ਪੰਨਾ:Sevadar.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਏਸੇ ਕਮਰੇ ਵਿਚ ਬਹਿ ਕੇ ਓਹ ਮਿਸਿਜ਼ ਵਾਦਨ ਨਾਲ ਕਈ ਖਿਆਲਾਂ ਬਾਬਤ ਵਿਚਾਰਾਂ ਕਰਦੇ ਹੁੰਦੇ ਸਨ । ਮਿਸਿਜ਼ ਵਾਦਨ ਨਾਲ ਮਿ ਦਾਸ ਖਾਸ ਕਰ ਕੇ ਵਲੈਤੀ ਸਮਾਜ ਉਨ੍ਹਾਂ ਦੇ ਰਹਿਣ ਸਹਿਣ ਤੇ ਆਚਾਰ ਵਰਤਾਵ ਬਾਬਤ ਹੀ ਗਲ ਕਥ ਕਰਦੇ ਸਨ ।

ਐਤਵਾਰ ਦਾ ਦਿਨ ਸੀ। ਅਜ ਮਿ: ਦਾਸ ਨੂੰ ਕੋਈ ਕੰਮ ਨਹੀਂ ਸੀ । ਅਖੀਰ ਉਹ ਮਿਸਿਜ਼ ਵਾਦਨ ਨਾਲ ਬੈਠੇ ਹੋਏ ਗੱਲਾਂ ਕਰ ਰਹੇ ਸਨ। ਭਾਰਤੀ ਇਸਤ੍ਰੀਆਂ ਦਾ ਜ਼ਿਕਰ ਚਲ ਰਿਹਾ ਸੀ । ਮਿਸਿਜ਼ ਵਾਦਨ ਆਪਣੀ ਮਧੁਰ ਬੋਲੀ ਵਿਚ ਵਲੈਤੀ ਇਸਤ੍ਰੀਆਂ ਦੀ ਆਜ਼ਾਦੀ ਦਾ ਅਕਸ ਬੜੀ ਮੇਹਨਤ ਨਾਲ ਖਿਚ ਰਹੀ ਸੀ ਤੇ ਕਹਿ ਰਹੀ ਸੀ ਕਿ , ਜਦ ਤਕ ਭਾਰਤੀ ਇਸਤ੍ਰੀਆਂ ਵੀ ਇਸੇ ਤਰਾਂ ਖੁਲ ਨਾਲ ਕੰਮ ਵਿਚ ਅਗੇ ਨਾ ਵਧਣਗੀਆਂ ਤਦ ਤਕ ਇਸ ਦੇਸ਼ ਦਾ ਸੁਧਾਰ ਨਹੀਂ ਹੋਵੇਗਾ ।

ਇਥੇ ਮਿਸਿਜ਼ ਵਾਦਨ ਦੀ ਵੀ ਕੁਝ ਵਾਕਫੀ ਕਰਾ ਦੇਣੀ ਜ਼ਰੂਰੀ ਹੈ। ਮਿਸਿਜ਼ ਵਾਦਨ ਇਕ ਸੁੰਦਰ ਯੂਰਪੀਨ ਇਸਤ੍ਰੀ ਸੀ। ਉਹ ਦੱਸਦੀ ਸੀ ਕਿ ਉਸ ਦਾ ਪਤੀ ਏਥੇ ਇੰਜੀਨੀਅਰ ਸੀ। ਇਸ ਕੰਮ ਵਿਚ ਉਸ ਨੇ ਬੜਾ ਨਾਂ ਕਮਾਇਆ ਸੀ ਪਰ ਉਹ ਵਲੈਤੋਂ ਆ ਕੇ ਦੋ ਸਾਲ ਬਾਦ ਹੀ ਮਰ ਗਿਆ ਸੀ। ਮਿਸਿਜ਼ ਵਾਦਨ ਦੀ ਉਮਰ ਇਸ ਵੇਲੇ ਸਿਰਫ ਬਾਈਆਂ ਵਰਿਆਂ ਦੀ ਸੀ। ਉਸ ਦੀ ਹਰ ਗੱਲ ਤੇ ਚਾਲ ਤੋਂ ਸਭਿਅਤਾ ਟਪਕਦੀ ਸੀ। ਉਹ ਆਪਣੇ ਆਪ ਨੂੰ ਵਲੈਤ ਦੇ ਇਕ , ਉਚੇ ਘਰਾਣੇ ਦੀ ਕੁੜੀ ਦੱਸਦੀ ਸੀ । ਪਤੀ ਦੇ ਮਰਨ ਤੋਂ ਬਾਦ ਕੁਝ ਦਿਨਾਂ ਤਕ ਤਾਂ ਉਹ ਉਸ ਦੇ ਸ਼ੋਕ ਵਿਚ ਪਾਗਲ ਜਹੀ ਬਣੀ ਰਹੀ । ਇਸ ਦੇ ਬਾਦ ਲਚਾਰ ਹੋ ਕੇ ਉਸ ਨੇ ਯੂਰਪੀਨ ਤੇ ਭਾਰਤੀ ਕੁੜੀਆਂ ਪੜ੍ਹਾਉਣ ਦਾ ਕੰਮ ਸਿਰ ਤੇ ਲੈ ਲਿਆ । ਇਉਂ ਉਹ ਜੋ ਕੁਝ ਕਮਾ ਲੈਂਦੀ ਸੀ, ਉਸੇ ਨਾਲ ਆਪਣਾ ਗੁਜ਼ਾਰਾ ਕਰਦੀ ਸੀ ।

ਜਿਸ ਸਮੇਂ ਮਿ: ਦਾਸ ਵਲੈਤ ਤੋਂ ਲਾਇਲਪੁਰ ਆਏ, ਉਸ ਵੇਲੇ

-੩੮-