ਪੰਨਾ:Sevadar.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤਰਾਂ ਜ਼ਰੂਰ ਕਰੋ ਪਰ ਉਸ ਨੇ ਜੋ ਉਦਮ ਕੀਤਾ ਸੀ ਤੇ ਫਰਜ਼ ਪਾਲਣ ਦਾ ਜੋ ਨਮੂਨਾ ਵਿਖਾਇਆ ਸੀ, ਉਸ ਨਮੂਨੇ ਨੇ ਚੱਕ ਵਾਲਿਆਂ ਦੇ ਖਿਆਲ ਬਦਲ ਦਿਤੇ । ਵਸੀਲੇ ਤ੍ਰੀਕੇ ਦੁਨੀਆਂ ਤੇ ਹਮੇਸ਼ਾਂ ਹੁੰਦੇ ਹੀ ਹਨ ਪਰ ਉਨ੍ਹਾਂ ਨੂੰ ਵਰਤ ਕੇ ਸੰਸਾਰ ਦਾ ਭਲਾ ਕਰਨ ਵਾਲਾ ਕੋਈ ਕੋਈ ਮਾਈ ਦਾ ਲਾਲ ਕਦੇ ਕਦੇ ਨਿਤਰਦਾ ਹੈ ।

ਕੰਮ ਤਾਂ ਹੋ ਰਿਹਾ ਸੀ ਪਰ ਰੁਪਈਏ ਦੀ ਲੋੜ ਵਧ ਰਹੀ ਸੀ। ਸੇਵਾ ਸਿੰਘ ਏਸੇ ਚਿੰਤਾ ਵਿਚ ਸੀ ਕਿ ਹੁਣ ਕੀ ਕੀਤਾ ਜਾਏ ? ਡਾਕਟਰ ਜੀ ਨੇ ਕਿਹਾ- 'ਤੁਸੀਂ/ ਮੇਰੇ ਵਲੋਂ ਨਿਸਚਿੰਤ ਰਹੋ, ਮੈਨੂੰ ਰੁਪਈਏ ਦੇਣ ਦੀ ਚਿੰਤਾ ਨਾ ਕਰੋ। ਤੁਸੀਂ ਜੋ ਦੋ ਸੌ ਰੁਪਈਏ ਦਿਤੇ ਹਨ, ਉਹ ਇਹ ਪਏ ਹਨ ਤੇ ਦੋ ਸੌ ਮੈਥੋਂ ਹੋਰ ਲਓ । ਤੁਸੀਂ ਇਨ੍ਹਾਂ ਚਾਰ ਦਿਨਾਂ ਵਿਚ ਜੋ ਅਕਲ ਦਿਤੀ ਹੈ ਉਹ ਅਕਲ ਏਨੇ ਵਡੇ ਜੀਵਨ ਵਿਚ ਕਦੀ ਪਰਾਪਤ ਨਹੀਂ ਸੀ ਹੋਈ ਅਸਲ ਵਿਚ ਸਭਾ ਵਿਚ ਖੜੇ ਹੋ ਕੇ ਲੈਕਚਰ ਦੇ ਦੇਣਾ ਇਸ ਦੇ ਸਾਹਮਣੇ ਬਹੁਤ ਹੀ ਸੌਖਾ ਹੈ ।' ਸੇਵਾ ਸਿੰਘ ਦੀ ਸੱਚੀ ਸੇਵਾ ਜੀਉਂਦੀ ਸੇਵਾ ਬਣ ਗਈ ਤੇ ਉਸ ਨੇ ਡਾਕਟਰ ਦੇ ਅੰਦਰ ਭੀ ਜੀਵਨ ਭਰ ਦਿਤਾ।

ਚਾਰ ਸੌ ਰੁਪਈਆਂ ਦੀ ਸਹਾਇਤਾ ਲੈ ਕੇ ਸੇਵਾ ਸਿੰਘ ਦਾ ਹਿਰਦਾ ਦੂਣਾ ਹੋ ਗਿਆ । ਉਸ ਦੀਆਂ ਅੱਖਾਂ ਵਿਚ ਖੁਸ਼ੀ ਤੇ ਸ਼ੁਕਰ ਦੇ ਅਥਰੂ ਛਲਕ ਪਏ । ਬੋਲਿਆ-'ਡਾਕਟਰ ਸਾਹਿਬ ! ਇਹ ਤੁਹਾਡੀ ਹੀ ਸਿਖਿਆ ਦਾ ਫਲ ਹੈ। ਤੁਸੀਂ ਆਗਿਆ ਦਿੰਦੇ ਰਹੋ, ਅਸੀਂ ਤੁਹਾਡੀ ਆਗਿਆ ਦਾ ਪਾਲਣ ਕਰਨ ਲਈ ਤਿਆਰ ਹਾਂ ।'

ਸੇਵਾ ਸਿੰਘ ਡਾਕਟਰ ਜੀ ਦੇ ਇਸ ਵਰਤਾਵੇ ਉਤੇ ਬੜਾ ਹੀ ਖੁਸ਼ ਹੋਇਆ । ਇਨ੍ਹਾਂ ਚਾਰ ਦਿਨਾਂ ਵਿਚ ਡਾਕਟਰ ਜੀ ਦੇ ਹਿਰਦੇ ਤੇ ਸੇਵਾ ਸਿੰਘ ਤੇ ਉਸ ਦੇ ਜਥੇ ਦੇ ਮਨੁਖਾਂ ਦਾ ਪ੍ਰਭਾਵ ਪੈ ਗਿਆ ਤੇ ਸਭ ਜਾਣ ਗਏ ਕਿ ਡਾਕਟਰ ਜੀ ਬਦਲ ਗਏ ਹਨ।

-੩੪-