਾਲ ਬੜਾ ਖਿੱਜੇ । ਹੋਰ ਸਾਰੀਆਂ ਗੱਲਾਂ ਵਿਚ ਆਪਣੇ ਪਤੀ ਦੀ ਆਗਿਆਕਾਰ ਹੁੰਦਿਆਂ ਵੀ ਸ਼ਕੁੰਤਲਾ ਨਾਂ ਤਾਂ ਆਪਣੇ ਆਚਾਰ ਵਿਚਾਰ ਹੀ ਤਿਆਗ ਸਕੀ ਤੇ ਨਾ ਪੱਛਮੀ ਇਸਤ੍ਰੀਆਂ ਵਾਂਗ ਗਾਉਨ ਬੂਟ ਪਹਿਨ ਕੇ ਬਾਹਰ ਆ ਸਕੀ । ਅਖੀਰ ਉਹ ਉਸ ਵਲੋਂ ਨਿਰਾਸ਼ ਹੋ ਗਏ ।







੪.


ਸ਼ੀਲਾ ਦਾ ਵਿਆਹ ਹੋਇਆਂ ਕਈ ਦਿਨ ਹੋ ਗਏ ਸਨ, ਪਰ ਸੇਵਾ ਸਿੰਘ ਉਤੋਂ ਮੋਹਨ ਲਾਲ ਤੇ ਸਰਦਾਰ ਸਿੰਘ ਦਾ ਗੁਸਾ ਨਹੀਂ ਸੀ ਉਤਰਿਆ । ਮੋਹਨ ਲਾਲ ਤਾਂ ਇਸ ਕਰਕੇ ਗੁਸੇ ਸੀ ਕਿ ਸੇਵਾ ਸਿੰਘ ਸਦਕਾ ਹੀ ਉਨਾਂ ਦਾ ਬੁਢੇਪੇ ਵਿਚ ਵਸਣ ਵਾਲਾ ਘਰ ਉਜੜ ਗਿਆ, ਪਰ ਸਰਦਾਰ ਸਿੰਘ ਦੇ ਗੁਸੇ ਹੋਣ ਦਾ ਕਾਰਨ ਕੁਝ ਸੀ ਤਾਂ ਏਨਾ ਹੀ ਕਿ ਉਨਾਂ ਦੇ ਮਿਤ੍ਰ ਮੋਹਨ ਲਾਲ ਦਾ ਵਿਆਹ ਨਾਂ ਹੋਇਆ ਤੇ ਨਾਂ ਉਨ੍ਹਾਂ ਦੇ ਵਿਆਹੇ ਜਾਣ ਦੀ ਹੁਣ ਕੋਈ ਆਸ ਬਾਕੀ ਸੀ । ਸਰਦਾਰ ਸਿੰਘ ਸੇਵਾ ਸਿੰਘ ਤੇ ਹਮੇਸ਼ਾਂ ਗੁਸੇ ਹੀ ਰਹਿੰਦੇ ਸਨ । ਉਹ ਆਪਣੇ ਮਿਤ੍ਰਾ ਤੇ ਸਬੰਧੀਆਂ ਨੂੰ ਹਮੇਸ਼ਾਂ ਕਹਿੰਦੇ ਸਨ ਕਿ ਇਹ ਮੁੰਡਾ ਹੁਣ

-੨੫-